18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਵੀ.ਪੀ. ਮਲਿਕ ਵਲੋਂ ਲੇਖਿਕਾ ਸਹਾਨਾ ਵਾਲੀਆ ਦੇ ਪਲੇਠੇ ਨਾਵਲ ਨੂੰ ਕੀਤਾ ਲੋਕ ਅਰਪਣ

ਚੰਡੀਗੜ੍ਹ, 18 ਨਵੰਬਰ (ਅਜਾਇਬ ਸਿੰਘ ਔਜਲਾ)- ਇੱਥੇ ਅੱਜ ਇਕ ਪ੍ਰਭਾਵਸ਼ਾਲੀ ਸਾਹਿਤਕ ਸਮਾਰੋਹ ਦੌਰਾਨ ਕਾਨੂੰਨ ਦੀ ਵਿਦਿਆਰਥਣ ਸਹਾਨਾ ਵਾਲੀਆ ਦੇ ਪਲੇਠੇ ਨਾਵਲ ’ਦ ਸੀਕ੍ਰੇਟ ਸੋਲਿਲੋਕੀ ਆਫ ਐਸ਼ਵੁੱਡ ਐਬੇ’ ਨੂੰ ਲੋਕ-ਅਰਪਣ ਕੀਤਾ ਗਿਆ। ਸਮਾਗਮ ਦੌਰਾਨ ਲੋਕ ਅਰਪਣ ਕਰਨ ਦੀਆਂ ਰਸਮਾਂ ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਵੀ.

Ad Position 21
No active advertisement
ਚੰਡੀਗੜ੍ਹ ਵਿਖੇ ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਵੀ.ਪੀ. ਮਲਿਕ, ਲੇਖਿਕਾ ਸਹਾਨਾ ਦੇ ਨਾਵਲ ਨੂੰ ਲੋਕ ਅਰਪਣ ਕਰਦੇ ਹੋਏ, ਨਾਲ ਵਿਵੇਕ ਅਤਰੇ, ਲੇਖਿਕਾ ਅਤੇ ਹੋਰ। ਤਸਵੀਰ : ਕਮਲਜੀਤ ਸਿੰਘ 19-11-2026
ਚੰਡੀਗੜ੍ਹ, 18 ਨਵੰਬਰ (ਅਜਾਇਬ ਸਿੰਘ ਔਜਲਾ)- ਇੱਥੇ ਅੱਜ ਇਕ ਪ੍ਰਭਾਵਸ਼ਾਲੀ ਸਾਹਿਤਕ ਸਮਾਰੋਹ ਦੌਰਾਨ ਕਾਨੂੰਨ ਦੀ ਵਿਦਿਆਰਥਣ ਸਹਾਨਾ ਵਾਲੀਆ ਦੇ ਪਲੇਠੇ ਨਾਵਲ ’ਦ ਸੀਕ੍ਰੇਟ ਸੋਲਿਲੋਕੀ ਆਫ ਐਸ਼ਵੁੱਡ ਐਬੇ’ ਨੂੰ ਲੋਕ-ਅਰਪਣ ਕੀਤਾ ਗਿਆ। ਸਮਾਗਮ ਦੌਰਾਨ ਲੋਕ ਅਰਪਣ ਕਰਨ ਦੀਆਂ ਰਸਮਾਂ ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਵੀ.ਪੀ. ਮਲਿਕ ਵਲੋਂ ਅਦਾ ਕੀਤੀਆਂ ਗਈਆਂ। ਲੇਖਿਕਾ ਸਹਾਨਾ ਵਾਲੀਆ, ਸਾਬਕਾ ਆਈ.ਏ.ਐਸ ਵਿਵੇਕ ਅਤਰੇ, ਪ੍ਰੋ. ਆਰਤੀ ਵਾਲੀਆ ਆਦਿ ਵਲੋਂ ਵੀ ਸ਼ਿਰਕਤ ਕੀਤੀ ਗਈ। ਇਸੇ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਰਹੱਸ ਅਤੇ ਰੋਮਾਂਚ ਭਰਪੂਰ ਇਹ ਨਾਵਲ ਜੈਨੀ ਕਪੂਰ ਅਤੇ ਰਹੱਸਮਈ ਜੋਨਜ਼ ਮੈਨਸ਼ਨ ਦੇ ਆਲੇ-ਦੁਆਲੇ ਬੁਣਿਆ ਗਿਆ ਹੈ। ਕਹਾਣੀ ਦੇ ਅੱਗੇ ਵਧਣ ਨਾਲ ਕਈ ਅਣਸੁਲਝੇ ਸਵਾਲ, ਲੁਕੇ ਹੋਏ ਭੇਤ ਅਤੇ ਦਿਲਚਸਪ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜੋ ਪਾਠਕਾਂ ਦੀ ਉਤਸੁਕਤਾ ਨੂੰ ਬਰਕਰਾਰ ਰੱਖਦੀਆਂ ਹਨ।ਕਾਨੂੰਨ ਦੀ ਪੜ੍ਹਾਈ ਦੇ ਨਾਲ-ਨਾਲ ਲੇਖਣੀ ਵਿਚ ਦਿਲਚਸਪੀ ਰੱਖਣ ਵਾਲੀ ਸਹਾਨਾ ਨੇ ਕਿਹਾ ਕਿ ਇਹ ਨਾਵਲ ਉਸ ਦੇ ਸਿਰਜਣਾਤਮਕ ਸਫ਼ਰ ਦੀ ਅਹਿਮ ਸ਼ੁਰੂਆਤ ਹੈ। ਰਹੱਸਮਈ ਸਾਹਿਤ ਵਿਚ ਆਪਣੀ ਰੁਚੀ ਨੂੰ ਸ਼ਬਦਾਂ ਰਾਹੀਂ ਪ੍ਰਗਟ ਕਰਦਿਆਂ ਉਸ ਨੇ ਅਕਾਦਮਿਕ ਜੀਵਨ ਦੇ ਨਾਲ ਆਪਣੀ ਸਿਰਜਣਾਤਮਕ ਪ੍ਰਤਿਭਾ ਨੂੰ ਵੀ ਅੱਗੇ ਵਧਾਉਣ ਦਾ ਯਤਨ ਕੀਤਾ ਹੈ।ਇਹ ਸਮਾਗਮ ਨੌਜਵਾਨ ਲੇਖਕਾਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਸਾਹਿਤਕ ਖੇਤਰ ਵਿਚ ਅੱਗੇ ਵਧਣ ਲਈ ਪ੍ਰੇਰਿਤ ਕਰਨ ਦਾ ਮੌਕਾ ਵੀ ਬਣਿਆ। ਸਹਾਨਾ ਵਾਲੀਆ ਨੇ ਦੱਸਿਆ ਕਿ ਨਾਵਲ ’ਦ ਸੀਕ੍ਰੇਟ ਸੋਲਿਲੋਕੀ ਆਫ ਐਸ਼ਵੁੱਡ ਐਬੇ’ ਰਹੱਸਾਂ ਦੀ ਕਹਾਣੀ ਹੈ, ਜਿਸ ਵਿਚ ਰੋਮਾਂਚ, ਲੁਕੇ ਹੋਏ ਭੇਤ ਅਤੇ ਅਣਸੁਲਝੇ ਸਵਾਲ ਪਾਠਕਾਂ ਨੂੰ ਇੱਕ ਦਿਲਚਸਪ ਸਾਹਿਤਕ ਸਫ਼ਰ ’ਤੇ ਲੈ ਜਾਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਮਾਡਲ ਕਰੀਅਰ ਸੈਂਟਰ ਮੁਹਾਲੀ ਵਲੋਂ ਪਲੇਸਮੈਂਟ ਕੈਂਪ ਅੱਜ ਅਗਲੀ ਖ਼ਬਰ ਫਾਰਚੂਨਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ’ਚ ਇਕ ਮੁਲਜ਼ਮ ਗ੍ਰਿਫ਼ਤਾਰ, 8 ਖ਼ਿਲਾਫ਼ ਮਾਮਲਾ ਦਰਜ
Ad Position 24