ਗੋਵਰਧਨ ਪੂਜਾ ਮੌਕੇ ਸ੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਨੇ ਅਨਕੁੱਟ ਦਾ ਭੰਡਾਰਾ ਲਗਾਇਆ
ਬੁਢਲਾਡਾ , 9 ਨਵੰਬਰ ( ਸੁਨੀਲ ਮਨਚੰਦਾ )- ਗੋਵਰਧਨ ਪੂਜਾ ਮੌਕੇ ਅਨਕੁੱਟ ਦਾ ਭੰਡਾਰਾ ਦੇ ਸ਼ਹਿਰ ਦੇ ਵੱਖ ਵੱਖ ਮੰਦਰਾਂ ਚ ਸ੍ਰੀ ਕ੍ਰਿਸ਼ਨ ਭਗਵਾਨ ਨੂੰ ਸ਼ਰਧਾ ਨਾਲ ਲਗਾਇਆ ਗਿਆ , ਜਿੱਥੇ ਸ਼ਰਧਾਲੂਆਂ ਨੇ ਲਾਈਨਾਂ ’ ਚ ਲੱਗ ਕੇ ਲੰਗਰ ਗ੍ਰਹਿਣ ਕੀਤਾ । ਸਥਾਨਕ ਸ੍ਰੀ ਸ਼ਿਵ ਸ਼ਕਤੀ ਭਵਨ ਬਰਫ਼ਾਨੀ ਆਸ਼ਰਮ ਵਿਖੇ ਸੰਸਥਾ ਦੇ ਸੇਵਾਦਾਰਾਂ ਵਲੋਂ ਭੰਡਾਰਾ ਅਤੁੱਟ ਵਰਤਾਇਆ ਗਿਆ ।
ਬੁਢਲਾਡਾ , 9 ਨਵੰਬਰ ( ਸੁਨੀਲ ਮਨਚੰਦਾ )- ਗੋਵਰਧਨ ਪੂਜਾ ਮੌਕੇ ਅਨਕੁੱਟ ਦਾ ਭੰਡਾਰਾ ਦੇ ਸ਼ਹਿਰ ਦੇ ਵੱਖ ਵੱਖ ਮੰਦਰਾਂ ਚ ਸ੍ਰੀ ਕ੍ਰਿਸ਼ਨ ਭਗਵਾਨ ਨੂੰ ਸ਼ਰਧਾ ਨਾਲ ਲਗਾਇਆ ਗਿਆ , ਜਿੱਥੇ ਸ਼ਰਧਾਲੂਆਂ ਨੇ ਲਾਈਨਾਂ ’ ਚ ਲੱਗ ਕੇ ਲੰਗਰ ਗ੍ਰਹਿਣ ਕੀਤਾ । ਸਥਾਨਕ ਸ੍ਰੀ ਸ਼ਿਵ ਸ਼ਕਤੀ ਭਵਨ ਬਰਫ਼ਾਨੀ ਆਸ਼ਰਮ ਵਿਖੇ ਸੰਸਥਾ ਦੇ ਸੇਵਾਦਾਰਾਂ ਵਲੋਂ ਭੰਡਾਰਾ ਅਤੁੱਟ ਵਰਤਾਇਆ ਗਿਆ । ਮੰਡਲ ਪ੍ਰਧਾਨ ਕਰਮਜੀਤ ਸਿੰਘ ਮਾਘੀ ਨੇ ਦੱਸਿਆ ਕਿ ਇੰਦਰ ਦੇਵਤਾ ਦੇ ਕਰੋਧ ਤੋਂ ਬਚਾਉਂਦਿਆਂ ਬ੍ਰਿਜ ਵਾਸੀਆਂ ਨੂੰ ਬਚਾਉਣ ਲਈ ਸ੍ਰੀ ਕ੍ਰਿਸ਼ਨ ਭਗਵਾਨ ਨੇ ਆਪਣੀ ਚੀਂਚੀ ਉਂਗਲ ’ ਤੇ ਗੋਵਰਧਨ ਪਰਬਤ ਚੁੱਕ ਕੇ ਪਸ਼ੂ ਧਨ ਅਤੇ ਬ੍ਰਿਜ ਵਾਸੀਆਂ ਦੀ ਜਾਨ ਬਚਾਈ ਸੀ , ਉਸ ਸਮੇਂ ਕਈ ਤਰ੍ਹਾਂ ਦੇ ਅਨਾਜ ਨੂੰ ਮਿਲਾ ਕੇ ਅਨਕੁੱਟ ਦੇ ਰੂਪ ’ ਚ ਪ੍ਰਸ਼ਾਦ ਬਣਾਇਆ ਗਿਆ । ਭੰਡਾਰੇ ’ ਚ ਘੜੀ , ਚਾਵਲ , ਪੂਰੀਆਂ , ਖੀਰ ਅਤੇ ਸਬਜ਼ੀ ਦਾ ਲੰਗਰ ਲਗਾਇਆ ਗਿਆ । ਇਸ ਮੌਕੇ ਚੇਅਰਮੈਨ ਰਾਜੇਸ਼ ਬਿਹਾਰੀ ਬਿੱਲਾ , ਖ਼ਜ਼ਾਨਚੀ ਅਸ਼ੋਕ ਸਿੰਗਲਾ , ਸਕੱਤਰ ਮਹਿੰਦਰਪਾਲ ਮਿਨਾ , ਕਾਰਜਕਾਰੀ ਮੈਂਬਰ ਰਾਜ ਕੁਮਾਰ , ਪ੍ਰਸ਼ੋਤਮ ਰਾਜੂ , ਸ਼ਿਵਾਲਿਕ ਸਿੰਗਲਾ ਸ਼ੇਰੂ , ਗੋਪਾਲ ਕ੍ਰਿਸ਼ਨ ਪਾਲੀ , ਕਾਕਾ ਬੋੜਾਵਾਲੀਆ , ਸਤੀਸ਼ ਪਟਵਾਰੀ , ਦਰਸ਼ਨ ਕੁਮਾਰ , ਜਗਦੀਸ਼ ਦੀਸਾ , ਕਰਨ , ਰਿੰਕੂ , ਰਵੀ , ਗੋਰਾ , ਜੋਨੀ ਆਦਿ ਹਾਜ਼ਰ ਸਨ ।