ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਸਰਾ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ
ਰਾਮਾਂ ਮੰਡੀ , 9 ਨਵੰਬਰ ( ਗੁਰਪ੍ਰੀਤ ਸਿੰਘ ਅਰੋੜਾ )- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਸਰਾ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਰੰਗੋਲੀ ਬਣਾਉਣ , ਦੀਵਾਲੀ ਸਜਾਵਟੀ ਸਮੱਗਰੀ ਬਣਾਉਣ ਦਾ ਮੁਕਾਬਲਾ , ਦੀਵੇ ਸਜਾਉਣ ਦਾ ਮੁਕਾਬਲਾ ਆਦਿ ਕਰਵਾਇਆ ਗਿਆ ।
ਰਾਮਾਂ ਮੰਡੀ , 9 ਨਵੰਬਰ ( ਗੁਰਪ੍ਰੀਤ ਸਿੰਘ ਅਰੋੜਾ )- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਸਰਾ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਰੰਗੋਲੀ ਬਣਾਉਣ , ਦੀਵਾਲੀ ਸਜਾਵਟੀ ਸਮੱਗਰੀ ਬਣਾਉਣ ਦਾ ਮੁਕਾਬਲਾ , ਦੀਵੇ ਸਜਾਉਣ ਦਾ ਮੁਕਾਬਲਾ ਆਦਿ ਕਰਵਾਇਆ ਗਿਆ । ਸਕੂਲ ਦੇ ਸਾਰੇ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵਲੋਂ ਬੱਚਿਆਂ ਦੀ ਭਰਪੂਰ ਸ਼ਲਾਘਾ ਕੀਤੀ । ਇਸ ਤੋਂ ਇਲਾਵਾ ਸਕੂਲ ਦੀ ਪ੍ਰਿੰਸੀਪਲ ਨਸੀਬ ਕੌਰ , ਇੰਚਾਰਜ ਅਰਵਿੰਦ ਕੁਮਾਰ , ਤੇਜਿੰਦਰ ਕੁਮਾਰ ਸ਼ਰਮਾ , ਲਾਲ ਚੰਦ , ਗੁਰਜੋਤ ਸਿੰਘ , ਵਿਨੋਦ ਕੁਮਾਰ , ਅਮਨਦੀਪ ਕੌਰ ਸਿੱਧੂ , ਜੋਤੀ , ਵੰਦਨਾ ਪਾਲ , ਰਜਨੀ , ਸਵੀਟੀ , ਸੰਦੀਪ , ਰੇਣੂ ਰਾਣੀ ਆਦਿ ਵਿਸ਼ੇਸ਼ ਤੌਰ ’ ਤੇ ਹਾਜ਼ਰ ਸਨ ।