08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਜੇ ਅਧੂਰੀਆਂ ਸੜਕਾਂ ਮੁਕੰਮਲ ਨਹੀਂ ਕਰਨੀਆਂ ਤਾਂ ਟੋਏ ਹੀ ਭਰਵਾ ਦਿਉ ਸਰਕਾਰ ਜੀ... ਸੜਕਾਂ ਦੀ ਮਾੜੀ ਹਾਲਤ ਹੋਣ ਕਾਰਨ ਲੋਕ ਡਾਢੇ ਪ੍ਰੇਸ਼ਾਨ

ਮਾਨਸਾ, 9 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਸਥਾਨਕ ਸ਼ਹਿਰ ਦੀਆਂ ਥਾਂ-ਥਾਂ ਤੋਂ ਟੁੱਟੀਆਂ ਤੇ ਬਣਾਈਆਂ ਜਾ ਰਹੀਆਂ ਅਧੂਰੀਆਂ ਸੜਕਾਂ ਮੁਕੰਮਲ ਨਾ ਹੋਣ ਕਾਰਨ ਲੋਕ ਡਾਹਢੇ ਪ੍ਰੇਸ਼ਾਨ ਹਨ। ਇਨ੍ਹਾਂ ਸੜਕਾਂ ਕਾਰਨ ਦੁਖੀ ਲੋਕ ਹੁਣ ਤਾਂ ਇਹ ਕਹਿਣ ਲਈ ਮਜਬੂਰ ਹੋ ਗਏ ਹਨ ਕਿ ਹੋਰ ਨਹੀਂ ਤਾਂ ਖੱਡੇ ਹੀ ਭਰਵਾ ਦਿਉ ਅਤੇ ਪੱਚ ਲਗਵਾ ਦਿਉ ਸਰਕਾਰ ਜੀ।

Ad Position 21
No active advertisement
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਤੋਂ ਮਾਨਸਾ ਖ਼ੁਰਦ ਨੂੰ ਜਾਂਦੀ ਸੜਕ ’ਚ ਪਿਆ ਵੱਡਾ ਖੱਡਾ ਅਤੇ ਸਾਈਂ ਮੰਦਰ ਕੋਲ ਟੁੱਟੀ ਸੜਕ। ਅਜੀਤ ਤਸਵੀਰਾਂ 10-11-2026
ਮਾਨਸਾ, 9 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਸਥਾਨਕ ਸ਼ਹਿਰ ਦੀਆਂ ਥਾਂ-ਥਾਂ ਤੋਂ ਟੁੱਟੀਆਂ ਤੇ ਬਣਾਈਆਂ ਜਾ ਰਹੀਆਂ ਅਧੂਰੀਆਂ ਸੜਕਾਂ ਮੁਕੰਮਲ ਨਾ ਹੋਣ ਕਾਰਨ ਲੋਕ ਡਾਹਢੇ ਪ੍ਰੇਸ਼ਾਨ ਹਨ। ਇਨ੍ਹਾਂ ਸੜਕਾਂ ਕਾਰਨ ਦੁਖੀ ਲੋਕ ਹੁਣ ਤਾਂ ਇਹ ਕਹਿਣ ਲਈ ਮਜਬੂਰ ਹੋ ਗਏ ਹਨ ਕਿ ਹੋਰ ਨਹੀਂ ਤਾਂ ਖੱਡੇ ਹੀ ਭਰਵਾ ਦਿਉ ਅਤੇ ਪੱਚ ਲਗਵਾ ਦਿਉ ਸਰਕਾਰ ਜੀ। ਸ਼ਹਿਰ ਦੀ ਵੀ.ਵੀ.ਆਈ.ਪੀ. ਕਰ ਕੇ ਜਾਣੀ ਜਾਂਦੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਮਾਨਸਾ ਖ਼ੁਰਦ ਨੂੰ ਜਾਣ ਵਾਲੀ ਸੜਕ ਲਗਭਗ ਪਿਛਲੇ ਸਾਲ ਤੋਂ ਮੁਕੰਮਲ ਹੋਣ ਨੂੰ ਤਰਸ ਰਹੀ ਹੈ। 2 ਟੋਟਿਆਂ ’ਚ ਬਣਾਈ ਜਾ ਰਹੀ ਇਸ ਸੜਕ ਦੇ ਪਹਿਲੇ ਟੋਟੇ ਦਾ ਕਾਫੀ ਰੱਫੜ ਵੀ ਚੱਲਦਾ ਰਿਹਾ। ਘਟੀਆ ਸਮਗਰੀ ਵਰਤਣ ਕਰ ਕੇ ਕੇਸ ਹਾਈਕੋਰਟ ’ਚ ਵੀ ਗਿਆ ਅਤੇ ਵਿਜੀਲੈਂਸ ਵਿਭਾਗ ਵਲੋਂ ਕਈਆਂ ’ਤੇ ਪਰਚੇ ਵੀ ਦਰਜ ਕੀਤੇ ਗਏ ਪਰ ਮਾਮਲਾ ਉੱਥੇ ਦਾ ਉੱਥੇ ਹੀ ਹੈ। ਸੜਕ ’ਚ 2-4 ਥਾਵਾਂ ’ਤੇ ਵੱਡੇ ਖੱਡੇ ਹਨ। ਬਾਰਸ਼ਾਂ ਵੀ ਲੰਘ ਗਈਆਂ ਹਨ ਹੁਣ ਵੀ ਡੂੰਘੇ ਤੇ ਲੰਮੇ ਖੱਡਿਆਂ ਕਾਰਨ ਲੋਕ ਜਾਂ ਤਾਂ ਉਲਟੀ ਸਾਈਡ ਰਾਹੀ ਲੰਘਦੇ ਹਨ ਜਾਂ ਫਿਰ ਉਨ੍ਹਾਂ ’ਚ ਵੱਜ ਕੇ ਜਿੱਥੇ ਵਾਹਨਾਂ ਦਾ ਨੁਕਸਾਨ ਕਰਵਾ ਲੈਂਦੇ ਹਨ ਉੱਥੇ ਆਵਦੇ ਵੀ ਧਰਨ (ਪੇਟ ਖ਼ਰਾਬ ਹੋਣਾ) ਪਵਾ ਲੈਂਦੇ ਹਨ। ਕਈ ਵਾਰ ਡਿੱਗ ਕੇ ਸੱਟ ਫੇਟ ਵੀ ਖਾ ਬੈਠਦੇ ਹਨ। ਇਸ ਸੜਕ ਨੂੰ ਮੁਕੰਮਲ ਕਰਨ ਵੱਲ ਸਰਕਾਰ ਦੇ ਕਿਸੇ ਨੁਮਾਇੰਦੇ ਜਾਂ ਪ੍ਰਸ਼ਾਸਨਿਕ ਅਧਿਕਾਰੀ ਦਾ ਕੋਈ ਧਿਆਨ ਨਹੀਂ। ਲੁੱਕ ਨੂੰ ਤਰਸਦੀਆਂ ਸੜਕਾਂ - ਮਾਨਸਾ ਖ਼ੁਰਦ ਤੋਂ ਕੋਟਲੱਲੂ, ਬੱਪੀਆਣਾ ਤੇ ਫਫੜੇ ਭਾਈਕੇ ਨੂੰ ਜਾਂਦੀ ਸੜਕ ਦੇ ਕੁਝ ਹਿੱਸੇ ਬਣਾਉਣ ਲਈ ਪੁੱਟ ਕੇ ਉਨ੍ਹਾਂ ’ਤੇ ਵੱਟੇ ਤੇ ਬਜਰੀ ਤਾਂ ਪਾ ਦਿੱਤੀ ਗਈ ਪਰ ਲੁੱਕ ਨਹੀਂ ਪਾਈ ਗਈ। 6 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋਣ ਕਰ ਕੇ ਵੱਟੇ ਤੇ ਬਜਰੀ ਵੀ ਖਿੰਡਦੀ ਜਾ ਰਹੀ ਹੈ। ਇਨ੍ਹਾਂ ਥਾਵਾਂ ’ਤੇ ਕੀੜੀ ਚਾਲ ਚਲਦੇ ਵਾਹਨ ਚਾਲਕ ਸਰਕਾਰ ਨੂੰ ਕੋਸਦੇ ਰਹਿੰਦੇ ਹਨ। ਲੋਕਾਂ ਦੀ ਮੰਗ ਹੈ ਕਿ ਇਨ੍ਹਾਂ ਸੜਕਾਂ ’ਤੇ ਤੁਰੰਤ ਲੁੱਕ ਪਵਾਈ ਜਾਵੇ ਤਾਂ ਜੋ ਵਾਹਨਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ। ਸਾਈਂ ਮੰਦਰ ਕੋਲ ਸੜਕ ਪੂਰੀ ਤਰ੍ਹਾਂ ਖ਼ਰਾਬ – ਮਾਨਸਾ ਖ਼ੁਰਦ ਤੋਂ ਸਾਈਂ ਮੰਦਰ ਕੋਲ ਦੀ ਨੈਸ਼ਨਲ ਹਾਈਵੇ 7 ਨੂੰ ਮਿਲਾਉਂਦੀ ਲਿੰਕ ਸੜਕ ਵੀ ਥਾਂ-ਥਾਂ ਤੋਂ ਟੁੱਟ ਰਹੀ ਹੈ। 13 ਅਕਤੂਬਰ ਨੂੰ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਉਪਰੰਤ ਤਿੰਨਕੋਨੀ ਮਾਨਸਾ ਨਜ਼ਦੀਕ ਨੈਸ਼ਨਲ ਹਾਈਵੇ ’ਤੇ ਧਰਨਾ ਲਗਾਉਣ ਕਾਰਨ ਲਗਭਗ ਮਹੀਨੇ ਤੋਂ ਬੱਸਾਂ ਤੇ ਵਾਹਨਾਂ ਦੀ ਆਵਾਜਾਈ ਇਸ ਸੜਕ ਰਾਹੀਂ ਆਉਣ-ਜਾਣ ਕਰ ਕੇ ਇੱਥੋਂ ਤਾਂ ਸੜਕ ਟੁੱਟ ਕੇ ਡੂੰਘੇ ਖੱਡੇ ਪੈ ਗਏ ਹਨ। ਉੱਬੜ-ਖਾਬੜ ਹੋ ਗਈ ਇਸ ਸੜਕ ਕਾਰਨ ਹਰ ਵੇਲੇ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਸੇ ਰੋਡ ’ਤੇ ਪੈਂਦੇ ਵਿਸ਼ਵਕਰਮਾ ਭਵਨ ਜਿਸ ’ਚ ਖ਼ੁਸ਼ੀ ਤੇ ਗਮੀ ਦੇ ਸਮਾਗਮ ਹੁੰਦੇ ਰਹਿੰਦੇ ਹਨ, ਕੋਲ ਵੀ ਸੜਕ ਟੁੱਟ ਕੇ ਪ੍ਰੇਸ਼ਾਨੀ ਦਾ ਸਬੱਬ ਬਣ ਗਈ ਹੈ। ਇਸ ਤੋਂ ਇਲਾਵਾ ਗਊਸ਼ਾਲਾ ਤੋਂ ਮਾਈ ਨਿੱਕੋ ਦੇਵੀ ਸਕੂਲ ਤੱਕ ਤੇ ਹੋਰ ਸੜਕਾਂ ਮੁਕੰਮਲ ਹੋਣ ਦੀ ਉਡੀਕ ’ਚ ਹਨ। ਸ਼ਹਿਰੀਆਂ ਦੀ ਮੰਗ ਹੈ ਕਿ ਉਪਰੋਕਤ ਸੜਕਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ‘ਦੀਵਾਲੀ’ ਦੀ ਰਾਤ ਬਠਿੰਡਾ ’ਚ ਐਨਕਾਂ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ ਅਗਲੀ ਖ਼ਬਰ ਡਾ. ਸੁਖਵਿੰਦਰ ਸਿੰਘ ਚਹਿਲ ਨਮਿਤ ਪਾਠ ਦਾ ਭੋਗ ਅੱਜ
Ad Position 24