29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਨਾਮੀ ਏ. ਟੀ. ਐੱਸ. ਗੋਲਫ ਮੀਡੋਜ਼ ਹਾਊਸਿੰਗ ਪ੍ਰਾਜੈਕਟ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਵਾਈ 25 ਲੱਖ ਦਾ ਲਾਇਆ ਜੁਰਮਾਨਾ , 10 ਲੱਖ ਬੈਂਕ ਗਾਰੰਟੀ ਜਮ੍ਹਾਂ ਕਰਵਾਉਣ ਦੇ ਹੁਕਮ

ਡੇਰਾਬੱਸੀ, 29 ਨਵੰਬਰ (ਗੁਰਮੀਤ ਸਿੰਘ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਡੇਰਾਬੱਸੀ ਦੇ ਨਾਮੀ ਏ. ਟੀ.

Ad Position 21
No active advertisement
ਨਾਮੀ ਏ. ਟੀ. ਐੱਸ. ਗੋਲਫ ਮੀਡੋਜ਼ ਹਾਊਸਿੰਗ ਪ੍ਰਾਜੈਕਟ ਦੀ ਬਾਹਰੀ ਤਸਵੀਰ। ਤਸਵੀਰ : ਗੁਰਮੀਤ ਸਿੰਘ 30-11-2026
ਡੇਰਾਬੱਸੀ, 29 ਨਵੰਬਰ (ਗੁਰਮੀਤ ਸਿੰਘ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਡੇਰਾਬੱਸੀ ਦੇ ਨਾਮੀ ਏ. ਟੀ. ਐੱਸ. ਗੋਲਫ ਮੀਡੋਜ਼ ਲਾਈਫਸਟਾਈਲ ਹਾਊਸਿੰਗ ਪ੍ਰਾਜੈਕਟ ਦੇ ਮਾਮਲੇ ’ਚ ਸਖ਼ਤੀ ਦਿਖਾਉਂਦਿਆਂ ਨਵੇਂ ਫਲੈਟਾਂ ਦਾ ਕਬਜ਼ਾ ਦੇਣ ਤੇ ਉਸਾਰੀ ਦੇ ਕੰਮ ’ਤੇ ਰੋਕ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਪ੍ਰਾਜੈਕਟ ਪ੍ਰਬੰਧਕਾਂ ਨੂੰ 25 ਲੱਖ ਰੁ. ਦਾ ਜੁਰਮਾਨਾ ਅਦਾ ਕਰਨ ਤੇ 10 ਲੱਖ ਰੁ. ਦੀ ਬੈਂਕ ਗਾਰੰਟੀ 10 ਦਿਨਾਂ ਦੇ ਅੰਦਰ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਬੋਰਡ ਵਲੋਂ ਬੀਤੀ 6 ਨਵੰਬਰ ਨੂੰ ਜਾਰੀ ਹੁਕਮਾਂ ਅਨੁਸਾਰ 29 ਅਕਤੂਬਰ ਨੂੰ ਹੋਈ ਨਿੱਜੀ ਸੁਣਵਾਈ ਦੌਰਾਨ ਪ੍ਰਾਜੈਕਟ ਨਾਲ ਜੁੜੀਆਂ ਵਾਤਾਵਰਨ ਸੰਬੰਧੀ ਸ਼ਿਕਾਇਤਾਂ ’ਤੇ ਵਿਚਾਰ ਕੀਤਾ ਗਿਆ ਸੀ। ਇਨ੍ਹਾਂ ਵਿਚ ਵਾਤਾਵਰਨ ਮਨਜ਼ੂਰੀ ਦੀਆਂ ਸ਼ਰਤਾਂ ਦੀ ਪਾਲਣਾ, ਗ੍ਰੀਨ ਬੈਲਟ ਦੀ ਵਿਵਸਥਾ ਅਤੇ ਗੰਦੇ ਪਾਣੀ ਦੇ ਨਿਕਾਸ ਨਾਲ ਸੰਬੰਧਤ ਮੁੱਦੇ ਸ਼ਾਮਿਲ ਸਨ। ਬੋਰਡ ਦੇ ਨਿਰੀਖਣ ਅਨੁਸਾਰ ਪ੍ਰਾਜੈਕਟ ਵਿਚ 37 ਰਿਹਾਇਸ਼ੀ ਟਾਵਰਾਂ ਵਿਚ ਕੁੱਲ 498 ਫਲੈਟ ਹਨ। ਇਨ੍ਹਾਂ ਵਿਚੋਂ ਕਰੀਬ 350 ਫਲੈਟਾਂ ਵਿਚ ਲੋਕ ਰਹਿ ਰਹੇ ਹਨ, ਜਦਕਿ ਲਗਭਗ 430 ਫਲੈਟ ਵੇਚੇ ਜਾ ਚੁੱਕੇ ਹਨ। ਜਾਂਚ ਦੌਰਾਨ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਗੰਦੇ ਪਾਣੀ ਦੀ ਪਾਈਪਲਾਈਨ ਦੇ ਕੁਨੈਕਸ਼ਨ ਸੰਬੰਧੀ ਖਾਮੀਆਂ ਵੀ ਸਾਹਮਣੇ ਆਈਆਂ। ਗੰਦੇ ਪਾਣੀ ਦੇ ਡਰੇਨ ਵਿਚ ਨਿਕਾਸ ਨੂੰ ਲੈ ਕੇ ਵੀ ਬੋਰਡ ਨੇ ਇਤਰਾਜ਼ ਦਰਜ ਕੀਤੇ ਹਨ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪ੍ਰਾਜੈਕਟ ਪ੍ਰਬੰਧਕ ਪ੍ਰਦੂਸ਼ਣ ਕੰਟਰੋਲ ਦੇ ਲੋੜੀਂਦੇ ਪ੍ਰਬੰਧ ਕਰਨ ਅਤੇ ਬੋਰਡ ਤੋਂ ਜ਼ਰੂਰੀ ਮਨਜ਼ੂਰੀ ਪ੍ਰਾਪਤ ਕਰਨ ਤੱਕ ਨਵੇਂ ਫਲੈਟਾਂ ਦਾ ਕਬਜ਼ਾ ਨਹੀਂ ਦੇ ਸਕਣਗੇ ਤੇ ਉਸਾਰੀ ਦਾ ਕੰਮ ਵੀ ਬੰਦ ਰੱਖਣਾ ਹੋਵੇਗਾ। ਇਸ ਤੋਂ ਇਲਾਵਾ ਡਰੇਨ ਜਾਂ ਕਿਸੇ ਹੋਰ ਗ਼ੈਰ-ਅਧਿਕਾਰਤ ਥਾਂ ’ ਤੇ ਗੰਦਾ ਪਾਣੀ ਛੱਡਣ ’ਤੇ ਪਾਬੰਦੀ ਲਗਾਈ ਗਈ ਹੈ। ਬੋਰਡ ਨੇ ਪ੍ਰਬੰਧਕਾਂ ਤੋਂ ਵਾਤਾਵਰਨ ਸੰਬੰਧੀ ਜ਼ਿੰਮੇਵਾਰੀਆਂ ਤੇ ਸੀ. ਈ. ਆਰ./ਸੀ. ਐੱਸ. ਆਰ. ਤਹਿਤ ਕੀਤੇ ਖਰਚਿਆਂ ਦਾ ਰਿਕਾਰਡ ਵੀ ਮੰਗਿਆ ਹੈ। ਖੇਤਰੀ ਦਫ਼ਤਰ ਦੇ ਵਾਤਾਵਰਨ ਇੰਜਨੀਅਰ ਨੂੰ 15 ਦਿਨਾਂ ਦੇ ਅੰਦਰ ਮੁੜ ਨਿਰੀਖਣ ਕਰਕੇ ਪਾਲਣਾ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਬਾਰੇ ਗੱਲ ਕਰਨ ਤੇ ਹਾਊਸਿੰਗ ਪ੍ਰੋਜੈਕਟ ਦੇ ਅਧਿਕਾਰੀ ਸੰਦੀਪ ਸਰਾਓ ਨੇ ਕਿਹਾ ਕਿ ਡੇਰਾਬੱਸੀ ਨਗਰ ਕੌਂਸਲ ਦੀ ਗਲਤੀ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ। ਪੰਜਾਬ ਪ੍ਰਦੂਸ਼ਣ ਬੋਰਡ ਹੁਕਮ ਤਹਿਤ ਉਹ ਜੁਰਮਾਨਾ ਭਰਨ ਲਈ ਤਿਆਰ ਹਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਡੇਰਾਬੱਸੀ ’ਚ ਰਜਿਸਟਰੀਆਂ ’ਚ ਦਰਜ 20 ਫੁੱਟ ਚੌੜੇ ਰਸਤੇ ਨੂੰ ਲੈ ਕੇ ਵਿਵਾਦ ਭਖਿਆ
Ad Position 24