29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸਪਾ ਸੈਂਟਰ ਦੀ ਆੜ ’ਚ ਚੱਲ ਰਹੇ ਦੇਹ ਵਪਾਰ ਦੇ ਗੋਰਖਧੰਦੇ ਦਾ ਪਰਦਾਫਾਸ਼

ਪੰਚਕੂਲਾ, 29 ਨਵੰਬਰ (ਕਪਿਲ)-ਸਪਾ ਸੈਂਟਰਾਂ ਅਤੇ ਮਸਾਜ ਪਾਰਲਰਾਂ ਦੀ ਆੜ ‘ਚ ਦੇਹ-ਵਪਾਰ ਦਾ ਧੰਦਾ ਚਲਾਉਣ ਵਾਲਿਆਂ ਖ਼ਿਲਾਫ਼ ਪੰਚਕੂਲਾ ਪੁਲਿਸ ਨੇ ਲਗਾਤਾਰ ਦੂਜੇ ਦਿਨ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਸੈਕਟਰ-20 ਸਥਿਤ ਨਮਸਤੇ ਥਾਈ ਸਪਾ ਸੈਂਟਰ ‘ਚ ਛਾਪੇਮਾਰੀ ਕਰਕੇ ਕਥਿਤ ਦੇਹ-ਵਪਾਰ ਦੇ ਧੰਦੇ ਦੇ ਗੋਰਖ ਧੰਦੇ ਦਾ ਪਰਦਾਫਾਸ਼ ਕਰਦਿਆਂ ਸੈਂਟਰ ਦੇ ਮੈਨੇਜਰ ਅਤੇ ਇਕ ਗਾਹਕ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ 8 ਲੜਕੀਆਂ ਨੂੰ ਬਚਾਇਆ ਹੈ।

Ad Position 21
No active advertisement
ਅਜੀਤ ਡੈਸਕ 30-11-2026
ਪੰਚਕੂਲਾ, 29 ਨਵੰਬਰ (ਕਪਿਲ)-ਸਪਾ ਸੈਂਟਰਾਂ ਅਤੇ ਮਸਾਜ ਪਾਰਲਰਾਂ ਦੀ ਆੜ ‘ਚ ਦੇਹ-ਵਪਾਰ ਦਾ ਧੰਦਾ ਚਲਾਉਣ ਵਾਲਿਆਂ ਖ਼ਿਲਾਫ਼ ਪੰਚਕੂਲਾ ਪੁਲਿਸ ਨੇ ਲਗਾਤਾਰ ਦੂਜੇ ਦਿਨ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਸੈਕਟਰ-20 ਸਥਿਤ ਨਮਸਤੇ ਥਾਈ ਸਪਾ ਸੈਂਟਰ ‘ਚ ਛਾਪੇਮਾਰੀ ਕਰਕੇ ਕਥਿਤ ਦੇਹ-ਵਪਾਰ ਦੇ ਧੰਦੇ ਦੇ ਗੋਰਖ ਧੰਦੇ ਦਾ ਪਰਦਾਫਾਸ਼ ਕਰਦਿਆਂ ਸੈਂਟਰ ਦੇ ਮੈਨੇਜਰ ਅਤੇ ਇਕ ਗਾਹਕ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ 8 ਲੜਕੀਆਂ ਨੂੰ ਬਚਾਇਆ ਹੈ। ਪੁਲਿਸ ਨੇ ਮੌਕੇ ਤੋਂ 5,610 ਰੁ. ਦੀ ਨਕਦੀ ਤੇ ਹੋਰ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਪੁਲਿਸ ਕਮਿਸ਼ਨਰ ਪੰਕਜ ਨੈਨ ਦੇ ਨਿਰਦੇਸ਼ਾਂ ‘ਤੇ ਏ. ਸੀ. ਪੀ. ਕ੍ਰਾਈਮ ਵਿਕਰਮ ਨੇਹਰਾ ਅਤੇ ਏ. ਸੀ. ਪੀ. ਜੋਗਿੰਦਰ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਯੋਜਨਾਬੱਧ ਤਰੀਕੇ ਨਾਲ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਪੁਲਿਸ ਅਨੁਸਾਰ 29 ਨਵੰਬਰ ਨੂੰ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੈਕਟਰ-20 ਸਥਿਤ ਨਮਸਤੇ ਥਾਈ ਸਪਾ ਸੈਂਟਰ ‘ਚ ਮਸਾਜ ਪਾਰਲਰ ਦੀ ਆੜ ‘ਚ ਔਰਤਾਂ ਤੋਂ ਦੇਹ-ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਵਿਸ਼ੇਸ਼ ਟੀਮ ਦਾ ਗਠਨ ਕੀਤਾ ਅਤੇ ਕ੍ਰਾਈਮ ਬ੍ਰਾਂਚ ਦੇ ਇਕ ਪੁਲਿਸ ਮੁਲਾਜ਼ਮ ਨੂੰ ਜਾਅਲੀ ਗਾਹਕ ਬਣਾ ਕੇ ਸਪਾ ਸੈਂਟਰ ‘ਚ ਭੇਜਿਆ ਗਿਆ। ਇਸ਼ਾਰਾ ਮਿਲਦੇ ਹੀ ਪੁਲਿਸ ਟੀਮ ਨੇ ਛਾਪੇਮਾਰੀ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸੰਬੰਧੀ ਡੀ. ਸੀ. ਪੀ. ਅਮਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਕਾਰਵਾਈ ਦੌਰਾਨ ਸਪਾ ਸੈਂਟਰ ਦੇ ਮੈਨੇਜਰ ਰਵੀ (32) ਵਾਸੀ ਮੌਲੀ ਜਾਗਰਾਂ (ਚੰਡੀਗੜ੍ਹ) ਤੇ ਗ੍ਰਾਹਕ ਪ੍ਰਫੁੱਲ ਕੁਮਾਰ ਵਾਸੀ ਉੱਤਰ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਰੈਸਕਿਊ ਕੀਤੀਆਂ ਗਈਆਂ 8 ਲੜਕੀਆਂ ਉੱਤਰ ਪ੍ਰਦੇਸ਼, ਪੰਜਾਬ, ਝਾਰਖੰਡ, ਹਰਿਆਣਾ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼ ਤੇ ਨਿਪਾਲ ਨਾਲ ਸੰਬੰਧਿਤ ਹਨ। ਪੁਲਿਸ ਨੇ ਮੌਕੇ ਤੋਂ ਗ੍ਰਿਫ਼ਤਾਰ ਦੋਵਾਂ ਮੁਲਜ਼ਮਾਂ ਖ਼ਿਲਾਫ਼ ਸੈਕਟਰ-20 ਥਾਣੇ ‘ਚ ਮਾਮਲਾ ਦਰਜ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਰੱਖਣ ਵਾਲੀ ਕੌਮ ਹਮੇਸ਼ਾ ਤਰੱਕੀ ਕਰਦੀ ਹੈ-ਕਵਿੰਦਰ ਗੁਪਤਾ ਅਗਲੀ ਖ਼ਬਰ ਪੰਜਾਬ ਹਾਕੀ ਲੀਗ ਸੀਜ਼ਨ-3 ਦੇ 11ਵੇਂ ਦਿਨ ਸ਼ੂਟ-ਆਊਟ ’ਚ ਹਾਰ ਦੇ ਬਾਵਜੂਦ ਰਾਊਂਡ ਗਲਾਸ ਹਾਕੀ ਅਕੈਡਮੀ ਸਿਖਰਲੇ ਸਥਾਨ ’ਤੇ ਕ...
Ad Position 24