28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

5.72 ਕਰੋੜ ਦੇ 35 ਇਲੈਕਟ੍ਰਿਕ ਵਾਹਨ ਲੀਜ਼ ‘ਤੇ ਦੇ ਕੇ ਨਾ ਕਿਰਾਇਆ ਮਿਲਿਆ ਤੇ ਨਾ ਵਾਹਨ ਵਾਪਸ ਆਏ

ਐੱਸ. ਏ.

Ad Position 21
No active advertisement
ਅਜੀਤ ਡੈਸਕ 28-11-2026
ਐੱਸ. ਏ. ਐੱਸ. ਨਗਰ, 27 ਨਵੰਬਰ (ਕਪਿਲ ਵਧਵਾ)-ਇਲੈਕਟ੍ਰਿਕ ਵਾਹਨਾਂ ਦੇ ਕਾਰੋਬਾਰ ਵਿਚ ਨਿਵੇਸ਼ ਕਰਕੇ ਕੰਪਨੀ ਨੂੰ ਲੀਜ਼ ‘ਤੇ ਦਿੱਤੇ 35 ਵਾਹਨਾਂ ਦਾ ਕਿਰਾਇਆ ਨਾ ਮਿਲਣ ਅਤੇ ਵਾਹਨ ਵਾਪਸ ਨਾ ਕਰਨ ਦੇ ਮਾਮਲੇ ਵਿਚ ਪੰਜਾਬ ਸਟੇਟ ਕ੍ਰਾਈਮ ਪੁਲਿਸ ਨੇ ਇਵੈਜ ਮੋਬਿਲਿਟੀ ਦੇ ਡਾਇਰੈਕਟਰ ਇੰਦਰਵੀਰ ਸਿੰਘ ਪਨੇਸਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਭਿਸ਼ੇਕ ਬੈਨਰਜੀ ਅਨੁਸਾਰ ਮੁੰਬਈ ਦੀਆਂ ਤਿੰਨ ਐੱਲ. ਐੱਲ. ਪੀ. ਕੰਪਨੀਆਂ ਦੇ ਕਰੀਬ 5.72 ਕਰੋੜ ਰੁ. ਫਸ ਗਏ ਹਨ। ਸ਼ਿਕਾਇਤ ਅਨੁਸਾਰ 35 ਇਲੈਕਟ੍ਰਿਕ ਵਾਹਨ ਖ਼ਰੀਦ ਕੇ ਸੇਲ ਐਂਡ ਲੀਜ਼ ਬੈਂਕ ਸਮਝੌਤੇ ਤਹਿਤ ਤਿੰਨ ਸਾਲਾਂ ਲਈ ਕੰਪਨੀ ਨੂੰ ਦਿੱਤੇ ਗਏ ਸਨ। ਇਸ ਬਦਲੇ ਕੰਪਨੀ ਨੇ ਹਰ ਮਹੀਨੇ ਕਰੀਬ 18.37 ਲੱਖ ਰੁ. ਕਿਰਾਇਆ ਦੇਣਾ ਸੀ। ਦੋਸ਼ ਹੈ ਕਿ ਕੰਪਨੀ ਨੇ ਨਵੰਬਰ 2024 ਤੱਕ 2.36 ਕਰੋੜ ਰੁ. ਦਾ ਭੁਗਤਾਨ ਕੀਤਾ, ਪਰ ਇਸ ਤੋਂ ਬਾਅਦ ਕਿਰਾਇਆ ਦੇਣਾ ਬੰਦ ਕਰ ਦਿੱਤਾ। ਦਸੰਬਰ 2024 ਤੋਂ ਅਗਸਤ 2026 ਤੱਕ 5.48 ਕਰੋੜ ਰੁ. ਦੀ ਲੀਜ਼ ਰਾਸ਼ੀ ਬਕਾਇਆ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ 25 ਵਾਹਨਾਂ ਦੇ ਰਜਿਸਟ੍ਰੇਸ਼ਨ ਸਰਟੀਫ਼ਿਕੇਟ ਵੀ ਨਹੀਂ ਦਿੱਤੇ ਗਏ ਅਤੇ 35 ਵਾਹਨਾਂ ਦਾ ਕਬਜ਼ਾ ਵਾਪਸ ਨਹੀਂ ਕੀਤਾ ਗਿਆ। ਸਮਝੌਤੇ ਦੇ ਬਾਵਜੂਦ ਭੁਗਤਾਨ ਨਾ ਕਰਨ ਦਾ ਦੋਸ਼ ਸ਼ਿਕਾਇਤਕਰਤਾ ਅਨੁਸਾਰ ਮਾਰਚ 2025 ‘ਚ ਡਾਇਰੈਕਟਰ ਇੰਦਰਵੀਰ ਸਿੰਘ ਪਨੇਸਰ ਨੇ ਬਕਾਇਆ ਰਕਮ ਦਾ ਭੁਗਤਾਨ ਨਿਯਮਿਤ ਤੌਰ ‘ਤੇ ਕਰਨ ਦਾ ਭਰੋਸਾ ਦਿੱਤਾ ਸੀ। ਇਸ ਤੋਂ ਬਾਅਦ ਕੰਪਨੀ ਦੀ ਪੇਰੈਂਟ ਇਕਾਈ ਵਲੋਂ 2 ਲੱਖ ਰੁ. ਟਰਾਂਸਫਰ ਕੀਤੇ ਗਏ। ਦੋਸ਼ ਹੈ ਕਿ 2 ਮਾਰਚ 2026 ਨੂੰ ਦੋਵਾਂ ਧਿਰਾਂ ਵਿਚਕਾਰ 4.75 ਕਰੋੜ ਰੁ. ਦਾ ਸਮਝੌਤਾ ਹੋਇਆ ਸੀ, ਜਿਸ ਤਹਿਤ 6 ਮਹੀਨਿਆਂ ‘ਚ ਰਕਮ ਅਦਾ ਕੀਤੀ ਜਾਣੀ ਸੀ। ਸ਼ਿਕਾਇਤਕਰਤਾ ਨੇ ਇਸ ਸਮਝੌਤੇ ਦੇ ਆਧਾਰ ‘ਤੇ ਆਪਣੀ ਪੁਰਾਣੀ ਪੁਲਿਸ ਸ਼ਿਕਾਇਤ ਵਾਪਸ ਲੈ ਲਈ ਸੀ, ਪਰ ਕੰਪਨੀ ਨੇ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ। ਪੁਲਿਸ ਜਾਂਚ ਰਿਪੋਰਟ ਅਨੁਸਾਰ ਇੰਦਰਵੀਰ ਸਿੰਘ ਅਤੇ ਹਰਨੂਰ ਕੌਰ ਨੂੰ ਆਪਣਾ ਪੱਖ ਰੱਖਣ ਲਈ ਨੋਟਿਸ ਭੇਜੇ ਗਏ ਸਨ, ਪਰ ਉਹ ਜਾਂਚ ‘ਚ ਪੇਸ਼ ਨਹੀਂ ਹੋਏ। ਪੁਲਿਸ ਨੇ 23 ਨਵੰਬਰ ਨੂੰ ਇੰਦਰਵੀਰ ਸਿੰਘ ਪਨੇਸਰ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 316 (2) ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ 2 ਨੂੰ ਜ਼ਿਲ੍ਹਾ ਮੁਹਾਲੀ ਅੰਦਰ ਪ੍ਰਵੇਸ਼ ਕਰੇਗੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ ਅਗਲੀ ਖ਼ਬਰ ਪੰਚਕੂਲਾ ਦੇ ਪ੍ਰਮੁੱਖ ਧਾਰਮਿਕ ਅਸਥਾਨਾਂ ਨੂੰ ਆਪਸ ’ਚ ਜੋੜਨਗੀਆਂ ਦੋ ਇਲੈਕਟ੍ਰਿਕ ਬੱਸਾਂ, ਮੁੱਖ ਮੰਤਰੀ ਨੇ ਦਿਖਾਈ ਹਰੀ ਝੰ...
Ad Position 24