28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਜੁਟੀ ਭਾਜਪਾ, ਲਾਲੜੂ ਤੇ ਹੰਡੇਸਰਾ ’ਚ ਖੋਲ੍ਹੇ ਦਫ਼ਤਰ

ਲਾਲੜੂ, 27 ਨਵੰਬਰ (ਰਾਜਬੀਰ ਸਿੰਘ)-ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਭਾਰਤੀ ਜਨਤਾ ਪਾਰਟੀ ਨੇ ਡੇਰਾਬੱਸੀ ਹਲਕੇ ਵਿਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਵਲੋਂ ਲਾਲੜੂ ਤੇ ਹੰਡੇਸਰਾ ਵਿਚ ਨਵੇਂ ਦਫ਼ਤਰ ਖੋਲ੍ਹੇ ਗਏ।

Ad Position 21
No active advertisement
ਲਾਲੜੂ ਵਿਖੇ ਭਾਜਪਾ ਦੇ ਨਵੇਂ ਦਫ਼ਤਰ ਦਾ ਰਿਬਨ ਕਰਦੇ ਹੋਏ ਐਸ. ਐਮ. ਐਸ. ਸੰਧੂ ਤੇ ਸੰਜੀਵ ਖੰਨਾ। ਤਸਵੀਰ : ਰਾਜਬੀਰ ਸਿੰਘ 28-11-2026
ਲਾਲੜੂ, 27 ਨਵੰਬਰ (ਰਾਜਬੀਰ ਸਿੰਘ)-ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਭਾਰਤੀ ਜਨਤਾ ਪਾਰਟੀ ਨੇ ਡੇਰਾਬੱਸੀ ਹਲਕੇ ਵਿਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਵਲੋਂ ਲਾਲੜੂ ਤੇ ਹੰਡੇਸਰਾ ਵਿਚ ਨਵੇਂ ਦਫ਼ਤਰ ਖੋਲ੍ਹੇ ਗਏ। ਇਸ ਮੌਕੇ ਸੀਨੀਅਰ ਆਗੂ ਐੱਸ. ਐੱਮ. ਐੱਸ. ਸੰਧੂ ਤੇ ਸੰਜੀਵ ਖੰਨਾ ਨੇ ਡੇਰਾਬੱਸੀ ਵਿਧਾਨ ਸਭਾ ਸੀਟ ਭਾਜਪਾ ਨੂੰ ਦੇਣ ਦੀ ਮੰਗ ਹਾਈਕਮਾਨ ਅੱਗੇ ਰੱਖੀ। ਲਾਲੜੂ ਵਿਚ ਦਫ਼ਤਰ ਦੇ ਉਦਘਾਟਨ ਮੌਕੇ ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਐੱਸ. ਐੱਮ. ਐੱਸ. ਸੰਧੂ ਨੇ ਕਿਹਾ ਕਿ ਪਾਰਟੀ ਵਰਕਰਾਂ ਦੀ ਕਈ ਸਾਲਾਂ ਦੀ ਮਿਹਨਤ ਹੁਣ ਰੰਗ ਲਿਆ ਰਹੀ ਹੈ ਅਤੇ ਵਰਕਰਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਦਫ਼ਤਰ ਖੋਲ੍ਹਣ ਦਾ ਮੁੱਖ ਮਕਸਦ ਵਰਕਰਾਂ, ਆਮ ਲੋਕਾਂ ਤੇ ਪਾਰਟੀ ਦੇ ਸੀਨੀਅਰ ਆਗੂਆਂ ਵਿਚਕਾਰ ਤਾਲਮੇਲ ਵਧਾਉਣਾ, ਲੋਕਾਂ ਦੀਆਂ ਸਮੱਸਿਆਵਾਂ ਸੁਣਨਾ ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ ਹੈ। ਸੰਧੂ ਨੇ ਪਾਰਟੀ ਹਾਈਕਮਾਨ ਨੂੰ ਅਪੀਲ ਕੀਤੀ ਕਿ ਡੇਰਾਬੱਸੀ ਵਿਧਾਨ ਸਭਾ ਸੀਟ ਭਾਜਪਾ ਦੇ ਖਾਤੇ ਵਿਚ ਦਿੱਤੀ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਡੇਰਾਬੱਸੀ ਹਲਕਾ ਪੰਜਾਬ ਵਿਚ ਭਾਜਪਾ ਦੇ ਸਭ ਤੋਂ ਮਜ਼ਬੂਤ ਜਨਾਧਾਰ ਵਾਲੇ ਖੇਤਰਾਂ ਵਿਚੋਂ ਇਕ ਹੈ ਅਤੇ ਵਰਕਰ ਪੂਰੀ ਇਕਜੁੱਟਤਾ ਨਾਲ ਚੋਣ ਜਿੱਤਣ ਲਈ ਕੰਮ ਕਰਨਗੇ। ਇਸ ਮੌਕੇ ਸੀਨੀਅਰ ਆਗੂ ਸੰਜੀਵ ਖੰਨਾ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਡੇਰਾਬੱਸੀ ਹਲਕੇ ਵਿਚ ਭਾਜਪਾ ਨੂੰ ਮਿਲਿਆ ਭਾਰੀ ਸਮਰਥਨ ਪਾਰਟੀ ਦੇ ਮਜ਼ਬੂਤ ਆਧਾਰ ਦਾ ਸਬੂਤ ਹੈ। ਇਸ ਮੌਕੇ ਓਮ ਵੀਰ ਰਾਣਾ, ਮਨਪ੍ਰੀਤ ਸਿੰਘ ਸਮਗੌਲੀ, ਸਤਿੰਦਰ ਬੱਬੀ, ਦੇਵਰਾਣਾ, ਹੈਪੀ ਕੌਸਲ, ਸੁਰਿੰਦਰ ਸਰਸੀਣੀ, ਬਿੱਟੂ ਰਾਣਾ, ਲਾਭ ਸਿੰਘ, ਹੈਪੀ ਰਾਣਾ ਤੇ ਹਰਭਜਨ ਸਿੰਘ ਸਮੇਤ ਹੋਰ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦਰਸ਼ਨ ਸਿੰਘ ਸੈਣੀ ਦੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਨੇ ਖਿੱਚਿਆ ਧਿਆਨ ਅਗਲੀ ਖ਼ਬਰ ਡਾ. ਨਿਸ਼ਾਨ ਸਿੰਘ ਹਾਕਮਵਾਲਾ ਕਾਂਗਰਸ ’ਚ ਸ਼ਾਮਿਲ
Ad Position 24