27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਟਾਟਾ ਦੇ ਨਾਂਅ ’ ਤੇ ਨਕਲੀ ਨਮਕ ਦਾ ਕਾਰੋਬਾਰ , ਤਿੰਨ ਦੁਕਾਨਦਾਰਾਂ ਸਮੇਤ ਚਾਰ ਖ਼ਿਲਾਫ਼ ਕੇਸ ਦਰਜ

ਜ਼ੀਰਕਪੁਰ, 27 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਵਿਚ ਟਾਟਾ ਨਮਕ ਦੇ ਬ੍ਰਾਂਡ ਦੀ ਆੜ ਵਿਚ ਕਥਿਤ ਤੌਰ ’ਤੇ ਨਕਲੀ ਨਮਕ ਤਿਆਰ ਕਰ ਕੇ ਬਾਜ਼ਾਰ ਵਿਚ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਟਾਟਾ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ ਦੀ ਅਧਿਕਾਰਤ ਕੰਪਨੀ ਦੇ ਨੁਮਾਇੰਦੇ ਵਿਵੇਕ ਸ਼ਰਮਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਤਿੰਨ ਦੁਕਾਨਦਾਰਾਂ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 28-11-2026
ਜ਼ੀਰਕਪੁਰ, 27 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਵਿਚ ਟਾਟਾ ਨਮਕ ਦੇ ਬ੍ਰਾਂਡ ਦੀ ਆੜ ਵਿਚ ਕਥਿਤ ਤੌਰ ’ਤੇ ਨਕਲੀ ਨਮਕ ਤਿਆਰ ਕਰ ਕੇ ਬਾਜ਼ਾਰ ਵਿਚ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਟਾਟਾ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ ਦੀ ਅਧਿਕਾਰਤ ਕੰਪਨੀ ਦੇ ਨੁਮਾਇੰਦੇ ਵਿਵੇਕ ਸ਼ਰਮਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਤਿੰਨ ਦੁਕਾਨਦਾਰਾਂ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਉੱਜਵਲ ਦੱਤ ਵਾਸੀ ਪਰੀ ਫੂਡ ਐਂਡ ਜਨਰਲ ਸਟੋਰ, ਸੌਰਵ ਯਾਦਵ ਵਾਸੀ ਸੌਰਵ ਕਰਿਆਨਾ ਸਟੋਰ, ਕਾਂਤੀ ਲਾਲ ਵਾਸੀ ਜਿੰਦਲ ਕਰਿਆਨਾ ਸਟੋਰ ਤੇ ਸੰਜੇ ਗੋਇਲ ਵਜੋਂ ਹੋਈ ਹੈ। ਸ਼ਿਕਾਇਤਕਰਤਾ ਅਨੁਸਾਰ 26 ਨਵੰਬਰ ਨੂੰ ਬਾਜ਼ਾਰ ਵਿਚ ਸਰਵੇ ਦੌਰਾਨ ਪਤਾ ਲੱਗਿਆ ਕਿ ਉਕਤ ਵਿਅਕਤੀ ਕਥਿਤ ਤੌਰ ’ਤੇ ਟਾਟਾ ਦੇ ਨਾਂਅ ਹੇਠ ਨਕਲੀ ਨਮਕ ਵੇਚਣ ਦਾ ਧੰਦਾ ਕਰ ਰਹੇ ਹਨ। ਇਸ ਨਾਲ ਕੰਪਨੀ ਨੂੰ ਆਰਥਿਕ ਨੁਕਸਾਨ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਣ ਦਾ ਖਦਸ਼ਾ ਹੈ। ਪੁਲਿਸ ਵਲੋਂ ਇਸ ਧੰਦੇ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ੀਰਕਪੁਰ ਥਾਣੇ ਦੇ ਅੰਦਰ ਤੇ ਬਾਹਰ ਖੜ੍ਹੇ ਸੈਂਕੜੇ ਕੇਸ ਪ੍ਰਾਪਰਟੀ ਵਾਹਨ ਬਣ ਰਹੇ ਨੇ ਕਬਾੜ ਅਗਲੀ ਖ਼ਬਰ ਤ੍ਰਿਵੇਦੀ ਕੈਂਪ ’ ਚ ਘਰ ਅੰਦਰ ਦਾਖਲ ਕੇ ਦੋ ਦੋਸਤਾਂ ’ ਤੇ ਹਮਲਾ
Ad Position 24