ਹੋਟਲ ਦੀ ਸਰਵਿਸ ਲਿਫ਼ਟ ਤੋਂ ਡਿੱਗ ਕੇ ਸ਼ੈੱਫ ਹੈਲਪਰ ਦੀ ਮੌਤ
ਜ਼ੀਰਕਪੁਰ, 13 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਦੀ ਪਟਿਆਲਾ ਰੋਡ ‘ਤੇ ਸਥਿਤ ਹੋਟਲ ਲਾਰਡ ਇਨ ‘ਚ ਵੀਰਵਾਰ ਰਾਤ ਹੋਟਲ ਦੀ ਤੀਜੀ ਮੰਜ਼ਿਲ ਤੋਂ ਸਟਾਫ਼ ਦੇ ਇਸਤੇਮਾਲ ਲਈ ਬਣੀ ਕੈਂਚੀਨੁਮਾ ਸਰਵਿਸ ਲਿਫ਼ਟ ਤੋਂ ਹੇਠਾਂ ਡਿੱਗਣ ਕਾਰਨ ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਇਕ ਕਰਮਚਾਰੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਦੀਪ ਕੁਮਾਰ ਵਜੋਂ ਹੋਈ ਹੈ, ਜੋ ਕਿ ਮੂਲ ਰੂਪ ‘ਚ ਚੰਡੀਗੜ੍ਹ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਆਪਣੇ ਪਰਿਵਾਰ ਸਮੇਤ ਜ਼ੀਰਕਪੁਰ ਦੀ ਬਾਦਲ ਕਾਲੋਨੀ ਵਿਖੇ ਕਿਰਾਏ ਦੇ ਮਕਾਨ ‘ਚ ਰਹਿ ਰਿਹਾ ਸੀ।
ਜ਼ੀਰਕਪੁਰ, 13 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਦੀ ਪਟਿਆਲਾ ਰੋਡ ‘ਤੇ ਸਥਿਤ ਹੋਟਲ ਲਾਰਡ ਇਨ ‘ਚ ਵੀਰਵਾਰ ਰਾਤ ਹੋਟਲ ਦੀ ਤੀਜੀ ਮੰਜ਼ਿਲ ਤੋਂ ਸਟਾਫ਼ ਦੇ ਇਸਤੇਮਾਲ ਲਈ ਬਣੀ ਕੈਂਚੀਨੁਮਾ ਸਰਵਿਸ ਲਿਫ਼ਟ ਤੋਂ ਹੇਠਾਂ ਡਿੱਗਣ ਕਾਰਨ ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਇਕ ਕਰਮਚਾਰੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਦੀਪ ਕੁਮਾਰ ਵਜੋਂ ਹੋਈ ਹੈ, ਜੋ ਕਿ ਮੂਲ ਰੂਪ ‘ਚ ਚੰਡੀਗੜ੍ਹ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਆਪਣੇ ਪਰਿਵਾਰ ਸਮੇਤ ਜ਼ੀਰਕਪੁਰ ਦੀ ਬਾਦਲ ਕਾਲੋਨੀ ਵਿਖੇ ਕਿਰਾਏ ਦੇ ਮਕਾਨ ‘ਚ ਰਹਿ ਰਿਹਾ ਸੀ। ਹਾਸਿਲ ਜਾਣਕਾਰੀ ਅਨੁਸਾਰ ਪ੍ਰਦੀਪ ਕੁਮਾਰ ਪਿਛਲੇ ਛੇ ਮਹੀਨਿਆਂ ਤੋਂ ਹੋਟਲ ਲਾਰਡ ਇਨ ‘ਚ ਸ਼ੈੱਫ ਹੈਲਪਰ ਵਜੋਂ ਕੰਮ ਕਰ ਰਿਹਾ ਸੀ। ਹੋਟਲ ਦੀ ਰਸੋਈ ਤੀਜੀ ਮੰਜ਼ਿਲ ‘ਤੇ ਸਥਿਤ ਹੈ। ਵੀਰਵਾਰ ਸ਼ਾਮ ਕਰੀਬ 7.30 ਵਜੇ ਉਹ ਸਰਵਿਸ ਲਿਫ਼ਟ ਤੋਂ ਹੇਠਾਂ ਡਿੱਗ ਕੇ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਸੀ। ਹੋਟਲ ਸਟਾਫ਼ ਤੇ ਉਸ ਦੇ ਪੁੱਤਰ ਵਲੋਂ ਉਸ ਨੂੰ ਐਂਬੂਲੈਂਸ ਰਾਹੀਂ ਚੰਡੀਗੜ੍ਹ ਰੋਡ ਸਥਿਤ ਇਕ ਨਿੱਜੀ ਹਸਪਤਾਲ ਵਿਖੇ ਪਹੁੰਚਾਇਆ, ਜਿਥੇ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਰਾਹੁਲ ਨੇ ਦੱਸਿਆ ਕਿ ਘਟਨਾ ਤੋਂ ਪਹਿਲਾਂ ਉਸ ਦੇ ਪਿਤਾ ਦਾ ਫ਼ੋਨ ਆਇਆ ਸੀ ਕਿ ਉਸ ਨੂੰ ਤਨਖਾਹ ਨਕਦ ਮਿਲੀ ਹੈ ਅਤੇ ਉਹ ਰਾਤ ਨੂੰ ਦੇਰੀ ਨਾਲ ਘਰ ਆਵੇਗਾ। ਲੁੱਟ-ਖੋਹ ਦੀਆਂ ਘਟਨਾਵਾਂ ਕਾਰਨ ਉਸ ਨੇ ਰਾਹੁਲ ਨੂੰ ਹੋਟਲ ਆ ਕੇ ਪੈਸੇ ਲਿਜਾਣ ਲਈ ਕਿਹਾ ਸੀ। ਰਾਹੁਲ ਕਰੀਬ 7.20 ਵਜੇ ਹੋਟਲ ਪਹੁੰਚ ਗਿਆ ਅਤੇ ਪਿਤਾ ਨੂੰ ਹੇਠਾਂ ਆਉਣ ਲਈ ਫ਼ੋਨ ਕੀਤਾ। ਪਿਤਾ ਨੇ ਕੁਝ ਸਮਾਂ ਉਡੀਕ ਕਰਨ ਲਈ ਕਿਹਾ, ਪਰ 20 ਮਿੰਟਾਂ ਬਾਅਦ ਵੀ ਉਹ ਹੇਠਾਂ ਨਾ ਆਏ। ਇਸ ਤੋਂ ਬਾਅਦ ਰਾਹੁਲ ਨੇ ਆਪਣੇ ਦੋਸਤ ਨੂੰ ਹੋਟਲ ਅੰਦਰ ਜਾ ਕੇ ਪਤਾ ਕਰਨ ਲਈ ਕਿਹਾ। ਕੁਝ ਸਮੇਂ ਬਾਅਦ ਉਸ ਨੂੰ ਲਿਫ਼ਟ ਤੋਂ ਕਿਸੇ ਵਿਅਕਤੀ ਦੇ ਡਿੱਗਣ ਬਾਰੇ ਪਤਾ ਚੱਲਿਆ। ਜਦੋਂ ਉਸ ਨੇ ਹੋਟਲ ਦੇ ਪਿਛਲੇ ਪਾਸੇ ਜਾ ਕੇ ਦੇਖਿਆ ਤਾਂ ਸਟਾਫ਼ ਇਕ ਜ਼ਖ਼ਮੀ ਵਿਅਕਤੀ ਨੂੰ ਆਟੋ ‘ਚ ਬਿਠਾ ਰਿਹਾ ਸੀ। ਰਾਹੁਲ ਨੇ ਉਸ ਦੀ ਪਛਾਣ ਆਪਣੇ ਪਿਤਾ ਵਜੋਂ ਕੀਤੀ ਅਤੇ ਉਹ ਵੀ ਤੁਰੰਤ ਹਸਪਤਾਲ ਪਹੁੰਚ ਗਿਆ। ਉਧਰ ਮਾਮਲੇ ਦੇ ਜਾਂਚ ਅਧਿਕਾਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਰਾਹੁਲ ਦੇ ਬਿਆਨਾਂ ਦੇ ਆਧਾਰ ‘ਤੇ ਬੀ. ਐੱਨ. ਐੱਸ. ਦੀ ਧਾਰਾ 194 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ। 13 ਐਮਓਅਚ 25