13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

‘ ਆਪ’ ਵਲੋਂ ਹੁਣ ਤੱਕ ਜਾਰੀ ਉਮੀਦਵਾਰਾਂ ਦੀਆਂ ਦੋ ਸੂਚੀਆਂ ‘ਚੋਂ ਡੇਰਾਬੱਸੀ ਹਲਕੇ ਦਾ ਜ਼ਿਕਰ ਨਹੀਂ ਹਲਕੇ ਤੋਂ ਟਿਕਟ ਲਈ ਦੋ ਨਹੀਂ , ਸਗੋਂ ਚਾਰ ਨਾਵਾਂ ਦੀ ਚਰਚਾ

ਡੇਰਾਬੱਸੀ, 13 ਨਵੰਬਰ (ਰਣਬੀਰ ਸਿੰਘ ਪੜ੍ਹੀ)-ਆਮ ਆਦਮੀ ਪਾਰਟੀ ਵਲੋਂ ਉਮੀਦਵਾਰਾਂ ਦੀਆਂ ਦੋ ਸੂਚੀਆਂ ਜਾਰੀ ਹੋਣ ਦੇ ਬਾਵਜੂਦ ਡੇਰਾਬੱਸੀ ਹਲਕੇ ਤੋਂ ਉਮੀਦਵਾਰ ਦਾ ਐਲਾਨ ਨਾ ਹੋਣ ਕਾਰਨ ਇਥੋਂ ਦੀ ਸਿਆਸਤ ‘ਚ ਨਵੀਂ ਹਲਚਲ ਪੈਦਾ ਹੋ ਗਈ ਹੈ। ਹੁਣ ਤੱਕ ਮੌਜੂਦਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੇ ਪਾਰਟੀ ਦੇ ਜਨਰਲ ਸਕੱਤਰ ਡਾ.

Ad Position 21
No active advertisement
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੇ ਡਾ. ਸੰਨੀ ਸਿੰਘ ਆਹਲੂਵਾਲੀਆ। 14-11-2026
ਡੇਰਾਬੱਸੀ, 13 ਨਵੰਬਰ (ਰਣਬੀਰ ਸਿੰਘ ਪੜ੍ਹੀ)-ਆਮ ਆਦਮੀ ਪਾਰਟੀ ਵਲੋਂ ਉਮੀਦਵਾਰਾਂ ਦੀਆਂ ਦੋ ਸੂਚੀਆਂ ਜਾਰੀ ਹੋਣ ਦੇ ਬਾਵਜੂਦ ਡੇਰਾਬੱਸੀ ਹਲਕੇ ਤੋਂ ਉਮੀਦਵਾਰ ਦਾ ਐਲਾਨ ਨਾ ਹੋਣ ਕਾਰਨ ਇਥੋਂ ਦੀ ਸਿਆਸਤ ‘ਚ ਨਵੀਂ ਹਲਚਲ ਪੈਦਾ ਹੋ ਗਈ ਹੈ। ਹੁਣ ਤੱਕ ਮੌਜੂਦਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੇ ਪਾਰਟੀ ਦੇ ਜਨਰਲ ਸਕੱਤਰ ਡਾ. ਸੰਨੀ ਸਿੰਘ ਆਹਲੂਵਾਲੀਆ ਦੇ ਨਾਂਅ ਹੀ ਪ੍ਰਮੁੱਖ ਦਾਅਵੇਦਾਰਾਂ ਵਜੋਂ ਚਰਚਾ ‘ਚ ਸਨ, ਪਰ ਡਾ. ਆਹਲੂਵਾਲੀਆ ਨਾਲ ਹੋਈ ਗੱਲਬਾਤ ਦੌਰਾਨ ਸੁਭਾਸ਼ ਸ਼ਰਮਾ ਤੇ ਗੁਰਸੇਵਕ ਪੁਆਧੀ ਦੇ ਨਾਂਅ ਵੀ ਸਾਹਮਣੇ ਆਏ ਹਨ। ਇਸ ਨਾਲ ਟਿਕਟ ਦੀ ਦੌੜ ਹੋਰ ਦਿਲਚਸਪ ਹੋ ਗਈ ਹੈ। ਸਿਆਸੀ ਹਲਕਿਆਂ ‘ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪਾਰਟੀ ਮੌਜੂਦਾ ਵਿਧਾਇਕ ਦੀ ਪੰਜ ਸਾਲਾਂ ਦੀ ਕਾਰਗੁਜ਼ਾਰੀ ‘ਤੇ ਮੁੜ ਭਰੋਸਾ ਜਤਾਏਗੀ ਜਾਂ ਕਿਸੇ ਨਵੇਂ ਚਿਹਰੇ ਨੂੰ ਮੌਕਾ ਦੇਵੇਗੀ। ਹਾਲਾਂਕਿ ਪਾਰਟੀ ਹਾਈਕਮਾਨ ਵਲੋਂ ਕਿਸੇ ਵੀ ਦਾਅਵੇਦਾਰ ਦੇ ਹੱਕ ‘ਚ ਅਧਿਕਾਰਤ ਤੌਰ ‘ਤੇ ਐਲਾਨ ਨਹੀਂ ਕੀਤਾ। ਖ਼ਾਸ ਗੱਲ ਇਹ ਹੈ ਕਿ ਦੋਵੇਂ ਪ੍ਰਮੁੱਖ ਦਾਅਵੇਦਾਰ ਪਾਰਟੀ ਦੇ ਫ਼ੈਸਲੇ ਨੂੰ ਸਰਬਉੱਚ ਦੱਸ ਰਹੇ ਹਨ, ਜਦਕਿ ਟਿਕਟ ਦਾ ਐਲਾਨ ਨਾ ਹੋਣ ਕਾਰਨ ਸਿਆਸੀ ਚਰਚਾਵਾਂ ਲਗਾਤਾਰ ਤੇਜ਼ ਹੋ ਰਹੀਆਂ ਹਨ। ਪੰਜ ਸਾਲਾਂ ਦਾ ਰਿਪੋਰਟ ਕਾਰਡ ਲੈ ਕੇ ਲੋਕਾਂ ‘ਚ ਜਾਣਗੇ ਰੰਧਾਵਾ ਮੌਜੂਦਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਲਈ ਪਿਛਲੇ ਪੰਜ ਸਾਲਾਂ ਦੀ ਕਾਰਗੁਜ਼ਾਰੀ ਉਨ੍ਹਾਂ ਦੀ ਦਾਅਵੇਦਾਰੀ ਦਾ ਅਹਿਮ ਆਧਾਰ ਬਣ ਸਕਦੀ ਹੈ। ਹਲਕੇ ਦੀਆਂ ਪ੍ਰਮੁੱਖ ਸਮੱਸਿਆਵਾਂ ਨੂੰ ਵਿਧਾਨ ਸਭਾ ‘ਚ ਬੇਬਾਕੀ ਨਾਲ ਚੁੱਕਣ, ਪਾਰਟੀ ਨਾਲ ਵਰਕਰਾਂ ਨੂੰ ਜੋੜਨ, ਸੜਕਾਂ, ਪੁਲ, ਪਾਣੀ, ਸੀਵਰੇਜ ਅਤੇ ਹੋਰ ਵਿਕਾਸ ਕਾਰਜਾਂ ਦੇ ਸਹਾਰੇ ਉਹ ਲੋਕਾਂ ਸਾਹਮਣੇ ਆਪਣਾ ਰਿਪੋਰਟ ਕਾਰਡ ਪੇਸ਼ ਕਰ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਦੀ ਡਿਊਟੀ ਹੀ ਉਨ੍ਹਾਂ ਲਈ ਸਭ ਤੋਂ ਅਹਿਮ ਹੈ। ਪਾਰਟੀ ਜਿਸ ਉਮੀਦਵਾਰ ਨੂੰ ਵੀ ਚੋਣ ਲੜਾਉਣ ਦਾ ਫ਼ੈਸਲਾ ਕਰੇਗੀ, ਉਹ ਉਸ ਦਾ ਸਾਥ ਦੇਣਗੇ। ਲੋਕ ਭਲਾਈ ਤੇ ਵਿਕਾਸ ਹੀ ਸਾਡਾ ਏਜੰਡਾ-ਡਾ. ਆਹਲੂਵਾਲੀਆ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ, ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਤੇ ਮੁਹਾਲੀ ਦੇ ਕੌਂਸਲਰ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਉਨ੍ਹਾਂ ਦੀ ਸਿਆਸਤ ਦਾ ਮੁੱਖ ਆਧਾਰ ਲੋਕ ਭਲਾਈ ਤੇ ਵਿਕਾਸ ਹੈ। ਉਨ੍ਹਾਂ ਕਿਹਾ ਕਿ ਹਰ ਪਿੰਡ ਤੇ ਇਲਾਕੇ ਦੀਆਂ ਸਮੱਸਿਆਵਾਂ ਵੱਖਰੀਆਂ ਹਨ। ਕਿਧਰੇ ਪੀਣ ਵਾਲੇ ਪਾਣੀ, ਕਿਧਰੇ ਸੀਵਰੇਜ, ਕਿਧਰੇ ਖੇਡ ਮੈਦਾਨ ਅਤੇ ਕਿਧਰੇ ਹੋਰ ਬੁਨਿਆਦੀ ਸਹੂਲਤਾਂ ਦੀ ਲੋੜ ਹੈ। ਉਨ੍ਹਾਂ ਦਾ ਮਕਸਦ ਲੋਕਾਂ ਦੀਆਂ ਅਸਲ ਲੋੜਾਂ ਨੂੰ ਪਹਿਲ ਦੇਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਭਗਵੰਤ ਮਾਨ ਦੇ ਸਿਪਾਹੀ ਹਾਂ ਤੇ ਪਾਰਟੀ ਜਿਸ ਉਮੀਦਵਾਰ ਨੂੰ ਵੀ ਟਿਕਟ ਦੇਵੇਗੀ, ਅਸੀਂ ਉਸ ਦੇ ਨਾਲ ਖੜ੍ਹਾਂਗੇ। ਚਾਰ ਨਾਵਾਂ ਦੀ ਚਰਚਾ ਨੇ ਵਧਾਈ ਟਿਕਟ ਦੀ ਉਤਸੁਕਤਾ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਗੱਲਬਾਤ ਦੌਰਾਨ ਦੱਸਿਆ ਕਿ ਡੇਰਾਬੱਸੀ ਤੋਂ ਟਿਕਟ ਦੇ ਦਾਅਵੇਦਾਰਾਂ ਵਜੋਂ ਮੌਜੂਦਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਡਾ. ਸੰਨੀ ਸਿੰਘ ਆਹਲੂਵਾਲੀਆ, ਸੁਭਾਸ਼ ਸ਼ਰਮਾ ਅਤੇ ਗੁਰਸੇਵਕ ਪੁਆਧੀ ਦੇ ਨਾਵਾਂ ‘ਤੇ ਵਿਚਾਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਪਾਰਟੀ ਉਮੀਦਵਾਰਾਂ ਦੀ ਅਗਲੀ ਸੂਚੀ ਜਾਰੀ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰੰਧਾਵਾ ਨੇ ਬਲਟਾਣਾ ਸੁਖਨਾ ਚੋਅ ’ਤੇ ਬਣ ਰਹੇ ਪੁਲ ਦੇ ਕੰਮ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਲਾਲੜੂ ਤੋਂ ਪਟਿਆਲਾ ਲਈ ਪੀ. ਆਰ. ਟੀ. ਸੀ. ਬੱਸ ਸੇਵਾ ਮੁੜ ਸ਼ੁਰੂ
Ad Position 24