13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਜਿਲ੍ਹਾ ਅਦਾਲਤ ’ਚ 16 ਤੋਂ ਬਕਾਇਆ ਪਏ ਟ੍ਰੈਫਿਕ ਚਲਾਨਾਂ ਦੇ ਨਿਪਟਾਰੇ ਲਈ ਵਿਸ਼ੇਸ ਮੁਹਿੰਮ ਦਾ ਹੋਵੇਗੀ ਆਗਾਜ਼

ਚੰਡੀਗੜ੍ਹ, 13 ਨਵੰਬਰ (ਮਾਰਕੰਡਾ)-ਜ਼ਿਲ੍ਹਾ ਅਦਾਲਤ ਚੰਡੀਗੜ੍ਹ ਇਕ ਵੱਡੀ ਰਾਹਤ ਵਜੋਂ 16 ਨਵੰਬਰ ਤੋਂ ਬਕਾਇਆ ਪਏ ਟ੍ਰੈਫਿਕ ਚਲਾਨਾਂ ਦੇ ਨਿਪਟਾਰੇ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਜਿਸ ਦੇ ਸ਼ੁਰੂ ’ਚ ਮੋਟਰ ਵਾਹਨ ਐਕਟ ਦੀ ਧਾਰਾ 177 ਦੇ ਤਹਿਤ ਕੀਤੇ ਗਏ ਚਲਾਨ ਜੋ ਕਿ ਜ਼ੈਬਰਾ-ਕਰਾਸਿੰਗ ਤੇ ਗਲਤ ਪਾਰਕਿੰਗ ਦੀ ਉਲੰਘਣਾ ਲਈ ਜਾਰੀ ਕੀਤੇ ਗਏ ਹਨ।

Ad Position 21
No active advertisement
ਅਜੀਤ ਡੈਸਕ 14-11-2026
ਚੰਡੀਗੜ੍ਹ, 13 ਨਵੰਬਰ (ਮਾਰਕੰਡਾ)-ਜ਼ਿਲ੍ਹਾ ਅਦਾਲਤ ਚੰਡੀਗੜ੍ਹ ਇਕ ਵੱਡੀ ਰਾਹਤ ਵਜੋਂ 16 ਨਵੰਬਰ ਤੋਂ ਬਕਾਇਆ ਪਏ ਟ੍ਰੈਫਿਕ ਚਲਾਨਾਂ ਦੇ ਨਿਪਟਾਰੇ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਜਿਸ ਦੇ ਸ਼ੁਰੂ ’ਚ ਮੋਟਰ ਵਾਹਨ ਐਕਟ ਦੀ ਧਾਰਾ 177 ਦੇ ਤਹਿਤ ਕੀਤੇ ਗਏ ਚਲਾਨ ਜੋ ਕਿ ਜ਼ੈਬਰਾ-ਕਰਾਸਿੰਗ ਤੇ ਗਲਤ ਪਾਰਕਿੰਗ ਦੀ ਉਲੰਘਣਾ ਲਈ ਜਾਰੀ ਕੀਤੇ ਗਏ ਹਨ। ਉਨ੍ਹਾਂ ਉਪਰ 500 ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਹੈ, ਪਰ ਵਿਸ਼ੇਸ਼ ਮੁਹਿੰਮ ਤਹਿਤ ਸਿਰਫ 100 ਰੁਪਏ ਹੀ ਵਸੂਲੇ ਜਾਣਗੇ। ਪਹਿਲੇ ਪੜਾਅ ਵਿਚ ਸਤੰਬਰ 2023 ਤੇ ਮਾਰਚ 2024 ਦਰਮਿਆਨ ਜਾਰੀ ਕੀਤੇ ਗਏ 8,500 ਬਕਾਇਆ ਟ੍ਰੈਫਿਕ ਚਲਾਨਾਂ ਦਾ ਨਿਪਟਾਰਾ ਕਰਨ ਦਾ ਪਲਾਨ ਹੈ। ਇਨ੍ਹਾਂ ਚਲਾਨਾਂ ਨੂੰ 17 ਅਦਾਲਤਾਂ ਵਿਚ ਵੰਡ ਦਿੱਤੇ ਜਾਣਗੇ। ਇਨ੍ਹਾਂ 8,500 ਚਲਾਨਾਂ ਦੀ ਸੂਚੀ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਦੀ ਅਧਿਕਾਰਤ ਵੈੱਬਸਾਈਟ ’ਤੇ ਉਪਲਬਧ ਹੋਵੇਗੀ। ਹਰੇਕ ਅਦਾਲਤ ਦਾ ਇਕ ਵੱਖਰਾ ਭੁਗਤਾਨ ਲਿੰਕ ਅਧਿਕਾਰਤ ਵੈੱਬਸਾਈਟ ’ਤੇ ਉਪਲਬਧ ਹੈ ਅਤੇ ਭੁਗਤਾਨ ਲਿੰਕ ਰਾਹੀਂ ਜਾਂ ਅਦਾਲਤਾਂ ਵਿਚ ਭੁਗਤਾਨ ਮਸ਼ੀਨਾਂ ਰਾਹੀਂ ਕੀਤਾ ਜਾ ਸਕਦਾ ਹੈ। ਨੈਫ਼ਟ ਜਾਂ ਨੈੱਟ ਬੈਂਕਿੰਗ ਰਾਹੀਂ ਆਨਲਾਈਨ ਭੁਗਤਾਨ ਲਈ, ਨਾਮਾਤਰ ਬੈਂਕ ਖਰਚੇ ਲਾਗੂ ਹੋਣਗੇ। ਅਜਿਹੇ ਚਲਾਨਾਂ ਸੰਬੰਧੀ ਮੇਸੈਜ਼ ਕੀਤੇ ਜਾ ਰਹੇ ਹਨ। ਜਿਸ ’ਚ ਚਲਾਨ ਦੇ ਵੇਰਵੇ, ਟੀ. ਆਰ. ਐਫ. ਨੰਬਰ ਤੇ ਮਿਤੀ ਦੱਸੀ ਗਈ ਹੈ। ਕਿਸੇ ਵੀ ਤਰ੍ਹਾਂ ਦੀ ਸਾਈਬਰ ਧੋਖਾਧੜੀ ਤੋਂ ਬਚਣ ਲਈ, ਇਨ੍ਹਾਂ ਸੁਨੇਹਿਆਂ ਰਾਹੀਂ ਕੋਈ ਭੁਗਤਾਨ ਲਿੰਕ ਨਹੀਂ ਭੇਜਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਹੋਟਲ ਦੀ ਸਰਵਿਸ ਲਿਫ਼ਟ ਤੋਂ ਡਿੱਗ ਕੇ ਸ਼ੈੱਫ ਹੈਲਪਰ ਦੀ ਮੌਤ ਅਗਲੀ ਖ਼ਬਰ ਅੱਜ ਤੇ ਕੱਲ੍ਹ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੇਗੀ
Ad Position 24