ਹੋਲੀਬੇਸਿਲ ਹਸਪਤਾਲ ਖਰੜ ਵਿਖੇ ਗਰਭਵਤੀ ਮਹਿਲਾ ਦਾ ਆਪ੍ਰੇਸ਼ਨ ਕਰਕੇ ਬੱਚੇਦਾਨੀ ਦੀਆਂ ਵੱਡੀਆਂ ਰਸੌਲੀਆਂ ਨੂੰ ਬਾਹਰ ਕੱਢਿਆ-ਡਾ. ਸਚਿਨ
ਖਰੜ, 13 ਨਵੰਬਰ (ਤਰਸੇਮ ਸਿੰਘ ਜੰਡਪੁਰੀ)-ਹੋਲੀਬੇਸਿਲ ਹਸਪਤਾਲ ਖਰੜ ਦੇ ਇਸਤਰੀ ਅਤੇ ਪ੍ਰਸੂਤੀ ਰੋਗ ਵਿਭਾਗ ਨੇ ਇਕ ਬੇਹੱਦ ਗੰਭੀਰ ਤੇ ਉੱਚ-ਜ਼ੋਖ਼ਮ ਵਾਲੇ ਕੇਸ ‘ਚ ਸਿਜੇਰੀਅਨ ਆਪ੍ਰੇਸ਼ਨ ਕਰਕੇ ਬੱਚੇਦਾਨੀ ਦੀਆਂ ਕਈ ਵੱਡੀਆਂ ਰਸੌਲੀਆਂ ਨੂੰ ਸਫ਼ਲਤਾਪੂਰਵਕ ਬਾਹਰ ਕੱਢ ਕੇ ਇਕ ਮਹੱਤਵਪੂਰਨ ਉਪਲੱਬਧੀ ਹਾਸਿਲ ਕੀਤੀ ਹੈ। ਇਸ ਸੰਬੰਧੀ ਹਸਪਤਾਲ ਦੇ ਐੱਮ.
ਹ
ਹੋਲੀਬੇਸਿਲ ਹਸਪਤਾਲ ਦੇ ਐੱਮ. ਡੀ. ਡਾ. ਸਚਿਨ ਵਰਮਾ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ। ਤਸਵੀਰ : ਜੰਡਪੁਰੀ
14-11-2026
ਖਰੜ, 13 ਨਵੰਬਰ (ਤਰਸੇਮ ਸਿੰਘ ਜੰਡਪੁਰੀ)-ਹੋਲੀਬੇਸਿਲ ਹਸਪਤਾਲ ਖਰੜ ਦੇ ਇਸਤਰੀ ਅਤੇ ਪ੍ਰਸੂਤੀ ਰੋਗ ਵਿਭਾਗ ਨੇ ਇਕ ਬੇਹੱਦ ਗੰਭੀਰ ਤੇ ਉੱਚ-ਜ਼ੋਖ਼ਮ ਵਾਲੇ ਕੇਸ ‘ਚ ਸਿਜੇਰੀਅਨ ਆਪ੍ਰੇਸ਼ਨ ਕਰਕੇ ਬੱਚੇਦਾਨੀ ਦੀਆਂ ਕਈ ਵੱਡੀਆਂ ਰਸੌਲੀਆਂ ਨੂੰ ਸਫ਼ਲਤਾਪੂਰਵਕ ਬਾਹਰ ਕੱਢ ਕੇ ਇਕ ਮਹੱਤਵਪੂਰਨ ਉਪਲੱਬਧੀ ਹਾਸਿਲ ਕੀਤੀ ਹੈ। ਇਸ ਸੰਬੰਧੀ ਹਸਪਤਾਲ ਦੇ ਐੱਮ. ਡੀ. ਡਾ. ਸਚਿਨ ਵਰਮਾ ਨੇ ਦੱਸਿਆ ਕਿ ਇਹ ਉਪਲੱਬਧੀ ਹਸਪਤਾਲ ਦੇ ਡਾਕਟਰਾਂ ਦੀ ਮੁਹਾਰਤ, ਸਟੀਕ ਯੋਜਨਾਬੰਦੀ ਤੇ ਸ਼ਾਨਦਾਰ ਟੀਮ ਵਰਕ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਚੁਣੌਤੀਪੂਰਨ ਸਥਿਤੀ ਅਤੇ ਗੰਭੀਰ ਜ਼ੋਖ਼ਮ ਵਾਲੀ ਮਹਿਲਾ ਤੀਜੀ ਵਾਰ ਗਰਭਵਤੀ ਹੋਈ ਸੀ ਤੇ ਉਸ ਦਾ ਪਹਿਲਾਂ ਵੀ ਇਕ ਸਿਜੇਰੀਅਨ ਆਪ੍ਰੇਸ਼ਨ ਹੋ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਦੋ ਵੱਡੀਆਂ ਸਰਜੀਕਲ ਚੁਣੌਤੀਆਂ ਸਨ, ਜਿਨ੍ਹਾਂ ‘ਚੋਂ ਪਹਿਲਾ ਮਰੀਜ਼ ਦੇ ਖ਼ੂਨ ‘ਚ ਪਲੇਟਲੈਟਸ ਦੀ ਗਿਣਤੀ ਬਹੁਤ ਘੱਟ ਸੀ ਅਤੇ ਦੂਜਾ ਬੱਚੇਦਾਨੀ ‘ਚ ਕਈ ਵੱਡੀਆਂ ਰਸੌਲੀਆਂ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਘੱਟ ਪਲੇਟਲੈਟਸ ਕਾਰਨ ਆਪ੍ਰੇਸ਼ਨ ਦੌਰਾਨ ਬਹੁਤ ਜ਼ਿਆਦਾ ਖ਼ੂਨ ਵਗਣ ਦਾ ਗੰਭੀਰ ਖ਼ਤਰਾ ਹੁੰਦਾ ਹੈ ਅਤੇ ਗਰਭ ਅਵਸਥਾ ਦੌਰਾਨ ਬੱਚੇਦਾਨੀ ‘ਚ ਖ਼ੂਨ ਦਾ ਵਹਾਅ ਜ਼ਿਆਦਾ ਹੋਣ ਕਰਕੇ ਸਿਜੇਰੀਅਨ ਦੇ ਨਾਲ ਰਸੌਲੀ ਕੱਢਣਾ ਹੋਰ ਵੀ ਗੁੰਝਲਦਾਰ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹਸਪਤਾਲ ਦੀ ਮਾਹਿਰ ਮੈਡੀਕਲ ਟੀਮ ਨੇ ਵਿਸਥਾਰਪੂਰਵਕ ਯੋਜਨਾ ਤਿਆਰ ਕੀਤੀ। ਉਨ੍ਹਾਂ ਦੱਸਿਆ ਕਿ ਸਰਜਰੀ, ਐਨੇਸਥੀਸੀਆ ਤੇ ਬਲੱਡ ਬੈਂਕ ਟੀਮਾਂ ਦੇ ਸਹਿਯੋਗ ਨਾਲ ਪਹਿਲਾਂ ਸਿਜੇਰੀਅਨ ਰਾਹੀਂ ਬੱਚੇ ਨੂੰ ਸੁਰੱਖਿਅਤ ਤਰੀਕੇ ਨਾਲ ਜਨਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਤੁਰੰਤ ਬਾਅਦ ਉਸੇ ਆਪ੍ਰੇਸ਼ਨ ਦੌਰਾਨ ਬੱਚੇਦਾਨੀ ਦੀਆਂ ਵੱਡੀਆਂ ਰਸੌਲੀਆਂ ਨੂੰ ਵੀ ਸਫ਼ਲਤਾਪੂਰਵਕ ਬਾਹਰ ਕੱਢ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਦੌਰਾਨ ਖ਼ੂਨ ਦਾ ਵਹਾਅ ਕੁਝ ਵੱਧ ਹੋਇਆ, ਪਰ ਮਾਹਿਰ ਡਾਕਟਰਾਂ ਨੇ ਸਮੇਂ ਸਿਰ ਸਹੀ ਕਦਮ ਚੁੱਕ ਕੇ ਇਸ ਨੂੰ ਪੂਰੀ ਤਰ੍ਹਾਂ ਕਾਬੂ ‘ਚ ਕਰ ਲਿਆ। ਉਨ੍ਹਾਂ ਦੱਸਿਆ ਕਿ ਹੁਣ ਮਾਂ ਤੇ ਨਵਜਾਤ ਬੱਚਾ ਦੋਵੇਂ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸਥਿਰ ਹਨ।