ਪੀ.ਜੀ.ਆਈ. ਦੇ ਠੇਕਾ ਕਾਮਿਆਂ ਨੇ ਡੀ.ਡੀ.ਏ. ਦੁਆਰਾ ਚੁੱਕੇ ਸਕਾਰਾਤਮਕ ਕਦਮਾਂ ਦਾ ਸਨਮਾਨ ਕਰਦੇ ਹੋਏ ਹੜਤਾਲ 14 ਤੱਕ ਕੀਤੀ ਮੁਲਤਵੀ
ਚੰਡੀਗੜ੍ਹ, 4 ਨਵੰਬਰ (ਮਾਰਕੰਡਾ)- ਪੀ. ਜੀ.
ਚੰਡੀਗੜ੍ਹ, 4 ਨਵੰਬਰ (ਮਾਰਕੰਡਾ)- ਪੀ.ਜੀ.ਆਈ ਕੰਟਰੈਕਟ ਵਰਕਰਜ਼ ਯੂਨੀਅਨ (ਭਾਰਤੀ ਸ਼੍ਰਮਿਕ ਸੰਘ ਨਾਲ ਸਬੰਧਤ) ਨੇ 5 ਨਵੰਬਰ ਨੂੰ ਪ੍ਰਸਤਾਵਿਤ ਹੜਤਾਲ ਅਤੇ ‘ਕਾਲੇ ਬਿੱਲੇ’ ਲਗਾ ਕੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਨੂੰ 14 ਨਵੰਬਰ 2026 ਤੱਕ ਮੁਲਤਵੀ ਕਰ ਦਿੱਤਾ ਹੈ। ਯੂਨੀਅਨ ਨੇ ਇੱਕ ਪੱਤਰ ਰਾਹੀਂ ਪੀ.ਜੀ.ਆਈ. ਦੇ ਡਾਇਰੈਕਟਰ ਨੂੰ ਸੂਚਿਤ ਕੀਤਾ ਗਿਆ ਹੈ। ਯੂਨੀਅਨ ਨੇ 30 ਅਕਤੂਬਰ ਨੂੰ ਭੇਜੇ ਆਪਣੇ ਪੱਤਰ ਰਾਹੀਂ 5 ਨਵੰਬਰ ਨੂੰ ਕੰਮ ਬੰਦ ਕਰਨ ਦਾ ਨੋਟਿਸ ਦਿੱਤਾ ਸੀ। ਯੂਨੀਅਨ ਅਨੁਸਾਰ ਡਿਪਟੀ ਡਾਇਰੈਕਟਰ ਪ੍ਰਸ਼ਾਸਨ (ਡੀ.ਡੀ.ਈ)ਦੇ ਦਫ਼ਤਰ ਵਲੋਂ ਦੱਸਿਆ ਗਿਆ ਕਿ 28 ਅਕਤੂਬਰ ਨੂੰ ਦਿੱਤੇ ਗਏ ਮੰਗ ਪੱਤਰ ਦਾ ਗੰਭੀਰ ਨੋਟਿਸ ਲੈਂਦਿਆਂ ਮੈਡੀਕਲ ਸੁਪਰਡੈਂਟ ਅਤੇ ਐਸ.ਐਚ.ਈ ਦਫ਼ਤਰ ਤੋਂ ਮਾਮਲੇ ਦੀ ਪ੍ਰਗਤੀ ਅਤੇ ਸਥਿਤੀ ਰਿਪੋਰਟ ਲਈ ਜਾਵੇਗੀ। ਇਸ ਸਬੰਧੀ 6 ਨਵੰਬਰ ਨੂੰ ਸਵੇਰੇ 11 ਵਜੇ ਮੀਟਿੰਗ ਹੋਵੇਗੀ। ਇਸ ਤੋਂ ਬਾਅਦ ਯੂਨੀਅਨ ਦੇ ਪ੍ਰਤੀਨਿਧੀਆਂ ਨੂੰ ਬੁਲਾ ਕੇ ਲੰਬੇ ਸਮੇਂ ਤੋਂ ਲਟਕ ਰਹੇ ਮਸਲਿਆਂ ਦਾ ਸ਼ਾਂਤੀਪੂਰਵਕ ਹੱਲ ਕੱਢਿਆ ਜਾਵੇਗਾ। ਡਿਪਟੀ ਡਾਇਰੈਕਟਰ ਪ੍ਰਸ਼ਾਸਨ ਵਲੋਂ ਚੁੱਕੇ ਗਏ ਇਸ ਸਕਾਰਾਤਮਕ ਕਦਮ ਅਤੇ ਰਚਨਾਤਮਕ ਰਵੱਈਏ ਦਾ ਸਨਮਾਨ ਕਰਦਿਆਂ ਯੂਨੀਅਨ ਨੇ ਹੜਤਾਲ ਅਤੇ ਕਾਲੇ ਬਿੱਲੇ ਲਗਾਉਣ ਦੇ ਪ੍ਰੋਗਰਾਮ ਨੂੰ 14 ਨਵੰਬਰ ਤੱਕ ਟਾਲ ਦਿੱਤਾ ਹੈ।ਯੂਨੀਅਨ ਨੇ ਸਪੱਸ਼ਟ ਕੀਤਾ ਕਿ 14 ਨਵੰਬਰ ਨੂੰ ਹੜਤਾਲ ਜਾਂ ਕਿਸੇ ਹੋਰ ਸੰਘਰਸ਼ੀ ਕਾਰਵਾਈ ਬਾਰੇ ਫੈਸਲਾ 10 ਨਵੰਬਰ ਨੂੰ ਹੋਣ ਵਾਲੀ ਕਾਰਜਕਾਰਨੀ ਦੀ ਮੀਟਿੰਗ ਵਿਚ ਹਾਲਾਤ ਦੀ ਪੂਰੀ ਸਮੀਖਿਆ ਕਰਨ ਤੋਂ ਬਾਅਦ ਹੀ ਲਿਆ ਜਾਵੇਗਾ। ਯੂਨੀਅਨ ਨੇ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਦਾ ਉਨ੍ਹਾਂ ਦੇ ਸਕਾਰਾਤਮਕ ਨਜ਼ਰੀਏ ਅਤੇ ਕਾਮਿਆਂ ਨੂੰ ਦਿੱਤੇ ਸਮਰਥਨ ਲਈ ਦਿਲੋਂ ਧੰਨਵਾਦ ਕੀਤਾ।