05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਪੰਜਾਬ ਯੂਨੀਵਰਸਿਟੀ ’ ਚ ਦੀਵਾਲੀ ਦੇ ਸੰਬੰਧ ਵਿਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

ਚੰਡੀਗੜ੍ਹ, 4 ਨਵੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੇ ਸਕੂਲ ਆਫ਼ ਕਮਿਊਨੀਕੇਸ਼ਨ ਸਟੱਡੀਜ਼ ਨੇ ਆਪਣੇ ਦੀਵਾਲੀ ਜਸ਼ਨਾਂ ਦੇ ਹਿੱਸੇ ਵਜੋਂ ਜਸ਼ਨ-ਏ-ਐਸ. ਸੀ.

Ad Position 21
No active advertisement
ਅਜੀਤ ਡੈਸਕ 05-11-2026
ਚੰਡੀਗੜ੍ਹ, 4 ਨਵੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੇ ਸਕੂਲ ਆਫ਼ ਕਮਿਊਨੀਕੇਸ਼ਨ ਸਟੱਡੀਜ਼ ਨੇ ਆਪਣੇ ਦੀਵਾਲੀ ਜਸ਼ਨਾਂ ਦੇ ਹਿੱਸੇ ਵਜੋਂ ਜਸ਼ਨ-ਏ-ਐਸ.ਸੀ.ਐਸ 2.0 ਸਬੰਧੀ ਪ੍ਰੋਗਰਾਮ ਕੀਤਾ ਗਿਆ। ਜਿਸ ਵਿਚ ਕਵਿਤਾ, ਕਹਾਣੀ ਸੁਣਾਉਣਾ, ਥੀਏਟਰ, ਸੰਗੀਤ, ਨ੍ਰਿਤ ਲਈ ਇਕ ਖੁੱਲ੍ਹਾ ਮੰਚ ਦਿੱਤਾ ਗਿਆ। ਐਸ.ਸੀ.ਐਸ ਦੀ ਚੇਅਰਪਰਸਨ ਡਾ. ਭਵਨੀਤ ਭੱਟੀ ਅਤੇ ਸਕੂਲ ਦੀ ਫੈਕਲਟੀ ਮੈਂਬਰ ਪ੍ਰੋ. ਅਰਚਨਾ ਆਰ ਸਿੰਘ ਨੇ ਮਹਿਮਾਨ ਫੈਕਲਟੀ ਦੇ ਨਾਲ ਇਸ ਸਮਾਗਮ ਵਿਚ ਸ਼ਿਰਕਤ ਕੀਤੀ। ਵਿਦਿਆਰਥੀਆਂ ਨੇ ਪ੍ਰੋਗਰਾਮ ਦੀ ਸ਼ੁਰੂਆਤ ਨਾਚ ਅਤੇ ਗਾਇਨ ਦੇ ਨਾਲ-ਨਾਲ ਕਵਿਤਾ ਪਾਠਾਂ ਨਾਲ ਕੀਤੀ। ਇੱਕ ਮੁੱਖ ਆਕਰਸ਼ਨ ‘ਫ਼ਿਲਮੀ ਦਿਲ ਨੇ ਫਦਾ ਬਿੱਲ’ ਸਕਿੱਟ ਸੀ, ਜੋ ਕਿ ਬਾਲੀਵੁੱਡ ਸ਼ੈਲੀ ਦੇ ਨਾਟਕ ’ਤੇ ਇਕ ਹਾਸੋਹੀਣੀ ਨਜ਼ਰੀਆ ਸੀ, ਜਿਸਨੂੰ ਐਸ.ਸੀ.ਐਸ ਦੇ ਵਿਦਿਆਰਥੀਆਂ ਨੇ ਪੇਸ਼ ਕੀਤਾ। ਇਹ ਸਕਿੱਟ ਐਮਏ ਤੀਜੇ ਸਮੈਸਟਰ ਦੇ ਵਿਦਿਆਰਥੀ ਸੰਯਮ ਬਿਸ਼ਟ ਦੁਆਰਾ ਲਿਖਿਆ ਅਤੇ ਨਿਰਦੇਸ਼ਤ ਕੀਤੀ ਗਈ। ਪੰਜਾਬ ਯੂਨੀਵਰਸਿਟੀ ਦੇ ਇਸ ਪ੍ਰੋਗਰਾਮ ਵਿਚ ਹੋਰ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਸੰਗੀਤ ਅਤੇ ਗਾਇਨ ਪੇਸ਼ਕਾਰੀਆਂ ਪੇਸ਼ ਕੀਤੀਆਂ। ਇਹ ਪ੍ਰੋਗਰਾਮ ਇਕ ਜੈਮ ਸੈਸ਼ਨ ਨਾਲ ਸਮਾਪਤ ਹੋਇਆ। ਜਿਸ ਦੌਰਾਨ ਵਿਦਿਆਰਥੀ ਇਕ ਅਚਾਨਕ ਸੰਗੀਤਕ ਪ੍ਰਦਰਸ਼ਨ ਲਈ ਇਕੱਠੇ ਹੋਏ।
Ad Position 22
No active advertisement
ਪਿਛਲੀ ਖ਼ਬਰ ਪੀ.ਜੀ.ਆਈ. ਦੇ ਠੇਕਾ ਕਾਮਿਆਂ ਨੇ ਡੀ.ਡੀ.ਏ. ਦੁਆਰਾ ਚੁੱਕੇ ਸਕਾਰਾਤਮਕ ਕਦਮਾਂ ਦਾ ਸਨਮਾਨ ਕਰਦੇ ਹੋਏ ਹੜਤਾਲ 14 ਤੱਕ ਕੀਤੀ... ਅਗਲੀ ਖ਼ਬਰ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਤੇਲ ਟੈਂਕਰ ਨਾਲ ਟਕਰਾਈ ਸਵਾਰੀਆਂ ਨਾਲ ਭਰੀ ਡਬਲ ਡੈਕਰ ਬੱਸ, ਇਕ ਦੀ ਮੌਤ - 6 ਜ਼ਖ਼ਮੀ
Ad Position 24