04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਚੰਡੀਗੜ੍ਹ ਫੂਡ ਸੇਫ਼ਟੀ ਐਡਮਿਨਿਸਟਰੇਸ਼ਨ ਨੇ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਮਠਿਆਈ ਨਿਰਮਾਤਾਵਾਂ ਨੂੰ ਗੁਣਵੱਤਾ ਅਤੇ ਸਫਾਈ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ,4 ਨਵੰਬਰ (ਮਾਰਕੰਡਾ)- ਤਿਉਹਾਰਾਂ ਦੇ ਸੀਜ਼ਨ ਦੌਰਾਨ ਜਨਤਕ ਸਿਹਤ ਦੀ ਰੱਖਿਆ ਅਤੇ ਭੋਜਨ ਵਿਚ ਮਿਲਾਵਟ ਨੂੰ ਰੋਕਣ ਲਈ, ਫੂਡ ਸੇਫਟੀ ਐਡਮਿਨਿਸਟਰੇਸ਼ਨ ਸਿਹਤ ਵਿਭਾਗ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਡਾਇਰੈਕਟਰ ਡਾ. ਸੁਮਨ ਸਿੰਘ ਨੇ ਅੱਜ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਯੂ.

Ad Position 21
No active advertisement
ਕੇਂਦਰੀ ਸ਼ਾਸਤ ਪ੍ਰਦੇਸ ਚੰਡੀਗੜ੍ਹ ਦੇ ਡਾਇਰੈਕਟਰ ਡਾ. ਸੁਮਨ ਸਿੰਘ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਨਾਲ ਫੂਡ ਬਿਜ਼ਨਸ ਆਪਰੇਟਰ ਅਤੇ ਉਦਯੋਗਿਕ ਹਿੱਸੇਦਾਰ। ਤਸਵੀਰ : ਗੁਰਿੰਦਰ ਸਿੰਘ 05-11-2026
ਚੰਡੀਗੜ੍ਹ,4 ਨਵੰਬਰ (ਮਾਰਕੰਡਾ)- ਤਿਉਹਾਰਾਂ ਦੇ ਸੀਜ਼ਨ ਦੌਰਾਨ ਜਨਤਕ ਸਿਹਤ ਦੀ ਰੱਖਿਆ ਅਤੇ ਭੋਜਨ ਵਿਚ ਮਿਲਾਵਟ ਨੂੰ ਰੋਕਣ ਲਈ, ਫੂਡ ਸੇਫਟੀ ਐਡਮਿਨਿਸਟਰੇਸ਼ਨ ਸਿਹਤ ਵਿਭਾਗ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਡਾਇਰੈਕਟਰ ਡਾ. ਸੁਮਨ ਸਿੰਘ ਨੇ ਅੱਜ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਯੂ.ਟੀ ਚੰਡੀਗੜ੍ਹ ਦੀ ਪ੍ਰਧਾਨਗੀ ਹੇਠ ਮਿਠਾਈ ਨਿਰਮਾਤਾਵਾਂ ਅਤੇ ਵਿਕਰੇਤਾਵਾਂ ਨਾਲ ਇਕ ਇੰਟਰਐਕਟਿਵ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਕਰੀਬ 40 ਫੂਡ ਬਿਜ਼ਨਸ ਆਪਰੇਟਰ ਅਤੇ ਉਦਯੋਗਿਕ ਹਿੱਸੇਦਾਰਾਂ ਨੇ ਸ਼ਿਰਕਤ ਕੀਤੀ। ਜਿਸ ਵਿਚ ਭੋਜਨ ਸੁਰੱਖਿਆ ਪਾਲਣਾ, ਕੱਚੇ ਮਾਲ ਦੀ ਗੁਣਵੱਤਾ, ਸਫ਼ਾਈ ਤਿਆਰੀ ਅਤੇ ਸਪਲਾਈ ਲੜੀ ਵਿਚ ਮਿਲਾਵਟ ਦੀ ਰੋਕਥਾਮ ’ ਤੇ ਧਿਆਨ ਕੇਂਦਰਿਤ ਕੀਤਾ ਗਿਆ। ਮੀਟਿੰਗ ਦੌਰਾਨ ਫੂਡ ਬਿਜ਼ਨਸ ਆਪਰੇਟਰ ਅਤੇ ਉਦਯੋਗਿਕ ਹਿੱਸੇਦਾਰਾਂ ਕੋਲ ਲਾਇਸੈਂਸਿੰਗ ਜੋ ਕੇ ਫਸਾਈ ਵਲੋਂ ਦੁਆਰਾ ਰਜਿਸਟਰੇਸ਼ਨ ਹੋਣੀ ਚਾਹੀਦੀ ਹੈ, ਲਾਗੂ ਕੀਤਾ ਹੋਵੇ ਅਤੇ ਇਸਨੂੰ ਆਪਣੇ ਅਹਾਤੇ ਵਿਚ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਜਾਵੇ। ਦੁੱਧ ਅਤੇ ਡੇਅਰੀ ਸਮੱਗਰੀ ਜਿਸ ਵਿਚ ਖੋਆ, ਪਨੀਰ ਅਤੇ ਘਿਓ ਸ਼ਾਮਲ ਹਨ, ਨੂੰ ਸਿਰਫ਼ ਫਸਾਈ ਲਾਇਸੰਸਸ਼ੁਦਾ ਜਾਂ ਰਜਿਸਟਰਡ ਸਪਲਾਇਰਾਂ ਤੋਂ ਹੀ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ। ਵੇਚੇ ਜਾ ਰਹੇ, ਪਰੋਸੇ ਜਾ ਰਹੇ ਜਾਂ ਤਿਆਰੀ ਵਿਚ ਵਰਤੇ ਜਾ ਰਹੇ ਪਨੀਰ ਦੀ ਸ਼੍ਰੇਣੀ ਦਾ ਸਪੱਸ਼ਟ ਤੌਰ ’ਤੇ ਖੁਲਾਸਾ ਕਰਨ, ਜਿਸ ਵਿਚ ਘੱਟ ਚਰਬੀ ਵਾਲਾ, ਦਰਮਿਆਨਾ ਚਰਬੀ ਵਾਲਾ ਜਾਂ ਮਿਆਰੀ ਪਨੀਰ ਸ਼ਾਮਲ ਹੋਵੇ।ਮਠਿਆਈਆਂ ਵਿਚ ਗੈਰ-ਪ੍ਰਵਾਨਿਤ ਰੰਗਾਂ ਦੀ ਵਰਤੋਂ ਸਖ਼ਤੀ ਨਾਲ ਵਰਜਿਤ ਹੈ। ਆਗਿਆ ਪ੍ਰਾਪਤ ਭੋਜਨ ਦੇ ਰੰਗਾਂ ਦੀ ਵਰਤੋਂ ਸਿਰਫ਼ ਲਾਗੂ ਫਸਾਈ ਜ਼ਰੂਰਤਾਂ ਅਤੇ ਨਿਰਧਾਰਤ ਸੀਮਾਵਾਂ ਦੇ ਅਨੁਸਾਰ ਹੀ ਕੀਤੀ ਜਾਣੀ ਚਾਹੀਦੀ ਹੈ।ਖਾਣਾ ਪਕਾਉਣ ਵਾਲੇ ਤੇਲ ਨੂੰ ਡੀਪ-ਫਰਾਈਂਗ ਤੇਲ ਦੀ ਗੁਣਵੱਤਾ ਦੀ ਨਿਗਰਾਨੀ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਸਨ।ਏ
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ ’ਤੇ ਡੀ. ਸੀ. ਦਫ਼ਤਰ ਦੇ ਮੁਲਾਜ਼ਮਾਂ ਨੇ ਸਾੜਿਆ ਸਰਕਾਰ ਦਾ ਪੁਤਲਾ ਅਗਲੀ ਖ਼ਬਰ ਉੱਘੇ ਸਮਾਜ ਸੇਵਕ ਅਸ਼ੋਕ ਸ਼ਰਮਾ ਆਪਣੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਇਕਾਈ ਵਿਚ ਹੋਏ ਸ਼ਾਮਿਲ
Ad Position 24