02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸਹਿਕਾਰੀ ਬੈਂਕਾਂ ਵਲੋਂ ਸਹਿਕਾਰੀ ਸਭਾਵਾਂ ਦੇ ਪੁਰਾਣੇ ਤੇ ਨਵੇਂ ਹੱਦ ਕਰਜ਼ੇ ਬਣਾਉਣੇ ਬੰਦ ਕੀਤੇ ਜਾਣ ਕਾਰਨ ਕਿਸਾਨਾਂ ਤੇ ਮੈਂਬਰਾਂ ਨੇ ਸੰਘਰਸ਼ ਦੀ ਦਿੱਤੀ ਚਿਤਾਵਨੀ

ਖਰੜ, 1 ਨਵੰਬਰ (ਗੁਰਮੁੱਖ ਸਿੰਘ ਮਾਨ)-ਪੰਜਾਬ ਦੇ ਸਹਿਕਾਰੀ ਬੈਂਕਾਂ ਵਲੋਂ ਸਹਿਕਾਰੀ ਸਭਾਵਾਂ ਦੇ ਪੁਰਾਣੇ ਤੇ ਨਵੇਂ ਹੱਦ ਕਰਜ਼ੇ ਬਣਾਉਣੇ ਬੰਦ ਕਰ ਦਿੱਤੇ ਗਏ ਹਨ, ਜਦਕਿ ਬੈਂਕਾਂ ਵਲੋਂ ਨਵੇਂ ਸਕੇਲ ਆਫ ਫਾਈਨਾਂਸ ਦੇ ਹਾਲੇ ਤੱਕ ਐਮ. ਸੀ.

Ad Position 21
No active advertisement
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਨਿਆਮੀਆਂ ਤੇ ਹੋਰ ਆਗੂ ਗੱਲਬਾਤ ਕਰਦੇ ਹੋਏ। ਤਸਵੀਰ : ਗੁਰਮੁੱਖ ਸਿੰਘ ਮਾਨ 02-11-2026
ਖਰੜ, 1 ਨਵੰਬਰ (ਗੁਰਮੁੱਖ ਸਿੰਘ ਮਾਨ)-ਪੰਜਾਬ ਦੇ ਸਹਿਕਾਰੀ ਬੈਂਕਾਂ ਵਲੋਂ ਸਹਿਕਾਰੀ ਸਭਾਵਾਂ ਦੇ ਪੁਰਾਣੇ ਤੇ ਨਵੇਂ ਹੱਦ ਕਰਜ਼ੇ ਬਣਾਉਣੇ ਬੰਦ ਕਰ ਦਿੱਤੇ ਗਏ ਹਨ, ਜਦਕਿ ਬੈਂਕਾਂ ਵਲੋਂ ਨਵੇਂ ਸਕੇਲ ਆਫ ਫਾਈਨਾਂਸ ਦੇ ਹਾਲੇ ਤੱਕ ਐਮ. ਸੀ. ਐਲ. ਪਾਸ ਨਹੀਂ ਕੀਤੇ ਗਏ। ਇਸ ਤੋਂ ਇਲਾਵਾ ਸਹਿਕਾਰੀ ਬੈਂਕਾਂ ਵਲੋਂ ਰੋਜ਼ਾਨਾ ਨਵੀਆਂ-ਨਵੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਸਹਿਕਾਰੀ ਸਭਾਵਾਂ ਦੇ ਮੈਂਬਰ ਰੋਜ਼ਾਨਾ ਸਭਾਵਾਂ ਵਿਚ ਰਿਕਵਰੀ ਲਈ ਆ ਰਹੇ ਹਨ, ਪਰ ਐਡਵਾਂਸ ਮੈਟ ਸ਼ੁਰੂ ਨਾ ਹੋਣ ਕਾਰਨ ਸਭਾਵਾਂ ਦੀ ਰਿਕਵਰੀ ਬੰਦ ਪਈ ਹੈ। ਇਸ ਵਰਤਾਰੇ ਕਾਰਨ ਸਹਿਕਾਰੀ ਸਭਾਵਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਕਿਸਾਨ ਆਗੂ ਜਸਪਾਲ ਸਿੰਘ ਨਿਆਮੀਆਂ, ਲਵਰਿੰਦਰ ਸਿੰਘ ਸਿੱਲ, ਸੰਜੀਵ ਕੁਮਾਰ ਰੂਬੀ, ਅਮਰਿੰਦਰ ਸਿੰਘ, ਰਣਜੋਧ ਸਿੰਘ ਸਿੰਬਲਮਾਜਰਾ, ਤਰਨਜੀਤ ਸਿੰਘ, ਅਤਿੰਦਰ ਘੜੂੰਆਂ, ਹਰਸ਼ ਘੜੂੰਆਂ, ਹਰਜੋਸ਼ ਸਿੰਘ, ਸੰਦੀਪ ਰਾਣਾ ਝੰਜੇੜੀ ਤੇ ਤੇਜਿੰਦਰ ਸਿੰਘ ਸਕਰੂਲਾਂਪੁਰ ਨੇ ਦੱਸਿਆ ਕਿ ਹੁਣ ਸਹਿਕਾਰੀ ਬੈਂਕਾਂ ਵਲੋਂ ਸਹਿਕਾਰੀ ਸਭਾਵਾਂ ਨੂੰ ਕਿਹਾ ਜਾ ਰਿਹਾ ਹੈ ਕਿ ਦੋ ਲੱਖ ਤੋਂ ਵੱਧ ਹੱਦ ਕਰਜ਼ੇ ਲਈ ਸਭਾ ਦੇ ਮੈਂਬਰ ਵਲੋਂ ਜ਼ਮੀਨ ਰਹਿਣ ਕੀਤੀ ਜਾਵੇਗੀ ਅਤੇ ਪੰਜ ਏਕੜ ਤੱਕ ਵਾਲੇ ਕਿਸਾਨਾਂ ਦੀ ਸਭਾ ਦੇ ਮੈਂਬਰ ਵਜੋਂ ਹਿੱਸੇਦਾਰੀ ਦੁੱਗਣੀ ਕਰ ਦਿੱਤੀ ਹੈ, ਜਦਕਿ ਪੰਜ ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨ ਮੈਂਬਰਾਂ ਦੀ ਹੱਦ ਕਰਜ਼ੇ ਦੀ ਹਿੱਸੇਦਾਰੀ ਤਿੰਨ ਗੁਣਾ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਸ ਸਕੀਮ ਨੂੰ ਲਾਗੂ ਕਰਦੀ ਹੈ ਤਾਂ ਇਸ ਨਾਲ ਸਹਿਕਾਰੀ ਸੁਸਾਇਟੀ ਐਕਟ ਦਾ ਕੋਈ ਵਜੂਦ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ ਕਿ ਕਿਸਾਨਾਂ ਸਮੇਤ ਸੁਸਾਇਟੀ ਦੇ ਸਮੁੱਚੇ ਮੈਂਬਰਾਂ ਵਲੋਂ ਸਹਿਕਾਰੀ ਬੈਂਕਾਂ ਦੇ ਇਸ ਫ਼ੈਸਲੇ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਸਰਕਾਰ ਖ਼ਿਲਾਫ਼ ਵਿਆਪਕ ਸੰਘਰਸ਼ ਵਿੱਢਿਆ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਸਹਿਕਾਰੀ ਸੁਸਾਇਟੀਆਂ ਤੋਂ ਖਾਦ ਤੇ ਦਵਾਈਆਂ ਲੈਣ ਮੌਕੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਇਸ ਨਵੀਂ ਸਕੀਮ ਨਾਲ ਸੁਸਾਇਟੀਆਂ ਨੂੰ ਬਹੁਤ ਘਾਟਾ ਪੈ ਰਿਹਾ ਹੈ, ਜਿਸ ਕਾਰਨ ਸੁਸਾਇਟੀਆਂ ਦੀ ਰਿਕਵਰੀ ਠੱਪ ਹੋ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਜੀਤੀ ਪਡਿਆਲਾ ਵਲੋਂ 4 ਨੂੰ ਸੰਗਰੂਰ ਵਿਖੇ ਕਾਂਗਰਸ ਪਾਰਟੀ ਦੀ ਰੈਲੀ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਅਗਲੀ ਖ਼ਬਰ ਮਦਨ ਲਾਲ ਜਨਾਗਲ ਪ੍ਰਧਾਨ ਤੇ ਹਰਨਾਮ ਸਿੰਘ ਡੱਲਾ ਜਨਰਲ ਸਕੱਤਰ ਬਣੇ
Ad Position 24