02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਚੰਡੀਗੜ੍ਹ ਯੂਨੀਵਰਸਿਟੀ ਨੇ 10 ਵਾਂ ਸੀ . ਯੂ . ਮੀਡੀਆ ਫੈਸਟ 2026’ ਕਰਵਾਇਆ

ਐੱਸ. ਏ.

Ad Position 21
No active advertisement
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਵਾਏ ਸੀ. ਯੂ. ਮੀਡੀਆ ਫੈਸਟ ਸਮਾਰੋਹ ਦਾ ਉਦਘਾਟਨ ਕਰਦੇ ਹੋਏ ਅਦਾਕਾਰ ਸ਼ੋਭਿਨਵ ਸਤਿਆ, ਹਿੰਦੁਸਤਾਨ ਟਾਈਮਜ਼ ਚੰਡੀਗੜ੍ਹ ਦੇ ਐਗਜ਼ੀਕਿਊਟਿਵ ਐਡੀਟਰ ਰਮੇਸ਼ ਵਿਨਾਇਕ ਤੇ ਹੋਰ। ਅਜੀਤ ਤਸਵੀਰ 02-11-2026
ਐੱਸ. ਏ. ਐੱਸ. ਨਗਰ, 1 ਨਵੰਬਰ (ਪ੍ਰੋ. ਅਵਤਾਰ ਸਿੰਘ)-ਵੱਖ-ਵੱਖ ਮੀਡੀਆ ਯੂਨੀਵਰਸਿਟੀਆਂ ਦੇ ਉਭਰਦੇ ਹੋਏ ਮੀਡੀਆ ਪੇਸ਼ੇਵਰਾਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਨੇ ਇਕ ਮੰਚ ’ਤੇ ਇੱਕਠਾ ਕਰਦਿਆਂ ਹੋਇਆ 10 ਵਾਂ ਸੀ. ਯੂ. ਮੀਡੀਆ ਫੈਸਟ ਕਰਵਾਇਆ। ਇਸ ਮੌਕੇ ਯੂਨੀਵਰਸਿਟੀ ਆਫ ਮੀਡੀਆ ਸਟੱਡੀਜ਼ ਵਲੋਂ ਕਰਵਾਏ ਸੀ. ਯੂ. ਮੀਡੀਆ ਮੇਲੇ ’ਚ ਮੁੱਖ ਮਹਿਮਾਨ ਵਜੋਂ ਹਿੰਦੋਸਤਾਨ ਟਾਈਮਜ਼ ਦੇ ਐਗਜ਼ੀਕਿਊਟਿਵ ਐਡੀਟਰ ਰਾਮੇਸ਼ ਵਿਨਾਇਕ, ਅਦਾਕਾਰ ਅਤੇ ਫਿਲਮ ਨਿਰਮਾਤਾ ਸ਼ੋਭਿਨਵ ਸਤਿਆ ਜਿਨ੍ਹਾਂ ਨੇ ਫਿਲਮ ਹੰਨੂਮਾਨ ਅੰਸ਼ ’ਚ ਮੁੱਖ ਭੂਮਿਕਾ ਨਿਭਾਈ ਹੈ, ਪੀ. ਟੀ. ਸੀ. ਐਂਟਰਟੇਨਮੈਂਟ ਦੀ ਸੀ. ਈ. ਓ. ਰਾਜੀ ਐੱਮ ਸ਼ਿੰਦੇ, ਪ੍ਰੋ. ਡਾ. ਆਰ. ਐੱਸ ਬਾਵਾ ਚਾਂਸਲਰ ਦੇ ਸਲਾਹਕਾਰ ਚੰਡੀਗੜ੍ਹ ਯੂਨੀਵਰਸਿਟੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਯੂ. ਆਈ. ਐੱਲ. ਏ. ਐੱਚ. ਦੀ ਕਾਰਜਕਾਰੀ ਨਿਰਦੇਸ਼ਕ ਅਸ਼ਿਤਾ ਚੱਢਾ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਸੀ. ਯੂ. ਮੀਡੀਆ ਫੈਸਟ ਵਿਚ ਏ.ਆਈ. ਮੀਡੀਆ ਦੇ ਭਵਿੱਖ ਨੂੰ ਨਵਾਂ ਰੂਪ ਦੇ ਰਿਹਾ ਹੈ, ਇਸ ਵਿਸ਼ੇ ’ਤੇ ਪੈਨਲ ਡਿਸਕਸ਼ਨ ਕਰਵਾਈ ਗਈ, ਜਿਸ ’ਚ ਸੀਨੀਅਰ ਪੱਤਰਕਾਰ ਤੇ ਨਿਊਜ਼ ਐਂਕਰ ਰਿਚਾ ਅਨਿਰੁਧ, ਅਡਾਨੀ ਗਰੁੱਪ (ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ) ’ਚ ਕਾਰਪੋਰੇਟ ਅਫੇਅਰਜ਼ ਦੇ ਮੁਖੀ ਡਾ. ਰੁਪੇਸ਼ ਕੁਮਾਰ ਸਿੰਘ, ਦੈਨਿਕ ਭਾਸਕਰ ਦੀ ਡਿਪਟੀ ਐਡੀਟਰ ਸ਼ੈਦਾ ਬਾਨੋ ਤੇ ਮੰਤ੍ਰਿਨ ਐਡਵਰਟਾਈਜ਼ਿੰਗ ਦੇ ਸੀ. ਈ. ਓ. ਲਲਿਤ ਕੇ ਸ਼ਰਮਾ ਵੀ ਸ਼ਾਮਿਲ ਹੋਏ। ਇਸ ਮੌਕੇ ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ ਤੇ ਪੱਛਮੀ ਬੰਗਾਲ ਦੀਆਂ 30 ਤੋਂ ਵੱਧ ਯੂਨੀਵਰਸਿਟੀਆਂ ਅਤੇ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਫੈਸਟ ਤਹਿਤ 1 ਲੱਖ ਰੁ. ਤੋਂ ਵੱਧ ਦੇ ਨਕਦ ਇਨਾਮਾਂ ਵਾਲੇ 15 ਤੋਂ ਵੱਧ ਮੁਕਾਬਲੇ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਤੇ ਹਿੰਦੁਸਤਾਨ ਟਾਈਮਜ਼ ਚੰਡੀਗੜ੍ਹ ਦੇ ਐਗਜ਼ੀਕਿਊਟਿਵ ਐਡੀਟਰ ਰਮੇਸ਼ ਵਿਨਾਇਕ ਨੇ ਕਿਹਾ ਕਿ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ, ਬੰਗਲਾਦੇਸ਼, ਨਿਪਾਲ, ਸ੍ਰੀਲੰਕਾ ਸਮੇਤ ਕਈ ਹੋਰ ਦੇਸ਼ਾਂ ਵਿਚ ਅਰਾਜਕਤਾ ਦੇ ਹਾਲਾਤ ਪੈਦਾ ਹੋਏ ਹਨ, ਪਰ ਭਾਰਤ ਵਿਚ ਲੋਕਤੰਤਰ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ, ਜੋ ਸਾਡੇ ਦੇਸ਼ ਦੀ ਇਕ ਵੱਡੀ ਪ੍ਰਾਪਤੀ ਤੇ ਸਭ ਤੋਂ ਵੱਡੀ ਤਾਕਤ ਹੈ। ਭਰੋਸੇਯੋਗ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਵਿਚ ਅਖ਼ਬਾਰਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਅੱਗੇ ਕਿਹਾ ਕਿ ਮੀਡੀਆ ਖੇਤਰ ਵਿਚ ਆਪਣਾ ਕਰੀਅਰ ਬਣਾਉਣ ਦੇ ਚਾਹਵਾਨ ਸਾਰੇ ਨੌਜਵਾਨਾਂ ਵਿਚ ਜਗਿਆਸੂ ਸੁਭਾਅ ਹੋਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ. ਡਾ. ਆਰ. ਐੱਸ. ਬਾਵਾ ਨੇ ਕਿਹਾ ਕਿ ਮੀਡੀਆ ਸਿਰਫ਼ ਖ਼ਬਰਾਂ ਲੋਕਾਂ ਤੱਕ ਪਹੁੰਚਾਉਣ ਦਾ ਸਾਧਨ ਹੀ ਨਹੀਂ ਹੈ, ਸਗੋਂ ਇਹ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਦੇਸ਼ ਦੇ ਦ੍ਰਿਸ਼ਟੀਕੋਣ ਤੇ ਦਿਸ਼ਾ ਨੂੰ ਨਿਰਧਾਰਤ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਲਈ ਪੱਤਰਕਾਰੀ ਵਿਚ ਨਿਡਰਤਾ, ਨਿਰਪੱਖਤਾ, ਸੱਚਾਈ ਤੇ ਜ਼ਿੰਮੇਵਾਰੀ ਦੀ ਭਾਵਨਾ ਬੇਹੱਦ ਜ਼ਰੂਰੀ ਹੈ। ਇਸ ਦੌਰਾਨ ਕਰਵਾਏ ਸ਼ਾਰਟ ਫਿਲਮਾਂ ਅਤੇ ਡਾਕੂਮੈਂਟਰੀ ਨਿਰਮਾਣ ਮੁਕਾਬਲੇ ਵਿਚ ਬਨਸਥਲੀ ਵਿਦਿਆਪੀਠ ਰਾਜਸਥਾਨ ਨੇ ਪਹਿਲਾ ਸਥਾਨ, ਲਾਈਵ ਰਿਪੋਰਟਿੰਗ ਮੁਕਾਬਲੇ ਵਿਚ ਚਿਤਕਾਰਾ ਯੂਨੀਵਰਸਿਟੀ ਦੀ ਜੈਸਮੀਨ ਤੇ ਅਮਾਨਤ ਨੇ ਪਹਿਲਾ ਇਨਾਮ ਜਿੱਤਿਆ। ਇਸੇ ਤਰ੍ਹਾਂ ਰੇਡੀਓ ਜੌਕੀ ਮੁਕਾਬਲੇ ਵਿਚ ਸ਼ੂਲਿਨੀ ਯੂਨੀਵਰਸਿਟੀ ਦੀ ਪਲਕਿਨ ਨੇ ਪਹਿਲਾ ਇਨਾਮ, ਫੋਟੋਗ੍ਰਾਫੀ ਮੁਕਾਬਲੇ ਵਿਚ ਸ਼ੂਲਿਨੀ ਯੂਨੀਵਰਸਿਟੀ ਦੇ ਦੋਵੇਸ਼ ਨੇ ਪਹਿਲਾ, ਡਿਬੇਟ ਮੁਕਾਬਲੇ ਵਿਚ ਡੀ. ਏ. ਵੀ. ਕਾਲਜ ਚੰਡੀਗੜ੍ਹ ਦੇ ਦਿਵਨੂਰ ਨੇ ਪਹਿਲਾ ਇਨਾਮ ਜਿੱਤਿਆ। ਇਸੇ ਤਰ੍ਹਾਂ ਭਾਸ਼ਨ ਮੁਕਾਬਲੇ ਵਿਚ ਡੀ. ਏ. ਵੀ. ਕਾਲਜ ਚੰਡੀਗੜ੍ਹ ਦੀ ਨੰਦਿਨੀ ਨੇ ਪਹਿਲਾ ਸਥਾਨ, ਨਿਊਜ਼ ਰੀਡਿੰਗ ਮੁਕਾਬਲੇ ਵਿਚ ਚਿਤਕਾਰਾ ਯੂਨੀਵਰਸਿਟੀ ਦੀ ਸਾਚੀ ਨੇ ਪਹਿਲਾ, ਕੋਲਾਜ ਮੇਕਿੰਗ ਮੁਕਾਬਲੇ ‘ਮਿਸ਼ ਮੌਸ਼’ ਵਿਚ ਚਿਤਕਾਰਾ ਯੂਨੀਵਰਸਿਟੀ ਦੀ ਮਾਨਿਆ ਮਹਾਜਨ ਨੇ ਪਹਿਲਾ, ਵੀਡੀਓ ਐਡਿਟਿੰਗ ਮੁਕਾਬਲੇ ਵਿਚ ਚਿਤਕਾਰਾ ਯੂਨੀਵਰਸਿਟੀ ਦੇ ਸੁਧਾਂਸ਼ੂ ਨੇ ਪਹਿਲਾ, ਕੈਪਸ਼ਨ ਰਾਈਟਿੰਗ ਮੁਕਾਬਲੇ ਵਿਚ ਮਾਤਾ ਗੁਜਰੀ ਕਾਲਜ ਦੇ ਜਸਪਾਲ ਨੇ ਪਹਿਲਾ, ਕੁਇਜ਼ ਮੁਕਾਬਲੇ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਭਾਰਗਵ ਅਤੇ ਅਮਨ ਨੇ ਪਹਿਲਾ ਸਥਾਨ ਸਥਾਨ ਪ੍ਰਾਪਤ ਕੀਤਾ। ਚੰਡੀਗੜ੍ਹ ਯੂਨੀਵਰਸਿਟੀ ਵਲੋਂ ਕਰਵਾਏ ਸੀ. ਯੂ. ਮੀਡੀਆ ਫੈਸਟ ਦੌਰਾਨ ਸ਼ੋਭਿਨਾਵ ਸੱਤਿਆ ਨੇ ਕਿਹਾ ਕਿ ਪੁਰਾਣੇ ਸਮੇਂ ਵਿਚ ਕਿਸੇ ਮਹਾਂਕਾਵਿ ਦੇ ਪਾਤਰ, ਦੇਵੀ-ਦੇਵਤੇ ਜਾਂ ਸੰਤ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ ਨੂੰ ਅਕਸਰ ਉਸੇ ਤਰ੍ਹਾਂ ਦੇ ਕਿਰਦਾਰਾਂ ਤੱਕ ਸੀਮਤ ਕਰ ਦਿੱਤਾ ਜਾਂਦਾ ਸੀ।
Ad Position 22
No active advertisement
ਪਿਛਲੀ ਖ਼ਬਰ ਵਿੱਦਿਆ ਵੈਲੀ ਸਕੂਲ ਦੇ ਬੱਚਿਆਂ ਨੇ ਹੈਲੋਵੀਨ ਪ੍ਰੋਗਰਾਮ ਦੌਰਾਨ ਕੀਤੀ ਮੌਜ਼ ਮਸਤੀ ਅਗਲੀ ਖ਼ਬਰ ਸਕੂਲ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਚੰਗੇ ਨਾਗਰਿਕ ਬਣਨ ਲਈ ਵੀ ਸਿੱਖਿਆ ਦਿੱਤੀ ਜਾਂਦੀ-ਮੋਨਿਕਾ ਗੁਪਤਾ
Ad Position 24