ਸੰਸਦ ਮੈਂਬਰ ਕੰਗ ਵਲੋਂ ਖਰੜ ਵਿਚ ਐਮ. ਪੀ. ਲੈਂਡ ਫੰਡਾਂ ਨਾਲ ਸਥਾਪਤ ਓਪਨ ਜਿੰਮਾਂ ਦਾ ਉਦਘਾਟਨ
ਖਰੜ, 1 ਨਵੰਬਰ (ਜੰਡਪੁਰੀ)-ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਖਰੜ ਵਿਧਾਨ ਸਭਾ ਹਲਕੇ ਦੇ ਗੁਰਫਤਿਹ ਟਾਊਨ ਵਾਰਡ ਨੰ. 1 ਅਤੇ ਵਰਲਡ ਵਨ ਰੈਜ਼ੀਡੈਂਸੀ ਸੈਕਟਰ-115 ਵਿਖੇ ਸੰਸਦ ਮੈਂਬਰ ਸਥਾਨਕ ਖੇਤਰ ਵਿਕਾਸ ਯੋਜਨਾ (ਐਮ.
ਖਰੜ, 1 ਨਵੰਬਰ (ਜੰਡਪੁਰੀ)-ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਖਰੜ ਵਿਧਾਨ ਸਭਾ ਹਲਕੇ ਦੇ ਗੁਰਫਤਿਹ ਟਾਊਨ ਵਾਰਡ ਨੰ. 1 ਅਤੇ ਵਰਲਡ ਵਨ ਰੈਜ਼ੀਡੈਂਸੀ ਸੈਕਟਰ-115 ਵਿਖੇ ਸੰਸਦ ਮੈਂਬਰ ਸਥਾਨਕ ਖੇਤਰ ਵਿਕਾਸ ਯੋਜਨਾ (ਐਮ. ਪੀ. ਲੈਂਡ) ਤਹਿਤ 7 ਲੱਖ ਰੁ. ਦੀ ਲਾਗਤ ਨਾਲ ਸਥਾਪਤ ਕਰਵਾਏ ਓਪਨ ਜਿੰਮਾਂ ਦਾ ਉਦਘਾਟਨ ਕੀਤਾ। ਇਸ ਮੌਕੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਤੇ ਜਨਤਕ ਭਲਾਈ ਨਾਲ ਜੁੜੇ ਕਾਰਜਾਂ ਨੂੰ ਤਰਜੀਹ ਦੇਣਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਓਪਨ ਜਿੰਮਾਂ ਦੀ ਸਥਾਪਨਾ ਦਾ ਉਦੇਸ਼ ਨੌਜਵਾਨਾਂ, ਬਜ਼ੁਰਗਾਂ ਤੇ ਹੋਰਨਾਂ ਵਸਨੀਕਾਂ ਨੂੰ ਆਪਣੇ ਰਿਹਾਇਸ਼ੀ ਇਲਾਕਿਆਂ ਵਿੱਚ ਹੀ ਕਸਰਤ ਦੀ ਸਹੂਲਤ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਐਮ. ਪੀ. ਲੈਂਡ ਫੰਡਾਂ ਦੀ ਵਰਤੋਂ ਰਾਹੀਂ ਅਜਿਹੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਸਿੱਧਾ ਲਾਭ ਆਮ ਲੋਕਾਂ ਨੂੰ ਮਿਲ ਸਕੇ। ਓਪਨ ਜਿੰਮਾਂ ਦੀ ਸਥਾਪਨਾ ਨਾਲ ਇਲਾਕਾ ਵਾਸੀਆਂ ਨੂੰ ਸਰੀਰਕ ਤੰਦਰੁਸਤੀ ਲਈ ਸੁਖਾਵੇਂ ਅਤੇ ਪਹੁੰਚਯੋਗ ਸਥਾਨ ਮਿਲਣਗੇ। ਸੰਸਦ ਮੈਂਬਰ ਕੰਗ ਨੇ ਇਹ ਵੀ ਦੱਸਿਆ ਕਿ ਖਰੜ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਸ਼ਹਿਰੀ ਵਾਰਡਾਂ ਅਤੇ ਪੇਂਡੂ ਖੇਤਰਾਂ ਵਿਚ ਐਮ. ਪੀ. ਲੈਂਡ ਯੋਜਨਾ ਤਹਿਤ ਮੁਕੰਮਲ ਕੀਤੇ ਗਏ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਵੀ ਆਉਣ ਵਾਲੇ ਦਿਨਾਂ ਵਿਚ ਕੀਤਾ ਜਾਵੇਗਾ।