02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਜੌਲਾ ਕਲਾਂ ਦੀ ਜਸ਼ਨਪ੍ਰੀਤ ਕੌਰ ਨੇ ਵਿਸ਼ਵ ਅਰਾਸੀ ਐੱਮ. ਐੱਮ. ਏ. ਚੈਂਪੀਅਨਸ਼ਿਪ ਵਿਚ ਜਿੱਤਿਆ ਸੋਨ ਤਗਮਾ

ਲਾਲੜੂ, 1 ਨਵੰਬਰ (ਰਾਜਬੀਰ ਸਿੰਘ)-ਪਿੰਡ ਜੌਲਾ ਕਲਾਂ ਦੀ ਹੋਣਹਾਰ ਖਿਡਾਰਨ ਜਸ਼ਨਪ੍ਰੀਤ ਕੌਰ ਨੇ ਸੀ. ਟੀ.

Ad Position 21
No active advertisement
ਅਜੀਤ ਡੈਸਕ 02-11-2026
ਲਾਲੜੂ, 1 ਨਵੰਬਰ (ਰਾਜਬੀਰ ਸਿੰਘ)-ਪਿੰਡ ਜੌਲਾ ਕਲਾਂ ਦੀ ਹੋਣਹਾਰ ਖਿਡਾਰਨ ਜਸ਼ਨਪ੍ਰੀਤ ਕੌਰ ਨੇ ਸੀ. ਟੀ. ਯੂਨੀਵਰਸਿਟੀ ਲੁਧਿਆਣਾ ਵਿਖੇ ਕਰਵਾਈ ਤੀਜੀ ਵਿਸ਼ਵ ਅਰਾਸੀ ਐੱਮ. ਐੱਮ. ਏ. (ਮਿਕਸਡ ਮਾਰਸਲ ਆਰਟਸ) ਚੈਂਪਿਅਨਸ਼ਿਪ ਵਿਚ ਸੋਨ ਤਗਮਾ ਜਿੱਤ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ਨਾਲ ਪਿੰਡ ਵਾਸੀਆਂ ਤੇ ਖੇਡ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਹੈ। ਪਿੰਡ ਜੌਲਾ ਕਲਾਂ ਦੇ ਵਸਨੀਕ ਕੁਲਵੰਤ ਸਿੰਘ ਦੇ ਘਰ ਜਨਮੀ 26 ਸਾਲਾ ਜਸ਼ਨਪ੍ਰੀਤ ਕੌਰ ਇਸ ਤੋਂ ਪਹਿਲਾਂ ਵੀ ਤਾਇਕਵਾਂਡੋ ਦੀਆਂ ਅੰਤਰਰਾਸ਼ਟਰੀ ਖੇਡਾਂ ਵਿਚ ਸਾਲ 2019 ਦੌਰਾਨ ਸੋਨ ਤਗਮਾ ਜਿੱਤ ਚੁੱਕੀ ਹੈ। ਉਸ ਨੇ ਦੱਸਿਆ ਕਿ ਲੁਧਿਆਣਾ ਵਿਖੇ ਹੋਈ ਇਸ ਚੈਂਪਿਅਨਸ਼ਿਪ ਵਿਚ 12 ਦੇਸਾਂ ਦੇ ਖਿਡਾਰੀਆਂ ਨੇ ਭਾਗ ਲਿਆ। ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਉਸ ਨੇ ਓਪਨ ਵਰਗ ਵਿਚ ਸੋਨ ਤਗਮਾ ਹਾਸਿਲ ਕੀਤਾ। ਉਸ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਕੋਚ ਜਗਜੀਤ ਸਿੰਘ ਨੂੰ ਦਿੱਤਾ। ਜਸ਼ਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਕਾਲਜ ਪੱਧਰ ਤੋਂ ਹੀ ਤਾਇਕਵਾਂਡੋ ਦੀ ਖੇਡ ਨਾਲ ਜੁੜੀ ਹੋਈ ਹੈ । ਉਸ ਨੇ ਪਹਿਲੀ ਵਾਰ ਸੀ. ਟੀ. ਯੂਨੀਵਰਸਿਟੀ ਲੁਧਿਆਣਾ ਵਿਖੇ ਕਰਵਾਈ ਅਰਾਸੀ ਐੱਮ. ਐੱਮ. ਏ. ਚੈਂਪੀਅਨਸ਼ਿਪ ਦੇ ਓਪਨ ਵਰਗ ਵਿਚ ਭਾਗ ਲਿਆ ਅਤੇ ਆਪਣੇ ਦ੍ਰਿੜ ਇਰਾਦੇ, ਮਿਹਨਤ ਤੇ ਲਗਨ ਸਦਕਾ ਪਹਿਲੀ ਹੀ ਕੋਸ਼ਿਸ ਵਿਚ ਸੋਨ ਤਗਮਾ ਜਿੱਤਣ ਵਿਚ ਸਫਲਤਾ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਉਹ ਖੇਡਾਂ ਦੇ ਨਾਲ-ਨਾਲ ਯੂ. ਪੀ. ਐਸ. ਸੀ. ਦੀ ਤਿਆਰੀ ਕਰ ਰਹੀ ਹੈ। ਉਸ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪਿੰਡ ਪੱਧਰ ’ਤੇ ਖੇਡ ਸਟੇਡੀਅਮ ਬਣਾਏ ਜਾਣ। ਜਸ਼ਨਪ੍ਰੀਤ ਕੌਰ ਨੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਨਾਲ ਖੇਡਾਂ ਵਿਚ ਸਫਲਤਾ ਹਾਸਿਲ ਕੀਤੀ ਜਾ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਮੁਬਾਰਿਕਪੁਰ ਵਿਚ ਡਿਊਟੀ ਦੌਰਾਨ ਬਿਜਲੀ ਕਰਮਚਾਰੀ ਨੂੰ ਕਰੰਟ ਲੱਗਿਆ, ਝੁਲਸ ਕੇ ਖੰਭੇ ਤੋਂ ਡਿੱਗਿਆ ਅਗਲੀ ਖ਼ਬਰ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਿਖੇ ਆਵਿਸ਼ਕਾਰ 2026 ਪ੍ਰੋਗਰਾਮ ਕਰਵਾਇਆ
Ad Position 24