26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਕਰਵਾਚੌਥ ਮੌਕੇ ਸੇਵਾ ਭਾਰਤੀ ਡੇਰਾਬੱਸੀ ਦੀ ਨਿਵੇਕਲੀ ਪਹਿਲ ਅੱਜ ਤੇ ਕੱਲ੍ਹ ਲੜਕੀਆਂ ਘੱਟ ਦਰਾਂ ’ਤੇ ਲਗਾਉਣਗੀਆਂ ਮਹਿੰਦੀ

ਡੇਰਾਬੱਸੀ, 26 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਸਮਾਜ ਸੇਵਾ ਦੇ ਖੇਤਰ ਵਿਚ ਸਰਗਰਮ ਸੰਸਥਾ ਸੇਵਾ ਭਾਰਤੀ ਡੇਰਾਬੱਸੀ ਵਲੋਂ ਲੜਕੀਆਂ ਨੂੰ ਹੁਨਰਮੰਦ ਬਣਾਉਣ ਦੇ ਨਾਲ-ਨਾਲ ਉਨ੍ਹਾਂ ਲਈ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਨਿਵੇਕਲੀ ਪਹਿਲ ਕੀਤੀ ਜਾ ਰਹੀ ਹੈ। ਇਸ ਤਹਿਤ ਕਰਵਾ ਚੌਥ ਦੇ ਤਿਉਹਾਰ ਮੌਕੇ ਸੰਸਥਾ ਤੋਂ ਸਿਖਲਾਈ ਪ੍ਰਾਪਤ ਲੜਕੀਆਂ ਵਲੋਂ 27 ਅਤੇ 28 ਅਕਤੂਬਰ ਨੂੰ ਤਹਿਸੀਲ ਰੋਡ ਸਥਿਤ ਸ੍ਰੀ ਰਾਮ ਹਸਪਤਾਲ ਦੇ ਸਾਹਮਣੇ ਵਿਸ਼ੇਸ਼ ਸਟਾਲ ਲਗਾਇਆ ਜਾਵੇਗਾ, ਜਿਥੇ ਔਰਤਾਂ ਨੂੰ ਬਹੁਤ ਹੀ ਘੱਟ ਦਰਾਂ ’ਤੇ ਮਹਿੰਦੀ ਲਗਾਉਣ ਦੀ ਸਹੂਲਤ ਮਿਲੇਗੀ।

Ad Position 21
No active advertisement
ਅਜੀਤ ਡੈਸਕ 27-10-2026
ਡੇਰਾਬੱਸੀ, 26 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਸਮਾਜ ਸੇਵਾ ਦੇ ਖੇਤਰ ਵਿਚ ਸਰਗਰਮ ਸੰਸਥਾ ਸੇਵਾ ਭਾਰਤੀ ਡੇਰਾਬੱਸੀ ਵਲੋਂ ਲੜਕੀਆਂ ਨੂੰ ਹੁਨਰਮੰਦ ਬਣਾਉਣ ਦੇ ਨਾਲ-ਨਾਲ ਉਨ੍ਹਾਂ ਲਈ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਨਿਵੇਕਲੀ ਪਹਿਲ ਕੀਤੀ ਜਾ ਰਹੀ ਹੈ। ਇਸ ਤਹਿਤ ਕਰਵਾ ਚੌਥ ਦੇ ਤਿਉਹਾਰ ਮੌਕੇ ਸੰਸਥਾ ਤੋਂ ਸਿਖਲਾਈ ਪ੍ਰਾਪਤ ਲੜਕੀਆਂ ਵਲੋਂ 27 ਅਤੇ 28 ਅਕਤੂਬਰ ਨੂੰ ਤਹਿਸੀਲ ਰੋਡ ਸਥਿਤ ਸ੍ਰੀ ਰਾਮ ਹਸਪਤਾਲ ਦੇ ਸਾਹਮਣੇ ਵਿਸ਼ੇਸ਼ ਸਟਾਲ ਲਗਾਇਆ ਜਾਵੇਗਾ, ਜਿਥੇ ਔਰਤਾਂ ਨੂੰ ਬਹੁਤ ਹੀ ਘੱਟ ਦਰਾਂ ’ਤੇ ਮਹਿੰਦੀ ਲਗਾਉਣ ਦੀ ਸਹੂਲਤ ਮਿਲੇਗੀ। ਇਹ ਸਟਾਲ ਦੋਵੇਂ ਦਿਨ ਸਵੇਰੇ 10 ਵਜੇ ਤੋਂ ਰਾਤ 9 ਵਜੇ ਤੱਕ ਲੱਗੇਗਾ। ਇਸ ਸੰਬੰਧੀ ਸੇਵਾ ਭਾਰਤੀ ਦੀ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਪ੍ਰਧਾਨ ਡਾ. ਰਾਜੀਵ ਗੁਪਤਾ ਨੇ ਦੱਸਿਆ ਕਿ ਸੰਸਥਾ ਦਾ ਮਕਸਦ ਲੜਕੀਆਂ ਨੂੰ ਕੇਵਲ ਕਿੱਤਾਮੁਖੀ ਸਿਖਲਾਈ ਦੇਣਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਆਪਣੀ ਕਲਾ ਰਾਹੀਂ ਕਮਾਈ ਕਰਨ ਦੇ ਸਮਰੱਥ ਬਣਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਲੜਕੀਆਂ ਦਾ ਆਤਮ-ਵਿਸ਼ਵਾਸ ਵਧੇਗਾ ਅਤੇ ਉਹ ਭਵਿੱਖ ਵਿਚ ਆਪਣਾ ਰੁਜ਼ਗਾਰ ਸ਼ੁਰੂ ਕਰਕੇ ਆਰਥਿਕ ਤੌਰ ’ਤੇ ਆਤਮ-ਨਿਰਭਰ ਬਣ ਸਕਣਗੀਆਂ। ਡਾ. ਗੁਪਤਾ ਨੇ ਕਿਹਾ ਕਿ ਧੀਆਂ ਨੂੰ ਹੁਨਰ ਸਿਖਾਉਣ ਦੇ ਨਾਲ ਉਨ੍ਹਾਂ ਦੀ ਕਾਬਲੀਅਤ ਨੂੰ ਨਿਖਾਰਨ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਇਲਾਕੇ ਦੀਆਂ ਔਰਤਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਉਪਰਾਲੇ ਵਿਚ ਵੱਧ-ਚੜ੍ਹ ਕੇ ਸਹਿਯੋਗ ਦੇਣ ਅਤੇ ਮਹਿੰਦੀ ਲਗਵਾ ਕੇ ਇਨ੍ਹਾਂ ਲੜਕੀਆਂ ਦੀ ਹੌਸਲਾ-ਅਫ਼ਜ਼ਾਈ ਕਰਨ। ਉਨ੍ਹਾਂ ਕਿਹਾ ਕਿ ਸਮਾਜ ਦਾ ਸਹਿਯੋਗ ਹੀ ਇਨ੍ਹਾਂ ਧੀਆਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਪ੍ਰੇਰਿਤ ਕਰੇਗਾ।
Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਵਿਧਾਇਕ ਰੰਧਾਵਾ ਵੱਖ - ਵੱਖ ਧਾਰਮਿਕ ਸਮਾਗਮਾਂ ਵਿਚ ਹੋਏ ਨਤਮਸਤਕ ਅਗਲੀ ਖ਼ਬਰ ਖਿਜ਼ਰਾਬਾਦ ਮੰਡੀ ’ ਚ ਝੋਨੇ ਦੀ ਖ਼ਰੀਦ ਮੁੜ ਸ਼ੁਰੂ ਕਰਵਾਈ - ਪਰਮਿੰਦਰ ਸਿੰਘ ਗੋਲਡੀ
Ad Position 24