24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਸਾਈਬਰ ਠੱਗੀ ਦੇ ਦੋ ਮਾਮਲਿਆਂ ’ਚ 6.21 ਲੱਖ ਰੁਪਏ ਦੀ ਧੋਖਾਧੜੀ ਮੋਬਾਈਲ ਵਿਚ ਮੈਲੀਸ਼ੀਅਸ ਏ.ਪੀ.ਕੇ. ਫਾਈਲ ਡਾਊਨਲੋਡ ਕਰਨ ਮਗਰੋਂ 4.86 ਲੱਖ ਦੀ ਠੱਗੀ

ਚੰਡੀਗੜ੍ਹ, 23 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਵਿਚ ਸਾਈਬਰ ਠੱਗੀ ਦੇ ਦੋ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਮੁਲਜ਼ਮਾਂ ਨੇ ਦੋ ਵਿਅਕਤੀਆਂ ਨਾਲ ਕੁੱਲ 6,21,351 ਰੁਪਏ ਦੀ ਧੋਖਾਧੜੀ ਕੀਤੀ। ਦੋਵਾਂ ਮਾਮਲਿਆਂ ਵਿਚ ਥਾਣਾ ਸਾਈਬਰ ਕ੍ਰਾਈਮ, ਸੈਕਟਰ-17 ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ.

Ad Position 21
No active advertisement
ਅਜੀਤ ਡੈਸਕ 24-10-2026
ਚੰਡੀਗੜ੍ਹ, 23 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਵਿਚ ਸਾਈਬਰ ਠੱਗੀ ਦੇ ਦੋ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਮੁਲਜ਼ਮਾਂ ਨੇ ਦੋ ਵਿਅਕਤੀਆਂ ਨਾਲ ਕੁੱਲ 6,21,351 ਰੁਪਏ ਦੀ ਧੋਖਾਧੜੀ ਕੀਤੀ। ਦੋਵਾਂ ਮਾਮਲਿਆਂ ਵਿਚ ਥਾਣਾ ਸਾਈਬਰ ਕ੍ਰਾਈਮ, ਸੈਕਟਰ-17 ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲੇ ਮਾਮਲੇ ਵਿਚ ਸੈਕਟਰ-56, ਚੰਡੀਗੜ੍ਹ ਦੇ ਵਸਨੀਕ ਜੋਤ ਸਿੰਘ ਨੇ ਸ਼ਿਕਾਇਤ ਦਿੱਤੀ ਕਿ ਉਨ੍ਹਾਂ ਦੇ ਮੋਬਾਈਲ ਫ਼ੋਨ ਵਿਚ ਇਕ ਮੈਲੀਸ਼ੀਅਸ ਏ.ਪੀ.ਕੇ. ਫਾਈਲ ਡਾਊਨਲੋਡ ਹੋਣ ਤੋਂ ਬਾਅਦ ਫ਼ੋਨ ਨਾਲ ਛੇੜਛਾੜ ਕਰਕੇ ਉਨ੍ਹਾਂ ਨਾਲ 4,86,825 ਰੁਪਏ ਦੀ ਠੱਗੀ ਕੀਤੀ ਗਈ। ਇਸ ਸਬੰਧੀ ਪੁਲਿਸ ਨੇ ਧਾਰਾ 318(4), 319(2), 338, 336(3), 340(2) ਅਤੇ 61(2) ਬੀ.ਐੱਨ.ਐੱਸ. ਤਹਿਤ ਕੇਸ ਦਰਜ ਕੀਤਾ ਹੈ। ਦੂਜੇ ਮਾਮਲੇ ਵਿਚ ਸੈਕਟਰ-15, ਚੰਡੀਗੜ੍ਹ ਦੀ ਰਹਿਣ ਵਾਲੀ ਇਕ ਮਹਿਲਾ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਵੱਲੋਂ ਕੋਈ ਓ.ਟੀ.ਪੀ. ਜਾਂ ਬੈਂਕ ਸਬੰਧੀ ਜਾਣਕਾਰੀ ਸਾਂਝੀ ਨਾ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਦੇ ਖਾਤੇ ਵਿਚੋਂ 1,34,526 ਰੁਪਏ ਦੇ ਅਣਅਧਿਕਾਰਤ ਲੈਣ-ਦੇਣ ਹੋ ਗਏ। ਇਸ ਮਾਮਲੇ ਵਿਚ ਵੀ ਉਕਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਦੋਵਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਕਾਰੋਬਾਰੀ ਦੀ ਕਾਰ ’ਚੋਂ 21.50 ਲੱਖ ਰੁ. ਚੋਰੀ ਅਗਲੀ ਖ਼ਬਰ ਬੋਟੈਨੀਕਲ ਗਾਰਡਨ ਦੇਖਣ ਲਈ ਦਾਖ਼ਲਾ ਫ਼ੀਸ ਲਾਏ ਜਾਣ ਦਾ ਸਖ਼ਤ ਵਿਰੋਧ
Ad Position 24