24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਜੀਤੀ ਪਡਿਆਲਾ ਨੇ ਸਾਬਕਾ ਮੁੱਖ ਮੰਤਰੀ ਦੀ ਕਾਰਜਸ਼ੈਲੀ ‘ ਤੇ ਟਿੱਪਣੀ ਕਰਨ ਸਮੇਤ ਹਲਕਾ ਵਿਧਾਇਕਾ ਦੀ ਕੀਤੀ ਆਲੋਚਨਾ

ਖਰੜ, 23 ਅਕਤੂਬਰ (ਜੰਡਪੁਰੀ)-ਹਲਕਾ ਖਰੜ ਦੀਆਂ ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਐੱਸ. ਡੀ.

Ad Position 21
No active advertisement
ਐੱਸ. ਡੀ. ਐੱਸ. ਖਰੜ ਨੂੰ ਮੰਗ ਪੱਤਰ ਸੌਂਪਦੇ ਹੋਏ ਰਣਜੀਤ ਸਿੰਘ ਜੀਤੀ ਪਡਿਆਲਾ ਤੇ ਹੋਰ ਆਗੂ। ਤਸਵੀਰ : ਜੰਡਪੁਰੀ 24-10-2026
ਖਰੜ, 23 ਅਕਤੂਬਰ (ਜੰਡਪੁਰੀ)-ਹਲਕਾ ਖਰੜ ਦੀਆਂ ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਐੱਸ. ਡੀ. ਐੱਮ. ਦਫ਼ਤਰ ਖਰੜ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜੀਡੀ ਪਡਿਆਲਾ ਨੇ ਜਿਥੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ‘ਤੇ ਟਿੱਪਣੀ ਕੀਤੀ, ਉਥੇ ਹੀ ਹਲਕਾ ਵਿਧਾਇਕਾ ਅਨਮੋਲ ਗਗਨ ਮਾਨ ਦੀ ਵੀ ਹਲਕੇ ਦਾ ਵਿਕਾਸ ਨਾ ਕਰਵਾਉਣ ਕਰਕੇ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਹਲਕਾ ਖਰੜ ਦੀਆਂ ਜ਼ਿਆਦਾਤਰ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ, ਜਿਸ ਕਾਰਨ ਆਮ ਲੋਕਾਂ ਨੂੰ ਰੋਜ਼ਾਨਾ ਆਵਾਜਾਈ ਦੌਰਾਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਖ਼ਰਾਬ ਸੜਕਾਂ ਕਾਰਨ ਵਾਹਨ ਚਾਲਕਾਂ, ਵਿਦਿਆਰਥੀਆਂ, ਮਰੀਜ਼ਾਂ, ਕਿਸਾਨਾਂ ਅਤੇ ਰੋਜ਼ਾਨਾ ਕੰਮਕਾਜ਼ ਲਈ ਆਉਣ-ਜਾਣ ਵਾਲੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵਲੋਂ ਐੱਸ. ਡੀ. ਐੱਮ. ਖਰੜ ਗੁਰਮੀਤ ਸਿੰਘ ਨੂੰ ਮੰਗ-ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੀਤੀ ਪਡਿਆਲਾ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸੜਕਾਂ ਦੀ ਮੁਰੰਮਤ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਸੜਕਾਂ ਦੀ ਮੁਰੰਮਤ ਅਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਲੋਕਾਂ ਦੇ ਸਹਿਯੋਗ ਨਾਲ ਵੱਡੇ ਪੱਧਰ ‘ਤੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਉਧਰ ਮੰਗ ਪੱਤਰ ਹਾਸਿਲ ਕਰਨ ਉਪਰੰਤ ਐੱਸ. ਡੀ. ਐੱਮ. ਨੇ ਭਰੋਸਾ ਦਿਵਾਇਆ ਕਿ ਉਹ ਹਲਕੇ ਦੀਆਂ ਸੜਕਾਂ ਸੰਬੰਧੀ ਪੂਰੀ ਤਰ੍ਹਾਂ ਸੁਹਿਰਦ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸੜਕੀ ਪ੍ਰਾਜੈਕਟ ‘ਚ ਕਿਸੇ ਤਰ੍ਹਾਂ ਦੀ ਅਣਗਹਿਲੀ ਸਾਹਮਣੇ ਆਈ ਤਾਂ ਸੰਬੰਧਿਤ ਠੇਕੇਦਾਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਬਲਾਕ ਕਾਂਗਰਸ ਖਰੜ ਦੇ ਸਾਬਕਾ ਪ੍ਰਧਾਨ ਗੁਰਿੰਦਰਜੀਤ ਸਿੰਘ ਗਿੱਲ ਬਡਾਲਾ, ਮਹਿਲਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਪੈਂਤਪੁਰ, ਸੁਖਦੇਵ ਸਿੰਘ ਬਰੌਲੀ, ਠੇਕੇਦਾਰ ਮਲਾਗਰ ਸਿੰਘ ਸਾਬਕਾ ਕੌਂਸਲਰ, ਮਨਜੀਤ ਕੌਰ ਸੋਨੂੰ ਕਾਂਗਰਸ ਦੇ ਸੋਸ਼ਲ ਮੀਡੀਆ ਇੰਚਾਰਜ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਮਦਨ ਸਿੰਘ ਮਾਣਕਪੁਰ ਸ਼ਰੀਫ਼, ਓ. ਬੀ. ਸੀ. ਸੈੱਲ ਦੇ ਜ਼ਿਲ੍ਹਾ ਚੇਅਰਮੈਨ ਹਰਨੇਕ ਸਿੰਘ ਤੱਕੀਪੁਰ, ਮਨਜੀਤ ਸਿੰਘ ਸਾਬਕਾ ਈ . ਟੀ. ਓ., ਸ਼ੇਰ ਸਿੰਘ ਸਾਬਕਾ ਐੱਸ. ਡੀ. ਓ., ਕੁਲਦੀਪ ਸਿੰਘ ਸਹੌੜਾਂ, ਸੁਰਿੰਦਰ ਸਿੰਘ ਸਹੌੜਾਂ, ਰੰਮਾ ਘੜੂੰਆਂ, ਜਸਪ੍ਰੀਤ ਸਿੰਘ ਜੱਸਾ ਬਦਨਪੁਰ, ਮੰਗਤ ਖਾਨ ਝੰਜੇੜੀ, ਬਹਾਦਰ ਸਿੰਘ ਸ਼ੇਖਪੁਰਾ, ਹਰਿੰਦਰ ਸਿੰਘ ਸ਼ਾਹਪੁਰ, ਅਮਰਿੰਦਰ ਸਿੰਘ ਰੋਮੀ ਅਤੇ ਸਾਬਕਾ ਸਰਪੰਚ ਸਤਿੰਦਰ ਸਿੰਘ ਸੱਤੀ ਸਮੇਤ ਹਲਕਾ ਖਰੜ ਦੇ ਵੱਡੀ ਗਿਣਤੀ ‘ਚ ਵਸਨੀਕ ਹਾਜ਼ਰ ਸਨ। 23 ਐਮਓਐਚ 17 ਐੱਸ. ਡੀ. ਐੱਮ. ਦਫ਼ਤਰ ਖਰੜ ਦੇ ਬਾਹਰ ਲਗਾਏ ਗਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ। ਤਸਵੀਰ : ਜੰਡਪੁਰੀ 23 ਐਮਓਐਚ 18 ਐੱਸ. ਡੀ. ਐੱਸ. ਖਰੜ ਨੂੰ ਮੰਗ-ਪੱਤਰ ਸੌਂਪਦੇ ਹੋਏ ਰਣਜੀਤ ਸਿੰਘ ਜੀਤੀ ਪਡਿਆਲਾ ਤੇ ਹੋਰ ਆਗੂ। ਤਸਵੀਰ : ਜੰਡਪੁਰੀ
Ad Position 22
No active advertisement
ਪਿਛਲੀ ਖ਼ਬਰ ਖਰੜ ਦੇ ਲੋਕ ਟੈਕਸ ਭਰਨ ਦੇ ਬਾਵਜੂਦ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ-ਐਡਵੋਕੇਟ ਅਟਵਾਲ ਕਿਹਾ , ਟੈਕਸ ਵਸੂਲਣ ਵੇਲੇ ਕ... ਅਗਲੀ ਖ਼ਬਰ ਥਾਪਰ ਪੌਲੀਟੈਕਨਿਕ ਕਾਲਜ ਦਾ ‘ ਟੈਕ ਉਤਸਵ 2026’ ਉਤਸ਼ਾਹ ਨਾਲ ਹੋਇਆ ਸ਼ੁਰੂ
Ad Position 24