18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸਾਈਬਰ ਠੱਗਾਂ ਨੇ ਦੋ ਵਿਅਕਤੀਆਂ ਨਾਲ 3.66 ਲੱਖ ਰੁਪਏ ਦੀ ਕੀਤੀ ਠੱਗੀ

ਚੰਡੀਗੜ੍ਹ, 18 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਵਿਚ ਸਾਈਬਰ ਠੱਗੀ ਦੇ ਦੋ ਮਾਮਲਿਆਂ ਵਿੱਚ ਅਣਪਛਾਤੇ ਵਿਅਕਤੀਆਂ ਨੇ ਦੋ ਲੋਕਾਂ ਨਾਲ 3 ਲੱਖ 66 ਹਜ਼ਾਰ 126 ਰੁਪਏ ਦੀ ਠੱਗੀ ਮਾਰੀ। ਪੁਲਿਸ ਨੇ ਦੋਵਾਂ ਮਾਮਲਿਆਂ ਵਿਚ ਵੱਖ-ਵੱਖ ਐੱਫ.

Ad Position 21
No active advertisement
ਅਜੀਤ ਡੈਸਕ 19-10-2026
ਚੰਡੀਗੜ੍ਹ, 18 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਵਿਚ ਸਾਈਬਰ ਠੱਗੀ ਦੇ ਦੋ ਮਾਮਲਿਆਂ ਵਿੱਚ ਅਣਪਛਾਤੇ ਵਿਅਕਤੀਆਂ ਨੇ ਦੋ ਲੋਕਾਂ ਨਾਲ 3 ਲੱਖ 66 ਹਜ਼ਾਰ 126 ਰੁਪਏ ਦੀ ਠੱਗੀ ਮਾਰੀ। ਪੁਲਿਸ ਨੇ ਦੋਵਾਂ ਮਾਮਲਿਆਂ ਵਿਚ ਵੱਖ-ਵੱਖ ਐੱਫ. ਆਈ. ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੇ ਮਾਮਲੇ ਵਿਚ ਸੈਕਟਰ-38 ਵੈਸਟ ਦੀ ਰਹਿਣ ਵਾਲੀ ਇਕ ਮਹਿਲਾ ਨੇ ਸ਼ਿਕਾਇਤ ਦਿੱਤੀ ਕਿ ਉਸ ਨੇ ਗੂਗਲ ’ਤੇ ਐੱਸ.ਆਰ.ਐੱਮ. ਯੂਨੀਵਰਸਿਟੀ ਦਾ ਮੋਬਾਈਲ ਨੰਬਰ ਲੱਭਿਆ ਸੀ। ਇਸ ਦੌਰਾਨ ਅਣਪਛਾਤੇ ਵਿਅਕਤੀ ਨੇ ਉਸ ਨਾਲ ਸੰਪਰਕ ਕਰਕੇ 80 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਦੂਜੇ ਮਾਮਲੇ ਵਿਚ ਇੰਡਸਟਰੀਅਲ ਏਰੀਆ ਫੇਜ਼-1 ਦੇ ਵਸਨੀਕ ਅੰਬਰੀਸ਼ ਕੁਮਾਰ ਨੇ ਸ਼ਿਕਾਇਤ ਦਿੱਤੀ ਕਿ ਉਸ ਦੇ ਕ੍ਰੈਡਿਟ ਕਾਰਡ ਅਤੇ ਬੈਂਕ ਖਾਤੇ ਵਿਚੋਂ ਅਣਅਧਿਕਾਰਤ ਲੈਣ-ਦੇਣ ਕਰਕੇ 2 ਲੱਖ 86 ਹਜ਼ਾਰ 126 ਰੁਪਏ ਕੱਢ ਲਏ ਗਏ। ਸਾਈਬਰ ਪੁਲਿਸ ਸਟੇਸ਼ਨ ਸੈਕਟਰ-17 ਦੀ ਪੁਲਿਸ ਦੋਵਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਮੈਡਲ ਜੇਤੂ ਜਗਸ਼ੇਰ ਸਿੰਘ ਖੰਗੂੜਾ ਦਾ ਮੁਹਾਲੀ ਏਅਰ ਪੋਰਟ ਪਹੁੰਚਣ ’... ਅਗਲੀ ਖ਼ਬਰ 15 ਨਵੰਬਰ ਨੂੰ ਬਰਵਾਲਾ ਵਿਖੇ ਹੋਵੇਗਾ ਸਰਕਲ ਕਬੱਡੀ ਟੂਰਨਾਮੈਂਟ ਜੇਤੂ ਟੀਮ ਨੂੰ ਮਿਲੇਗਾ 2 ਲੱਖ ਰੁਪਏ ਦਾ ਇਨਾਮ
Ad Position 24