18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪ੍ਰਸਿੱਧ ਸਾਹਿਤਕਾਰ ਡਾ . ਸ਼ਿੰਦਰਪਾਲ ਸਿੰਘ ਨੂੰ ਸਦਮਾ , ਬੇਟੇ ਦਾ ਦਿਹਾਂਤ ਸਾਹਿਤਕਾਰਾਂ, ਕਵੀਆਂ, ਲੇਖਕਾਂ, ਫ਼ਨਕਾਰਾਂ, ਰਾਜਨੀਤਿਕ ਅਤੇ ਸਮਾਜ ਸੇਵੀਆਂ ਵਲੋਂ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 18 ਅਕਤੂਬਰ (ਅਜਾਇਬ ਸਿੰਘ ਔਜਲਾ) : ਪ੍ਰਸਿੱਧ ਸਾਹਿਤਕਾਰ, ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਕਾਰਜਕਾਰੀ ਪ੍ਰਧਾਨ ਅਤੇ ਵਰਲਡ ਯੂਨੀਵਰਸਿਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਾਊਂਡਰ-ਰਜਿਸਟਰਾਰ ਡਾ. ਸ਼ਿੰਦਰਪਾਲ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪੁੱਤਰ ਸ਼ਰਨਜੀਤ ਸਿੰਘ ਜਿੰਮੀ (48) ਇਸ ਫਾਨੀ ਦੁਨੀਆਂ ਨੂੰ ਅਚਾਨਕ ਅਲਵਿਦਾ ਕਹਿ ਗਏ।

Ad Position 21
No active advertisement
ਅਜੀਤ ਡੈਸਕ 19-10-2026
ਚੰਡੀਗੜ੍ਹ, 18 ਅਕਤੂਬਰ (ਅਜਾਇਬ ਸਿੰਘ ਔਜਲਾ) : ਪ੍ਰਸਿੱਧ ਸਾਹਿਤਕਾਰ, ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਕਾਰਜਕਾਰੀ ਪ੍ਰਧਾਨ ਅਤੇ ਵਰਲਡ ਯੂਨੀਵਰਸਿਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਾਊਂਡਰ-ਰਜਿਸਟਰਾਰ ਡਾ. ਸ਼ਿੰਦਰਪਾਲ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪੁੱਤਰ ਸ਼ਰਨਜੀਤ ਸਿੰਘ ਜਿੰਮੀ (48) ਇਸ ਫਾਨੀ ਦੁਨੀਆਂ ਨੂੰ ਅਚਾਨਕ ਅਲਵਿਦਾ ਕਹਿ ਗਏ। ਇਸੇ ਦੌਰਾਨ ਪ੍ਰਸਿੱਧ ਸਾਹਿਤਕਾਰਾਂ, ਲੇਖਕਾਂ, ਕਵੀਆਂ ਦੇ ਨਾਲ ਨਾਲ ਰਾਜਨੀਤਿਕ, ਧਾਰਮਿਕ ਅਤੇ ਹੋਰ ਵੱਖ ਵੱਖ ਖੇਤਰਾਂ ਦੀਆਂ ਸ਼ਖਸੀਅਤਾਂ ਵਲੋਂ ਡਾ. ਸ਼ਿੰਦਰਪਾਲ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਇਨ੍ਹਾਂ ਵਿਚ ਪੰਜਾਬ ਦੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ‘ਅਜੀਤ’ ਸਬ ਆਫਿਸ ਚੰਡੀਗੜ੍ਹ-ਮੁਹਾਲੀ ਦੇ ਇੰਚਾਰਜ ਪ੍ਰੋ. ਅਵਤਾਰ ਸਿੰਘ, ਡਾ .ਦੀਪਕ ਮਨਮੋਹਨ ਸਿੰਘ, ਦਰਸ਼ਨ ਬੂਟਰ, ਸੁਸ਼ੀਲ ਦੋਸਾਂਝ, ਪ੍ਰੋ. ਮਨਮੋਹਨ ਸਿੰਘ ਦਾਊਂ, ਜਸਪਾਲ ਸਿੰਘ ਦੇਸੂਵੀ, ਡਾ. ਸਰਬਜੀਤ ਸਿੰਘ, ਸ਼ਬਦੀਸ਼, ਦਲਜੀਤ ਸ਼ਾਹੀ, ਡਾ. ਜੋਲਿੰਦਰ ਚੌਹਾਨ, ਮੱਖਣ ਕੁਹਾੜ, ਦੀਪ ਦਵਿੰਦਰ, ਦੀਪਕ ਸ਼ਰਮਾ ਚਨਾਰਥਲ, ਗੁਰਨਾਮ ਕੰਵਰ, ਭੁਪਿੰਦਰ ਮਲਿਕ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਡਾ. ਸਵੈਰਾਜ ਸੰਧੂ ਤੋਂ ਇਲਾਵਾ ਸੁਰਿੰਦਰਪ੍ਰੀਤ ਘਣੀਆਂ, ਸ਼ੇ Ç ਲੰਦਰਜੀਤ ਸਿੰਘ ਰਾਜਨ, ਗੁਰਮੀਤ ਬਾਜਵਾ, ਡਾ. ਕਮਲਪ੍ਰੀਤ ਢਿੱਲੋਂ, ਕਮਲ ਦੋਸਾਂਝ, ਅਮਰਜੀਤ ਕੋਮਲ ਨੇ ਜਿੱਥੇ ਡਾ. ਸ਼ਿੰਦਰਪਾਲ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉੱਥੇ ਪ੍ਰੋ. ਗੁਰਭਜਨ ਗਿੱਲ, ਡਾ. ਗੁਰਇਕਬਾਲ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ, ਮਨਜਿੰਦਰ ਸਿੰਘ ਧਨੋਆ, ਸੁਰਿੰਦਰਜੀਤ ਚੌਹਾਨ, ਯਤਿੰਦਰ ਕੌਰ ਮਾਹਲ ਤੋਂ ਇਲਾਵਾ ਹਰਭਜਨ ਢਿੱਲੋਂ, ਸਹਿਜਪ੍ਰੀਤ ਮਾਂਗਟ, ਤਰਲੋਚਨ ਲੋਚੀ, ਕਰਮ ਸਿੰਘ ਵਕੀਲ, ਪ੍ਰਿੰਸੀ. ਬਹਾਦਰ ਸਿੰਘ ਗੌਸਲ, ਬੀ.ਆਰ ਰੰਘਾੜਾ, ਬਾਬੂਰਾਮ ਦਿਵਾਨਾ, ਸੰਜੀਵਨ ਸਿੰਘ, ਰੰਜੀਵਨ ਸਿੰਘ ਆਦਿ ਵਲੋਂ ਵੀ ਡਾ. ਸ਼ਿੰਦਰਪਾਲ ਸਿੰਘ ਦੇ ਪੁੱਤਰ ਦੇ ਦਿਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਸੁਪਰਡੈਂਟ ਨੂੰ ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ ਵਿਚ ਯੋਗਦਾਨ ਗਲੋਬਲ ਐਲੂਮਨੀ ਐਵਾਰਡ ਨਾਲ ਕੀਤਾ... ਅਗਲੀ ਖ਼ਬਰ ਆਸਥਾ ਤੇ ਸਮਾਜਿਕ ਏਕਤਾ ਦਾ ਸੁਨੇਹਾ ਦੇ ਰਹੀ ‘ਸਾਂਝ ਦੀ ਜੋਤ ਯਾਤਰਾ’
Ad Position 24