18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਕਾਰ ਦੀ ਟੱਕਰ ਨਾਲ ਜ਼ਖ਼ਮੀ ਐਕਟਿਵਾ ਸਵਾਰ ਦੀ ਅੱਠ ਦਿਨਾਂ ਬਾਅਦ ਮੌਤ, ਕੇਸ ਦਰਜ

ਜ਼ੀਰਕਪੁਰ, 18 ਅਕਤੂਬਰ (ਮਨਿੰਦਰ ਸਿੰਘ)-ਬਲਟਾਣਾ ਫਲਾਈਓਵਰ ਦੇ ਸਾਹਮਣੇ ਮੁੱਖ ਸੜਕ ’ਤੇ ਕਾਰ ਦੀ ਟੱਕਰ ਨਾਲ ਜ਼ਖ਼ਮੀ ਹੋਏ ਐਕਟਿਵਾ ਸਵਾਰ ਦੀ ਅੱਠ ਦਿਨਾਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਰਿੰਦਰ ਸਿੰਘ ਵਾਸੀ ਸੈਕਟਰ-19 ਪੰਚਕੂਲਾ ਵਜੋਂ ਹੋਈ ਹੈ।

Ad Position 21
No active advertisement
ਅਜੀਤ ਡੈਸਕ 19-10-2026
ਜ਼ੀਰਕਪੁਰ, 18 ਅਕਤੂਬਰ (ਮਨਿੰਦਰ ਸਿੰਘ)-ਬਲਟਾਣਾ ਫਲਾਈਓਵਰ ਦੇ ਸਾਹਮਣੇ ਮੁੱਖ ਸੜਕ ’ਤੇ ਕਾਰ ਦੀ ਟੱਕਰ ਨਾਲ ਜ਼ਖ਼ਮੀ ਹੋਏ ਐਕਟਿਵਾ ਸਵਾਰ ਦੀ ਅੱਠ ਦਿਨਾਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਰਿੰਦਰ ਸਿੰਘ ਵਾਸੀ ਸੈਕਟਰ-19 ਪੰਚਕੂਲਾ ਵਜੋਂ ਹੋਈ ਹੈ। ਬਲਟਾਣਾ ਪੁਲਿਸ ਨੇ ਮ੍ਰਿਤਕ ਦੇ ਭਰਾ ਜੋਗਿੰਦਰ ਸਿੰਘ ਦੇ ਬਿਆਨਾਂ ’ਤੇ ਕਾਰ ਚਾਲਕ ਅਰਵਿੰਦ ਕੰਬੋਜ ਵਾਸੀ ਪੀਰਮੁਛੱਲਾ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਅਭੈਪੁਰ ਪਿੰਡ ਵਿਚ ਮੋਬਾਈਲ ਦੀ ਦੁਕਾਨ ਚਲਾਉਂਦਾ ਹੈ ਅਤੇ ਉਸ ਦਾ ਭਰਾ ਵੀ ਉਥੇ ਕੰਮ ਕਰਦਾ ਸੀ। 5 ਅਕਤੂਬਰ ਦੀ ਰਾਤ ਕਰੀਬ 8:30 ਵਜੇ ਸੁਰਿੰਦਰ ਮੋਬਾਈਲ ਰਿਪੇਅਰਿੰਗ ਦਾ ਸਾਮਾਨ ਲੈਣ ਲਈ ਐਕਟਿਵਾ ’ਤੇ ਜ਼ੀਰਕਪੁਰ ਗਿਆ ਸੀ। ਜਦੋਂ ਉਹ ਕਾਫੀ ਦੇਰ ਵਾਪਸ ਨਾ ਆਇਆ, ਤਾਂ ਉਸ ਦੀ ਭਾਲ ਕੀਤੀ ਗਈ। 8 ਅਕਤੂਬਰ ਨੂੰ ਪਤਾ ਲੱਗਾ ਕਿ ਉਹ ਸੜਕ ਹਾਦਸੇ ਵਿਚ ਜ਼ਖਮੀ ਹੋ ਕੇ ਚੰਡੀਗੜ੍ਹ ਦੇ ਸੈਕਟਰ-32 ਸਥਿਤ ਜੀ. ਐੱਮ. ਸੀ. ਐੱਚ ਵਿਚ ਦਾਖਲ ਹੈ। ਸ਼ਿਕਾਇਤਕਰਤਾ ਅਨੁਸਾਰ ਸੁਰਿੰਦਰ ਨੇ ਦੱਸਿਆ ਸੀ ਕਿ ਬਲਟਾਣਾ ਫਲਾਈਓਵਰ ਸਾਹਮਣੇ ਕਾਰ ਦੀ ਟੱਕਰ ਨਾਲ ਉਹ ਸੜਕ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ ਸੀ। ਪਹਿਲਾਂ ਉਸ ਨੂੰ ਪੰਚਕੂਲਾ ਦੇ ਸੈਕਟਰ-6 ਹਸਪਤਾਲ ਲਿਜਾਇਆ ਗਿਆ, ਜਿਥੋਂ ਜੀ. ਐੱਮ. ਸੀ. ਐੱਚ-32 ਰੈਫ਼ਰ ਕਰ ਦਿੱਤਾ ਗਿਆ। ਪੁਲਿਸ ਅਨੁਸਾਰ 16 ਅਕਤੂਬਰ ਨੂੰ ਇਲਾਜ ਦੌਰਾਨ ਸੁਰਿੰਦਰ ਦੀ ਮੌਤ ਹੋ ਗਈ। ਪੁਲਿਸ ਨੇ ਕਾਰ ਚਾਲਕ ਖਿਲਾਫ਼ ਬੀ. ਐੱਨ. ਐੱਸ. ਦੀਆਂ ਧਾਰਾਵਾਂ 281, 285, 324 (4) ਅਤੇ 106 (1) ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਜੀ . ਬੀ . ਰਿਐਲਟੀ ਗਰੁੱਪ ਬਾਰੇ ਸੋਸ਼ਲ ਮੀਡੀਆ ’ ਤੇ ਕਥਿਤ ਗ਼ਲਤ ਪ੍ਰਚਾਰ ਕਰਨ ਦੇ ਦੋਸ਼ ਹੇਠ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸਾਬਕਾ ਮੰਤਰੀ ਸਿੱਧੂ ਨੇ ਪਿੰਡ ਭਾਗੋਮਾਜਰਾ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ
Ad Position 24