ਪੰਜਾਬ ਯੂਨੀਵਰਸਿਟੀ ਦੇ ਸੁਪਰਡੈਂਟ ਨੂੰ ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ ਵਿਚ ਯੋਗਦਾਨ ਗਲੋਬਲ ਐਲੂਮਨੀ ਐਵਾਰਡ ਨਾਲ ਕੀਤਾ ਸਨਮਾਨਿਤ
ਚੰਡੀਗੜ੍ਹ, 18 ਅਕਤੂਬਰ (ਮਾਰਕੰਡਾ)- ਰਾਮ-ਲੀਲ੍ਹਾ ਵਿਚ ਪਾਤਰਤਾਂ ਨਿਭਾਉਣ ਤੋਂ ਲੈ ਕੇ ਯੂਨੀਵਰਸਿਟੀ ਦੀ ਕ੍ਰਿਕਟ ਟੀਮ ਦੀ ਕਪਤਾਨੀ ਕਰਨ ਤੱਕ ਪੰਜਾਬ ਯੂਨੀਵਰਸਿਟੀ ਦੇ ਦਫ਼ਤਰੀ ਸੁਪਰਡੈਂਟ ਵਜੋਂ ਸੇਵਾ ਨਿਭਾ ਰਹੇ ਅਸ਼ਵਨੀ ਕੁਮਾਰ ਨੇ ਆਪਣੀਆਂ ਸਰਕਾਰੀ ਜ਼ਿੰਮੇਵਾਰੀਆਂ ਦੇ ਨਾਲ-ਨਾਲ ਰੰਗਮੰਚ ਅਤੇ ਖੇਡਾਂ ਪ੍ਰਤੀ ਆਪਣੇ ਸ਼ੌਕ ਨੂੰ ਵੀ ਜਾਰੀ ਰੱਖਿਆ ਹੈ। ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ ਵਿਚ ਯੋਗਦਾਨ ਲਈ ਉਨ੍ਹਾਂ ਨੂੰ ਗਲੋਬਲ ਐਲੂਮਨੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਪ
ਪੰਜਾਬ ਯੂਨੀਵਰਸਿਟੀ ਦੀ ਰਾਮਲੀਲ੍ਹਾ ਵਿਚ ਪਾਤਰਤਾਂ ਪੇਸ਼ ਕਰ ਚੁੱਕੇ ਅਸ਼ਵਨੀ ਕੁਮਾਰ ਦੀ ਤਸਵੀਰ।
19-10-2026
ਚੰਡੀਗੜ੍ਹ, 18 ਅਕਤੂਬਰ (ਮਾਰਕੰਡਾ)- ਰਾਮ-ਲੀਲ੍ਹਾ ਵਿਚ ਪਾਤਰਤਾਂ ਨਿਭਾਉਣ ਤੋਂ ਲੈ ਕੇ ਯੂਨੀਵਰਸਿਟੀ ਦੀ ਕ੍ਰਿਕਟ ਟੀਮ ਦੀ ਕਪਤਾਨੀ ਕਰਨ ਤੱਕ ਪੰਜਾਬ ਯੂਨੀਵਰਸਿਟੀ ਦੇ ਦਫ਼ਤਰੀ ਸੁਪਰਡੈਂਟ ਵਜੋਂ ਸੇਵਾ ਨਿਭਾ ਰਹੇ ਅਸ਼ਵਨੀ ਕੁਮਾਰ ਨੇ ਆਪਣੀਆਂ ਸਰਕਾਰੀ ਜ਼ਿੰਮੇਵਾਰੀਆਂ ਦੇ ਨਾਲ-ਨਾਲ ਰੰਗਮੰਚ ਅਤੇ ਖੇਡਾਂ ਪ੍ਰਤੀ ਆਪਣੇ ਸ਼ੌਕ ਨੂੰ ਵੀ ਜਾਰੀ ਰੱਖਿਆ ਹੈ। ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ ਵਿਚ ਯੋਗਦਾਨ ਲਈ ਉਨ੍ਹਾਂ ਨੂੰ ਗਲੋਬਲ ਐਲੂਮਨੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਕੁਮਾਰ ਨੇ 1995 ਵਿਚ ਯੂਨੀਵਰਸਿਟੀ ਵਿਚ ਕਲਰਕ ਵਜੋਂ ਨੌਕਰੀ ਸ਼ੁਰੂ ਕੀਤੀ ਅਤੇ ਇਹ ਐਵਾਰਡ ਪ੍ਰਾਪਤ ਕਰਨ ਵਾਲੇ ਪੰਜਾਬ ਯੂਨੀਵਰਸਿਟੀ ਦੇ ਪਹਿਲੇ ਗੈਰ-ਅਧਿਆਪਨ ਕਰਮਚਾਰੀ ਬਣ ਚੁੱਕੇ ਹਨ। ਕੁਮਾਰ 1996 ਤੋਂ ਚੰਡੀਗੜ੍ਹ ਦੇ ਸੈਕਟਰ 17 ਸਥਿਤ ਸ਼੍ਰੀ ਰਾਮ-ਲੀਲ੍ਹਾ ਕਮੇਟੀ ਨਾਲ ਜੁੜੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਵਿਸ਼ਵਾਮਿੱਤਰ, ਪਰਸ਼ੁਰਾਮ, ਵਿਭੀਸ਼ਣ ਅਤੇ ਮੇਘਨਾਦ ਸਮੇਤ ਕਈ ਪਾਤਰ ਨਿਭਾਏ ਹਨ। ਅਦਾਕਾਰੀ ਵਿਚ ਉਨ੍ਹਾਂ ਦੀ ਦਿਲਚਸਪੀ ਬਚਪਨ ਤੋਂ ਹੀ ਰਹੀ ਹੈ ਅਤੇ ਰਾਮਲੀਲ੍ਹਾ, ਰੰਗਮੰਚ, ਫ਼ਿਲਮਾਂ ਤੇ ਵੈੱਬ ਸੀਰੀਜ਼ ਰਾਹੀਂ ਇਹ ਸ਼ੌਕ ਲਗਾਤਾਰ ਅੱਗੇ ਵਧਿਆ ਹੈ। ਉਨ੍ਹਾਂ ਨੇ ‘ਜੰਗੀ ਰਾਮ ਕੀ ਹਵੇਲੀ’, ‘ਕੰਸ ਵਧ’, ‘ਜਗਾਈ ਮਾਧਾਈ ਕਾ ਉਧਾਰ’, ‘ਕੋਰਟ ਮਾਰਸ਼ਲ’ ਅਤੇ ‘ਚੰਦ ਕਾਂਚੀ’ ਵਰਗੇ ਨਾਟਕਾਂ ਵਿਚ ਅਦਾਕਾਰੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹਿੰਦੀ ਫ਼ਿਲਮ ‘ਏ ਸ਼ਿਪ ਆਫ਼ ਲਾਈਫ ਡਾਰਲਿੰਗ’ ਅਤੇ ਵੈੱਬ ਸੀਰੀਜ਼ ‘ਡਰੀਮ ਲੈਂਡ’ ਵਿਚ ਵੀ ਕੰਮ ਕੀਤਾ ਹੈ। ਪੰਜਾਬ ਯੂਨੀਵਰਸਿਟੀ ਦੀ ਗੈਰ-ਅਧਿਆਪਨ ਕਰਮਚਾਰੀਆਂ ਦੀ ਕ੍ਰਿਕਟ ਟੀਮ ਦੇ ਕਪਤਾਨ ਰਹਿ ਚੁੱਕੇ ਹਨ ਅਤੇ ਅੱਜ ਵੀ ਇਸ ਦੀਆਂ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ। ਉਨ੍ਹਾਂ ਦੀ ਇਹ ਪ੍ਰਾਪਤੀ ਪੰਜਾਬ ਯੂਨੀਵਰਸਿਟੀ ਦੇ ਕਰਮਚਾਰੀਆਂ ਦੀਆਂ ਵੱਖ-ਵੱਖ ਖੇਤਰਾਂ ਵਿਚ ਮੌਜੂਦ ਪ੍ਰਤਿਭਾਵਾਂ ਅਤੇ ਯੂਨੀਵਰਸਿਟੀ ਦੇ ਸੱਭਿਆਚਾਰਕ ਤੇ ਖੇਡ ਜੀਵਨ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਉਜਾਗਰ ਕਰਦੀ ਹੈ।