18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

‘ ਧਰਤਿ ਬਚਾਓ ਯਾਤਰਾ ’ ਦਾ ਲਾਲੜੂ ਪੁੱਜਣ ’ ਤੇ ਨਿਰਮੈਲ ਜੌਲਾ ਵਲੋਂ ਭਰਵਾਂ ਸਵਾਗਤ

ਲਾਲੜੂ ,18 ਅਕਤੂਬਰ (ਰਾਜਬੀਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦੇਣ ਦੇ ਉਦੇਸ਼ ਨਾਲ ‘ਧਰਤਿ ਬਚਾਓ ਯਾਤਰਾ’ ਦਾ ਆਰੰਭ ਅੱਜ ਜ਼ੀਰਕਪੁਰ ਤੋਂ ਕੀਤਾ ਗਿਆ। ਨਗਰ ਕੀਰਤਨ ਦੇ ਰੂਪ ਵਿਚ ਦੱਪਰ ਪੁੱਜੀ ਇਸ ਯਾਤਰਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਸੀਨੀਅਰ ਆਗੂ ਨਿਰਮੈਲ ਸਿੰਘ ਜੌਲਾ ਕਲਾਂ ਦੀ ਅਗਵਾਈ ਹੇਠ ਸੰਗਤ ਵਲੋਂ ਭਰਵਾਂ ਸਵਾਗਤ ਕੀਤਾ ਗਿਆ।

Ad Position 21
No active advertisement
ਯਾਤਰਾ ਦਾ ਲਾਲੜੂ ਪੁੱਜਣ ’ਤੇ ਸਵਾਗਤ ਕਰਦੇ ਹੋਏ ਜਥੇਦਾਰ ਨਿਰਮੈਲ ਸਿੰਘ ਜੌਲਾ। ਤਸਵੀਰ : ਰਾਜਬੀਰ ਸਿੰਘ 19-10-2026
ਲਾਲੜੂ ,18 ਅਕਤੂਬਰ (ਰਾਜਬੀਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦੇਣ ਦੇ ਉਦੇਸ਼ ਨਾਲ ‘ਧਰਤਿ ਬਚਾਓ ਯਾਤਰਾ’ ਦਾ ਆਰੰਭ ਅੱਜ ਜ਼ੀਰਕਪੁਰ ਤੋਂ ਕੀਤਾ ਗਿਆ। ਨਗਰ ਕੀਰਤਨ ਦੇ ਰੂਪ ਵਿਚ ਦੱਪਰ ਪੁੱਜੀ ਇਸ ਯਾਤਰਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਸੀਨੀਅਰ ਆਗੂ ਨਿਰਮੈਲ ਸਿੰਘ ਜੌਲਾ ਕਲਾਂ ਦੀ ਅਗਵਾਈ ਹੇਠ ਸੰਗਤ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਨਿਰਮੈਲ ਸਿੰਘ ਜੌਲਾ ਨੇ ਦੱਸਿਆ ਕਿ ਇਹ ਯਾਤਰਾ ਮਨਜੀਤ ਸਿੰਘ ਜ਼ੀਰਕਪੁਰ ਦੇ ਉੱਦਮ ਸਦਕਾ ਕੱਢੀ ਜਾ ਰਹੀ ਹੈ। ਯਾਤਰਾ ਦਾ ਮੁੱਖ ਉਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ ਵਾਤਾਵਰਨ ਦੀ ਸੰਭਾਲ, ਹਰਿਆਵਲ ਵਧਾਉਣ ਅਤੇ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ।ਉਨ੍ਹਾਂ ਦੱਸਿਆ ਕਿ ਜ਼ੀਰਕਪੁਰ ਤੋਂ ਸ਼ੁਰੂ ਹੋਈ ਇਹ ਯਾਤਰਾ ਡੇਰਾਬੱਸੀ, ਲਾਲੜੂ, ਝਰਮੜੀ, ਬਲਦੇਵ ਨਗਰ, ਪੰਜੋਖਰਾ ਸਾਹਿਬ ਅਤੇ ਹੰਡੇਸਰਾ ਸਮੇਤ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਹਰਿਆਣਾ ਦੇ ਗੋਪਾਲ ਮੋਚਨ ਅਤੇ ਪਾਉਂਟਾ ਸਾਹਿਬ ਰਾਹੀਂ ਹਰਿਦੁਆਰ ਪਹੁੰਚੇਗੀ। ਇਸ ਤੋਂ ਬਾਅਦ ਯਾਤਰਾ ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਨਾਨਕਮੱਤਾ ਸਾਹਿਬ ਨੂੰ ਹੁੰਦੀ ਹੋਈ 20 ਅਕਤੂਬਰ ਨੂੰ ਰੁਦਰਪੁਰ, ਗਦਰਪੁਰ, ਬਾਜਪੁਰ, ਕਾਸ਼ੀਪੁਰ, ਬਿਜਨੌਰ, ਮੁਜ਼ੱਫਰਨਗਰ, ਸ਼ਾਮਲੀ ਅਤੇ ਅੰਬਾਲਾ ਤੋਂ ਬਾਅਦ ਜ਼ੀਰਕਪੁਰ ਵਿਖੇ ਸਮਾਪਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਯਾਤਰਾ ਵਿਚ ਸ਼ਾਮਿਲ ਹੋਣ ਵਾਲੀ ਸੰਗਤ ਨੂੰ ‘ਗਰੀਨ ਗੰਗਾ ਲਹਿਰ’ ਵਲੋਂ ਪ੍ਰਸ਼ਾਦ ਦੇ ਰੂਪ ਵਿਚ ਬੂਟੇ ਵੰਡੇ ਜਾਣਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਬੂਟੇ ਲਗਾਉਣ ਅਤੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ 15 ਨਵੰਬਰ ਨੂੰ ਬਰਵਾਲਾ ਵਿਖੇ ਹੋਵੇਗਾ ਸਰਕਲ ਕਬੱਡੀ ਟੂਰਨਾਮੈਂਟ ਜੇਤੂ ਟੀਮ ਨੂੰ ਮਿਲੇਗਾ 2 ਲੱਖ ਰੁਪਏ ਦਾ ਇਨਾਮ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਸੁਪਰਡੈਂਟ ਨੂੰ ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ ਵਿਚ ਯੋਗਦਾਨ ਗਲੋਬਲ ਐਲੂਮਨੀ ਐਵਾਰਡ ਨਾਲ ਕੀਤਾ...
Ad Position 24