ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ 10 ਅਕਤੂਬਰ ਦੀ ਸੰਗਰੂਰ ਰੈਲੀ ’ ਚ ਸ਼ਾਮਿਲ ਹੋਣ ਦਾ ਕੀਤਾ ਐਲਾਨ
ਚੰਡੀਗੜ੍ਹ, 30 ਸਤੰਬਰ (ਅਜਾਇਬ ਸਿੰਘ ਔਜਲਾ)- ਫੂਡਗਰੇਨ ਏਜੰਸੀ ਅਤੇ ਕਲਾਸ ਫੋਰ ਗੋਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਆਗੂਆਂ ਪੰਜਾਬ ਪ੍ਰਧਾਨ ਰਣਜੀਤ ਸਿੰਘ ਰਾਣਵਾਂ ,:ਜਨਰਲ ਸਕੱਤਰ ਕਰਤਾਰ ਸਿੰਘ ਪਾਲ ਵੇਅਰ ਹਾਊਸਿੰਗ ਕਮੇਟੀ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਬਾਜਵਾ ਦੇ ਨਾਲ ਗੁਰਮੇਲ ਸਿੰਘ ਮਹਿਰਾ, ਗੁਰਮੀਤ ਸਿੰਘ ਮਿੱਡਾ, ਪਰਮਜੀਤ ਸਿੰਘ ਪੰਮਾ, ਰਵੀ ਰਾਮਪੁਰਾ ਤੋਂ ਇਲਾਵਾ ਸੰਦੀਪ ਸਿੰਘ, ਧਰਮਿੰਦਰ ਸਿੰਘ,ਪਾਲਾ ਸਿੰਘ, ਗੁਰਜੰਟ ਸਿੰਘ, ਗੁਰਜੀਤ ਸਿੰਘ, ਕਮਲ ਭੰਡਾਰੀ, ਵਿਕਾਸ ਕੁਮਾਰ ਦੀ ਅਗਵਾਈ ਵਿਚ ਅਡੀਸ਼ਨਲ ਡਾਇਰੈਕਟਰ ਅੰਜੂਮਨ ਭਾਸਕਰ, ਡਿਪਟੀ ਡਾਇਰੈਕਟਰ ਕਮ ਨੋਡਲ ਅਫ਼ਸਰ ਨੂੰ ਮਿਲਿਆ। ਰਣਜੀਤ ਸਿੰਘ ਅਤੇ ਪਨਸਪ ਦੇ ਜੀ.
ਚ
ਚੰਡੀਗੜ੍ਹ ’ਚ ਵੱਖ-ਵੱਖ ਯੂਨੀਅਨ ਦੀ ਸਾਂਝੀ ਕਮੇਟੀ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਆਪਣੀਆਂ ਮੰਗਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ। ਤਸਵੀਰ : ਗੁਰਿੰਦਰ ਸਿੰਘ
01-10-2026
ਚੰਡੀਗੜ੍ਹ, 30 ਸਤੰਬਰ (ਅਜਾਇਬ ਸਿੰਘ ਔਜਲਾ)- ਫੂਡਗਰੇਨ ਏਜੰਸੀ ਅਤੇ ਕਲਾਸ ਫੋਰ ਗੋਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਆਗੂਆਂ ਪੰਜਾਬ ਪ੍ਰਧਾਨ ਰਣਜੀਤ ਸਿੰਘ ਰਾਣਵਾਂ ,:ਜਨਰਲ ਸਕੱਤਰ ਕਰਤਾਰ ਸਿੰਘ ਪਾਲ ਵੇਅਰ ਹਾਊਸਿੰਗ ਕਮੇਟੀ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਬਾਜਵਾ ਦੇ ਨਾਲ ਗੁਰਮੇਲ ਸਿੰਘ ਮਹਿਰਾ, ਗੁਰਮੀਤ ਸਿੰਘ ਮਿੱਡਾ, ਪਰਮਜੀਤ ਸਿੰਘ ਪੰਮਾ, ਰਵੀ ਰਾਮਪੁਰਾ ਤੋਂ ਇਲਾਵਾ ਸੰਦੀਪ ਸਿੰਘ, ਧਰਮਿੰਦਰ ਸਿੰਘ,ਪਾਲਾ ਸਿੰਘ, ਗੁਰਜੰਟ ਸਿੰਘ, ਗੁਰਜੀਤ ਸਿੰਘ, ਕਮਲ ਭੰਡਾਰੀ, ਵਿਕਾਸ ਕੁਮਾਰ ਦੀ ਅਗਵਾਈ ਵਿਚ ਅਡੀਸ਼ਨਲ ਡਾਇਰੈਕਟਰ ਅੰਜੂਮਨ ਭਾਸਕਰ, ਡਿਪਟੀ ਡਾਇਰੈਕਟਰ ਕਮ ਨੋਡਲ ਅਫ਼ਸਰ ਨੂੰ ਮਿਲਿਆ। ਰਣਜੀਤ ਸਿੰਘ ਅਤੇ ਪਨਸਪ ਦੇ ਜੀ. ਐਮ ਗੁਰਪ੍ਰੀਤ ਸਿੰਘ ਖੁਰਲ ਅਤੇ ਵੇਅਰ ਹਾਊਸ ਕਾਰਪੋਰੇਸ਼ਨ ਦੇ ਐਮ.ਡੀ ਜਸਵੀਰ ਸਿੰਘ ਆਈ.ਏ.ਐਸ ਅਤੇ ਹੋਰ ਅਧਿਕਾਰੀਆਂ ਨੂੰ ਫੂਡ ਗ੍ਰੇਨ ਏਜੰਸੀਆਂ ਵਿੱਚ ਕੰਮ ਕਰਦੇ ਆਊਟਸਰੋਸ ਸਾਕਿਊਰਟੀ ਗਾਰਡਾਂ, ਅਤੇ ਹੋਰ ਮੰਗਾਂ ’ਤੇ ਮੀਟਿੰਗ ਕੀਤੀ ਗਈ। ਮੀਟਿੰਗਾਂ ਸੁਖਾਵੇਂ ਮਹੋਲ ਵਿੱਚ ਹੋਈਆਂ ਅਤੇ ਅਧਿਕਾਰੀਆਂ ਵੱਲੋਂ ਮੰਗਾਂ ਦਾ ਜਲਦੀ ਨਿਪਟਾਰਾ ਕਰਨ ਦੇ ਭੋਰਸੇ ਦਿੱਤੇ ਗਏ। ਯੂਨੀਅਨ ਦੇ ਆਗੂਆਂ ਵਲੋਂ ਅਜਿਹਾ ਖੁਲਾਸਾ ਕੀਤਾ ਗਿਆ। ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ,ਸੂਬਾ ਚੇਅਰਮੈਨ ਦਰਸਨ ਸਿੰਘ ਲੁਬਾਣਾ,ਅਡੀਸਨਲ ਜਨਰਲ ਸਕੱਤਰ ਵੱਲੋਂ ਇਹ ਵੀ ਦੱਸਿਆ ਕਿ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਪੰਜਾਬ ਸਰਕਾਰ ਦੀ ਬੇਰੁੱਖੀ ਵਿਰੁੱਧ ਸਾਂਝੀ ਤਾਲਮੇਲ ਕਮੇਟੀ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ 10 ਅਕਤਬੂਰ 2026 ਨੂੰ ਰਾਜ ਪੱਧਰੀ ਮਹਾਂ ਰੈਲੀ ਵਿਚ ਸਮੂਲੀਅਤ ਕਰਨ ਦਾ ਵੀ ਫੈਸਲਾ ਕੀਤਾ ਗਿਆ।