01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਬੇਸਬਾਲ ਬੈਟ ਨਾਲ ਕੀਤਾ ਹਮਲਾ, 7.50 ਲੱਖ ਨਕਦੀ ਤੇ ਆਈਫੋਨ ਲੈ ਕੇ ਫ਼ਰਾ

ਐੱਸ. ਏ.

Ad Position 21
No active advertisement
ਅਜੀਤ ਡੈਸਕ 01-10-2026
ਐੱਸ. ਏ. ਐੱਸ. ਨਗਰ, 30 ਸਤੰਬਰ (ਕਪਿਲ ਵਧਵਾ)- ਮੈਕਲੋਡਗੰਜ ਵਿਚ ਪ੍ਰਾਪਰਟੀ ਖਰੀਦਣ ਜਾ ਰਹੇ ਗੁਰੂਗ੍ਰਾਮ ਦੇ ਕਾਰੋਬਾਰੀ ਨੂੰ ਕਥਿਤ ਤੌਰ ’ਤੇ ਮੁਹਾਲੀ ਲਿਆ ਕੇ 10-15 ਨੌਜਵਾਨਾਂ ਨੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿਚ ਉਸ ਦਾ ਖੱਬਾ ਹੱਥ ਫਰੈਕਚਰ ਹੋ ਗਿਆ, ਜਦਕਿ ਮੁਲਜ਼ਮ ਉਸ ਦੀ ਸੋਨੇ ਦੀ ਚੇਨ, ਆਈਫੋਨ ਅਤੇ ਸਕਾਰਪੀਓ ਵਿਚ ਰੱਖੀ 7.50 ਲੱਖ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਸ਼ਿਕਾਇਤਕਰਤਾ ਦੀਪਾਂਕਰ ਧਵਨ ਮੁਤਾਬਿਕ ਉਹ 11 ਸਤੰਬਰ ਨੂੰ ਆਪਣੇ ਦੋਸਤ ਕਰਨ, ਆਸ਼ੀਸ਼ ਗੌਤਮ, ਭਰਤ ਅਤੇ ਹੋਰਨਾਂ ਨਾਲ ਦਿੱਲੀ ਤੋਂ ਮੈਕਲੋਡਗੰਜ ਲਈ ਰਵਾਨਾ ਹੋਇਆ ਸੀ। ਅੰਬਾਲਾ ਤੋਂ ਬਾਅਦ ਗੱਡੀ ਨੂੰ ਬਨੂੰੜ ਵੱਲ ਮੋੜ ਲਿਆ ਗਿਆ। ਬਨੂੰੜ ਬੈਰੀਅਰ ’ਤੇ ਇਕ ਕਾਲੀ ਥਾਰ ਮਿਲੀ, ਜਿਸ ਵਿਚ ਭਰਤ ਸਵਾਰ ਹੋ ਗਿਆ ਅਤੇ ਉਸ ਦੀ ਸਕਾਰਪੀਓ ਨੂੰ ਪਿੱਛੇ ਆਉਣ ਲਈ ਕਿਹਾ। ਸ਼ਿਕਾਇਤ ਮੁਤਾਬਿਕ ਰਾਤ ਕਰੀਬ ਸਵਾ 2 ਵਜੇ ਥਾਰ ਸਕਾਰਪੀਓ ਨੂੰ ਸੈਕਟਰ-101 ਏ ਵਿਚ ਪਲਾਕਸ਼ਾ ਯੂਨੀਵਰਸਿਟੀ ਦੇ ਪਿੱਛੇ ਸੁੰਨਸਾਨ ਥਾਂ ’ਤੇ ਲੈ ਗਈ। ਉਥੇ ਦੋ ਹੋਰ ਗੱਡੀਆਂ ਵਿਚ 10-15 ਨੌਜਵਾਨ ਪਹੁੰਚੇ ਅਤੇ ਦੀਪਾਂਕਰ ਤੇ ਕਰਨ ’ਤੇ ਤਲਵਾਰਾਂ ਅਤੇ ਸਟੀਲ ਦੇ ਬੇਸਬਾਲ ਬੈਟ ਨਾਲ ਹਮਲਾ ਕਰ ਦਿੱਤਾ। ਦੀਪਾਂਕਰ ਦਾ ਹੱਥ ਫਰੈਕਚਰ ਹੋ ਗਿਆ। ਇਸ ਦੌਰਾਨ ਮੁਲਜ਼ਮ ਸਕਾਰਪੀਓ ਵਿਚੋਂ ਨਕਦੀ ਅਤੇ ਆਈਫੋਨ ਕੱਢ ਕੇ ਫ਼ਰਾਰ ਹੋ ਗਏ। ਮੁਲਜ਼ਮਾਂ ਦੇ ਜਾਣ ਤੋਂ ਬਾਅਦ ਦੀਪਾਂਕਰ ਨੇ ਇਕ ਡਿਲੀਵਰੀ ਬੁਆਏ ਦੇ ਫੋਨ ਤੋਂ 112 ’ਤੇ ਕਾਲ ਕੀਤੀ। ਪੁਲਿਸ ਨੇ ਉਸ ਨੂੰ ਫੇਜ਼-6 ਸਿਵਲ ਹਸਪਤਾਲ ਪਹੁੰਚਾਇਆ। ਬਾਅਦ ਵਿਚ ਉਹ ਇਲਾਜ ਲਈ ਦਿੱਲੀ ਚਲਾ ਗਿਆ। ਆਈ. ਟੀ. ਸਿਟੀ ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਅਮਨਦੀਪ ਕੰਬੋਜ ਨੇ ਦੱਸਿਆ ਕਿ ਘਟਨਾ ਸਥਾਨ ਅਤੇ ਆਸ-ਪਾਸ ਦੇ ਇਲਾਕੇ ਦੀ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ 2 ਨੂੰ ਕੱਢੇ ਜਾ ਰਹੇ ਮਾਰਚ ’ ਚ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ : ਬਰਾੜ ਅਗਲੀ ਖ਼ਬਰ ਸਪਾ ਸੈਂਟਰ ਦੀ ਆੜ ’ ਚ ਚੱਲ ਰਹੀਆਂ ਅਨੈਤਿਕ ਸਰਗਰਮੀਆਂ ਖ਼ਿਲਾਫ਼ ਪੁਲਿਸ ਦੀ ਕਾਰਵਾਈ
Ad Position 24