26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਘਰ ’ਚੋਂ ਕਾਰ ਤੇ ਮੋਬਾਈਲ ਚੋਰੀ ਕਰ ਕੇ ਲੈ ਗਏ ਚੋਰ, ਫਿਰ ਮਾਲਕ ਨੂੰ ਫੋਨ ਕਰ ਕੇ ਦੱਸਿਆ ਕਾਰ ਦਾ ਟਿਕਾਣਾ

ਪੰਚਕੂਲਾ, 25 ਸਤੰਬਰ (ਕਪਿਲ)- ਪੰਚਕੂਲਾ ਦੇ ਸੈਕਟਰ-15 ’ਚ ਚੋਰਾਂ ਨੇ ਇਕੋ ਰਾਤ ’ਚ ਤਿੰਨ ਘਰਾਂ ਨੂੰ ਨਿਸ਼ਾਨਾ ਬਣਾਇਆ। ਇਕ ਘਰ ’ਚੋਂ ਮੋਬਾਈਲ ਫੋਨ ਅਤੇ ਕਾਰ ਦੀਆਂ ਚਾਬੀਆਂ ਚੋਰੀ ਕਰਨ ਤੋਂ ਬਾਅਦ ਚੋਰ ਬਾਹਰ ਖੜ੍ਹੀ ਸੈਲਟੋਸ ਕਾਰ ਲੈ ਕੇ ਫ਼ਰਾਰ ਹੋ ਗਏ।

Ad Position 21
No active advertisement
ਪੰਚਕੂਲਾ ਦੇ ਇੰਡਸਟਰੀਅਲ ਏਰੀਆ ਤੋਂ ਮਿਲੀ ਚੋਰੀ ਕੀਤੀ ਹੋਈ ਕਾਰ। ਤਸਵੀਰ : ਕਪਿਲ 26-09-2026
ਪੰਚਕੂਲਾ, 25 ਸਤੰਬਰ (ਕਪਿਲ)- ਪੰਚਕੂਲਾ ਦੇ ਸੈਕਟਰ-15 ’ਚ ਚੋਰਾਂ ਨੇ ਇਕੋ ਰਾਤ ’ਚ ਤਿੰਨ ਘਰਾਂ ਨੂੰ ਨਿਸ਼ਾਨਾ ਬਣਾਇਆ। ਇਕ ਘਰ ’ਚੋਂ ਮੋਬਾਈਲ ਫੋਨ ਅਤੇ ਕਾਰ ਦੀਆਂ ਚਾਬੀਆਂ ਚੋਰੀ ਕਰਨ ਤੋਂ ਬਾਅਦ ਚੋਰ ਬਾਹਰ ਖੜ੍ਹੀ ਸੈਲਟੋਸ ਕਾਰ ਲੈ ਕੇ ਫ਼ਰਾਰ ਹੋ ਗਏ। ਸਵੇਰੇ ਕਾਰ ਦੇ ਮਾਲਕ ਵਲੋਂ ਆਪਣੇ ਮੋਬਾਈਲ ’ਤੇ ਫੋਨ ਕਰਨ ’ਤੇ ਚੋਰ ਨੇ ਕਾਲ ਰਿਸੀਵ ਕਰਕੇ ਦੱਸਿਆ ਕਿ ਕਾਰ ਇੰਡਸਟਰੀਅਲ ਏਰੀਆ ਫੇਜ਼-2 ’ਚ ਖੜ੍ਹੀ ਹੈ ਅਤੇ ਉਥੋਂ ਲੈ ਜਾਣ ਲਈ ਕਿਹਾ। ਇਸ ਤੋਂ ਬਾਅਦ ਉਸ ਨੇ ਫੋਨ ਬੰਦ ਕਰ ਦਿੱਤਾ। ਮਾਲਕ ਮੌਕੇ ’ਤੇ ਪਹੁੰਚੇ ਤਾਂ ਕਾਰ ਉਥੇ ਹੀ ਖੜ੍ਹੀ ਮਿਲੀ। ਮਕਾਨ ਨੰ.1046 ’ਚ ਰਹਿੰਦੇ ਅੰਕੁਰ ਗੁਪਤਾ ਦੀ ਪਤਨੀ ਅਨੁਸਾਰ, ਸੀ.ਸੀ.ਟੀ.ਵੀ. ਫੁਟੇਜ ’ਚ ਦੋ ਚੋਰ ਸਵੇਰੇ ਕਰੀਬ ਢਾਈ ਵਜੇ ਘਰ ਦੀ ਉਪਰਲੀ ਮੰਜ਼ਿਲ ’ਚ ਦਾਖ਼ਲ ਹੁੰਦੇ ਦਿਖਾਈ ਦਿੱਤੇ। ਉਨ੍ਹਾਂ ਨੇ ਲੌਬੀ ਅਤੇ ਡਾਈਨਿੰਗ ਹਾਲ ਦੀਆਂ ਦਰਾਜ਼ਾਂ ਦੀ ਤਲਾਸ਼ੀ ਲਈ ਅਤੇ ਮੋਬਾਈਲ ਫੋਨ, ਚਾਰਜਰ ਤੇ ਕਾਰ ਦੀਆਂ ਚਾਬੀਆਂ ਦਾ ਗੁੱਛਾ ਚੁੱਕ ਲਿਆ। ਕਈ ਚਾਬੀਆਂ ’ਚੋਂ ਇਕ ਚਾਬੀ ਕਾਰ ਦੀ ਸੀ। ਚੋਰ ਬਾਕੀ ਚਾਬੀਆਂ ਦਾ ਗੁੱਛਾ ਘਰ ਦੇ ਸਾਹਮਣੇ ਗ੍ਰੀਨ ਬੈਲਟ ’ਚ ਸੁੱਟ ਕੇ ਕਾਰ ਲੈ ਕੇ ਫ਼ਰਾਰ ਹੋ ਗਏ। ਸਵੇਰੇ ਕਰੀਬ 5.30 ਵਜੇ ਅੰਕੁਰ ਗੁਪਤਾ ਨੂੰ ਮੋਬਾਈਲ ਫੋਨ ਅਤੇ ਕਾਰ ਨਹੀਂ ਮਿਲੀ। ਉਨ੍ਹਾਂ ਨੇ ਆਪਣੀ ਪਤਨੀ ਦੇ ਫੋਨ ਤੋਂ ਆਪਣੇ ਨੰਬਰ ’ਤੇ ਕਾਲ ਕੀਤੀ ਤਾਂ ਚੋਰ ਨੇ ਫੋਨ ਚੁੱਕ ਕੇ ਦੱਸਿਆ ਕਿ ਕਾਰ ਇੰਡਸਟਰੀਅਲ ਏਰੀਆ ਫੇਜ਼-2 ’ਚ ਖੜ੍ਹੀ ਹੈ। ਇਸ ਤੋਂ ਬਾਅਦ ਫੋਨ ਬੰਦ ਕਰ ਦਿੱਤਾ ਗਿਆ। ਦੱਸੇ ਗਏ ਸਥਾਨ ’ਤੇ ਪਹੁੰਚਣ ’ਤੇ ਕਾਰ ਚਾਬੀ ਸਮੇਤ ਉਥੇ ਖੜ੍ਹੀ ਮਿਲੀ। ਪੁਲਿਸ ਵਲੋਂ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਪੜੌਲ ਵਿਖੇ ਆਪਸੀ ਰੰਜਿਸ਼ ਕਾਰਨ ਨੌਜਵਾਨ ’ਤੇ ਤਾਬੜਤੋੜ ਫਾਇਰਿੰਗ ਅਗਲੀ ਖ਼ਬਰ ਜੇਕਰ ਗਮਾਡਾ ਆਪਣੀ ਪਹਿਲਾਂ ਗ੍ਰਹਿਣ ਕੀਤੀ ਜ਼ਮੀਨ ਦੀ ਸਹੀ ਵਰਤੋਂ ਕਰੇ - ਧਨੋਆ
Ad Position 24