26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਚੰਡੀਗੜ੍ਹ ਪ੍ਰੈੱਸ ਕਲੱਬ ’ਚ ਸ਼ੁਭਮ ਗੁਪਤਾ ਦੀ ਪੁਸਤਕ ‘ਦ ਡਾਰਕ ਸੀਕ੍ਰੇਟਸ ਆਫ਼ ਰੀਅਲ ਐਸਟੇਟ’ ਹੋਈ ਲੋਕ ਅਰਪਣ

ਚੰਡੀਗੜ੍ਹ, 25 ਸਤੰਬਰ (ਅਜਾਇਬ ਸਿੰਘ ਔਜਲਾ) - ਚੰਡੀਗੜ੍ਹ ਪੈ੍ੱਸ ਕਲੱਬ ਵਿਖੇ ਅੱਜ 31 ਸਾਲਾ ਸੈਕੰਡ ਜਨਰੇਸ਼ਨ ਉਦਯੋਗਪਤੀ ਸ਼ੁਭਮ ਗੁਪਤਾ ਨੇ ਆਪਣੀ ਪਹਿਲੀ ਪੁਸਤਕ ‘ਦ ਡਾਰਕ ਸੀਕ੍ਰੇਟਸ ਆਫ਼ ਰੀਅਲ ਐਸਟੇਟ, ਵਹਾਟ ਦ ਇੰਡਸਟਰੀ ਡਜ਼ਨਟ ਵਾਂਟ ਬਾਇਰਜ਼ ਟੂ ਨੋ’ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਵਿਚ ਦੇਸ਼ ਵਿਚ ਪ੍ਰਾਪਰਟੀ ਖ਼ਰੀਦਦਾਰਾਂ ਸਾਹਮਣੇ ਆਉਣ ਵਾਲੀਆਂ ਕਈ ਅਜਿਹੀਆਂ ਚੁਣੌਤੀਆਂ ਬਾਰੇ ਦੱਸਿਆ ਗਿਆ ਹੈ, ਜਿਨ੍ਹਾਂ ਦੀ ਜਾਣਕਾਰੀ ਆਮ ਤੌਰ ’ਤੇ ਖਰੀਦਦਾਰਾਂ ਨੂੰ ਨਹੀਂ ਹੁੰਦੀ।

Ad Position 21
No active advertisement
ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਸ਼ੁਭਮ ਗੁਪਤਾ ਆਪਣੀ ਪੁਸਤਕ ‘ਦ ਡਾਰਕ ਸੀਕ੍ਰੇਟਸ ਆਫ਼ ਰੀਅਲ ਐਸਟੇਟ’ ਨੂੰ ਲੋਕ ਅਰਪਣ ਕਰਦੇ ਹੋਏ। - ਤਸਵੀਰ : ਕਮਲਜੀਤ ਸਿੰਘ 26-09-2026
ਚੰਡੀਗੜ੍ਹ, 25 ਸਤੰਬਰ (ਅਜਾਇਬ ਸਿੰਘ ਔਜਲਾ) - ਚੰਡੀਗੜ੍ਹ ਪੈ੍ੱਸ ਕਲੱਬ ਵਿਖੇ ਅੱਜ 31 ਸਾਲਾ ਸੈਕੰਡ ਜਨਰੇਸ਼ਨ ਉਦਯੋਗਪਤੀ ਸ਼ੁਭਮ ਗੁਪਤਾ ਨੇ ਆਪਣੀ ਪਹਿਲੀ ਪੁਸਤਕ ‘ਦ ਡਾਰਕ ਸੀਕ੍ਰੇਟਸ ਆਫ਼ ਰੀਅਲ ਐਸਟੇਟ, ਵਹਾਟ ਦ ਇੰਡਸਟਰੀ ਡਜ਼ਨਟ ਵਾਂਟ ਬਾਇਰਜ਼ ਟੂ ਨੋ’ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਵਿਚ ਦੇਸ਼ ਵਿਚ ਪ੍ਰਾਪਰਟੀ ਖ਼ਰੀਦਦਾਰਾਂ ਸਾਹਮਣੇ ਆਉਣ ਵਾਲੀਆਂ ਕਈ ਅਜਿਹੀਆਂ ਚੁਣੌਤੀਆਂ ਬਾਰੇ ਦੱਸਿਆ ਗਿਆ ਹੈ, ਜਿਨ੍ਹਾਂ ਦੀ ਜਾਣਕਾਰੀ ਆਮ ਤੌਰ ’ਤੇ ਖਰੀਦਦਾਰਾਂ ਨੂੰ ਨਹੀਂ ਹੁੰਦੀ। ਇਸ ਮੌਕੇ ਸ਼ੁਭਮ ਗੁਪਤਾ ਨੇ ਕਿਹਾ ਕਿ ਇਹ ਲਗਭਗ ਡੇਢ ਸਾਲ ਵਿਚ ਲਿਖੀ ਗਈ 215 ਸਫ਼ਿਆਂ ਦੀ ਇਸ ਪੁਸਤਕ ਦਾ ਉਦੇਸ਼ ਖ਼ਾਸ ਤੌਰ ’ਤੇ ਪਹਿਲੀ ਵਾਰ ਘਰ ਖ਼ਰੀਦਣ ਵਾਲੇ ਲੋਕਾਂ ਨੂੰ ਪ੍ਰਾਪਰਟੀ ਖ਼ਰੀਦਣ ਤੋਂ ਪਹਿਲਾਂ ਇਸ ਨਾਲ ਜੁੜੇ ਕਾਨੂੰਨੀ, ਤਕਨੀਕੀ ਅਤੇ ਆਰਥਿਕ ਪੱਖਾਂ ਬਾਰੇ ਜਾਣਕਾਰੀ ਦੇਣਾ ਹੈ। ਸ਼ੁਭਮ ਗੁਪਤਾ ਨੇ ਕਿਹਾ ਕਿ ਖ਼ਰੀਦਦਾਰ ਅਕਸਰ ਕਈ ਪ੍ਰਾਪਰਟੀਆਂ ਵੇਖਦੇ ਹਨ, ਬਿਲਡਰਾਂ ਨਾਲ ਮਿਲਦੇ ਹਨ ਅਤੇ ਉਨ੍ਹਾਂ ਨੂੰ ਆਕਰਸ਼ਕ ਸਹੂਲਤਾਂ ਅਤੇ ਆਫਰਾਂ ਬਾਰੇ ਦੱਸਿਆ ਜਾਂਦਾ ਹੈ। ਪਰ ਵੱਡੀ ਰਕਮ ਨਿਵੇਸ਼ ਕਰਨ ਤੋਂ ਪਹਿਲਾਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ, ਇਸ ਬਾਰੇ ਕਈ ਖਰੀਦਦਾਰਾਂ ਨੂੰ ਜਾਣਕਾਰੀ ਨਹੀਂ ਹੁੰਦੀ। ਉਨ੍ਹਾਂ ਕਿਹਾ, “ਇਸ ਪੁਸਤਕ ਨੂੰ ਲਿਖਣ ਦਾ ਮੇਰਾ ਉਦੇਸ਼ ਘਰ ਖ਼ਰੀਦਣ ਵਾਲਿਆਂ, ਖ਼ਾਸ ਕਰਕੇ ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਨੂੰ ਜਾਣਕਾਰੀ ਦੇਣਾ ਹੈ, ਤਾਂ ਜੋ ਉਹ ਸਮਝ ਸਕਣ ਕਿ ਪ੍ਰਾਪਰਟੀ ਖ਼ਰੀਦਣ ਤੋਂ ਪਹਿਲਾਂ ਕਿਹੜੀਆਂ ਗੱਲਾਂ ’ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਕਿਹੜੇ ਜ਼ਰੂਰੀ ਸਵਾਲ ਪੁੱਛਣੇ ਚਾਹੀਦੇ ਹਨ। ਲੇਖਕ ਸ਼ੁਭਮ ਨੇ ਕਿਹਾ ਕਿ ਦਸਤਾਵੇਜ਼ਾਂ ਦੀ ਜਾਂਚ ਵੀ ਬਹੁਤ ਜ਼ਰੂਰੀ ਹੈ। ਪੁਸਤਕ ਵਿੱਚ ਖਰੀਦਦਾਰਾਂ ਨੂੰ ਮਾਲਕੀ ਹੱਕ ਅਤੇ ਟਾਈਟਲ ਰਿਕਾਰਡ, ਮਦਰ ਡੀਡ, ਨਾਨ-ਐਨਕੰਬਰੈਂਸ ਸਰਟੀਫਿਕੇਟ, ਸੰਬੰਧਿਤ ਸਰਕਾਰੀ ਰਿਕਾਰਡ, ਬਿਲਡਰ ਦੇ ਨਾਮ ਰਜਿਸਟਰੀ, ਲਾਗੂ ਖਸਰਾ ਨੰਬਰ ਅਤੇ ਜਿੱਥੇ ਜ਼ਰੂਰੀ ਹੋਵੇ, ਉੱਥੇ ਐਗਰੀਮੈਂਟ ਟੂ ਸੇਲ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਦਬੁਰਜੀ ’ਚ ਹਿੰਸਾ, ਹਫ਼ਤੇ ਬਾਅਦ ਵੀ ਪਰਚਾ ਨਹੀਂ - ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ਗੁਲਾਬ ਚੰਦ ਕਟਾਰੀਆ ਨੇ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਕੀਤਾ ਨਿਰੀਖਣ
Ad Position 24