24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ’ ਚ 60,044 ਬੈਲਟ ਪੇਪਰਾਂ ਦੀ ਗਿਣਤੀ ਕੀਤੀ ਦਰਜ

ਚੰਡੀਗੜ੍ਹ, 23 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਚੋਣਾਂ ਲਈ ਜਾਰੀ ਕੀਤੇ ਗਏ ਬੂਥ-ਵਾਰ ਅੰਕੜਿਆਂ ਵਿਚ ਕੁੱਲ 60,044 ਬੈਲਟ ਪੇਪਰਾਂ ਦੀ ਗਿਣਤੀ ਦਰਜ ਕੀਤੀ ਗਈ ਹੈ। ਅੰਕੜਿਆਂ ਵਿਚ ਚੰਡੀਗੜ੍ਹ ਤੋਂ ਇਲਾਵਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਜੰਮੂ, ਰਾਜਸਥਾਨ ਅਤੇ ਉੱਤਰਾਖੰਡ ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਸਾਮਲ ਕੀਤੇ ਗਏ ਹਨ।

Ad Position 21
No active advertisement
ਅਜੀਤ ਡੈਸਕ 24-09-2026
ਚੰਡੀਗੜ੍ਹ, 23 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਚੋਣਾਂ ਲਈ ਜਾਰੀ ਕੀਤੇ ਗਏ ਬੂਥ-ਵਾਰ ਅੰਕੜਿਆਂ ਵਿਚ ਕੁੱਲ 60,044 ਬੈਲਟ ਪੇਪਰਾਂ ਦੀ ਗਿਣਤੀ ਦਰਜ ਕੀਤੀ ਗਈ ਹੈ। ਅੰਕੜਿਆਂ ਵਿਚ ਚੰਡੀਗੜ੍ਹ ਤੋਂ ਇਲਾਵਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਜੰਮੂ, ਰਾਜਸਥਾਨ ਅਤੇ ਉੱਤਰਾਖੰਡ ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਸਾਮਲ ਕੀਤੇ ਗਏ ਹਨ। ਇਸ ਵਿਚ ਚੰਡੀਗੜ੍ਹ ਦੇ ਵੱਖ-ਵੱਖ ਬੂਥਾਂ ’ਤੇ ਵੀ ਵੋਟਾਂ ਦੀ ਗਿਣਤੀ ਦਰਜ ਕੀਤੀ ਗਈ ਹੈ। ਸੈਕਟਰ-14 ਦੇ ਅੰਕੁਰ ਸਕੂਲ ਬੂਥ ’ਤੇ 425, ਪੰਜਾਬ ਯੂਨੀਵਰਸਿਟੀ ਆਡੀਟੋਰੀਅਮ ਵਿਖੇ 280, ਸੈਕਟਰ-15 ਦੇ ਡੀਏਵੀ ਮਾਡਲ ਸਕੂਲ ਵਿਖੇ 217 ਅਤੇ ਸੈਕਟਰ-42 ਦੇ ਸਰਕਾਰੀ ਕੁੜੀਆਂ ਦੇ ਕਾਲਜ ਬੂਥ ’ਤੇ 226 ਬੈਲਟ ਪੇਪਰ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵੀ ਬੂਥ-ਵਾਰ ਵੋਟਾਂ ਦੀ ਗਿਣਤੀ ਦਰਜ ਕੀਤੀ ਗਈ ਹੈ। ਅੰਕੜਿਆਂ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਬੂਥ ’ਤੇ 817, ਮੁਹਾਲੀ ਦੇ ਇੱਕ ਬੂਥ ’ਤੇ 733, ਫਾਜ਼ਿਲਕਾ ਦੇ ਇੱਕ ਬੂਥ ’ਤੇ 686 ਅਤੇ ਅਬੋਹਰ ਦੇ ਇੱਕ ਬੂਥ ’ਤੇ 758 ਬੈਲਟ ਪੇਪਰ ਦਰਜ ਕੀਤੇ ਗਏ ਹਨ। ਹੁਸ਼ਿਆਰਪੁਰ ਦੇ ਵੱਖ-ਵੱਖ ਬੂਥਾਂ ’ਤੇ ਵੀ 500 ਤੋਂ ਵੱਧ ਬੈਲਟ ਪੇਪਰਾਂ ਦੀ ਗਿਣਤੀ ਦਰਜ ਹੋਈ ਹੈ। ਬੂਥ-ਵਾਰ ਸੂਚੀ ਵਿਚ ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਮੋਗਾ, ਸੰਗਰੂਰ, ਪਟਿਆਲਾ, ਰੂਪਨਗਰ, ਤਰਨ ਤਾਰਨ, ਜਲੰਧਰ ਅਤੇ ਕਪੂਰਥਲਾ ਸਮੇਤ ਕਈ ਜ਼ਿਲ੍ਹਿਆਂ ਦੇ ਅੰਕੜੇ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜਾਬ ਤੋਂ ਬਾਹਰਲੇ ਪੋਲਿੰਗ ਸਟੇਸ਼ਨਾਂ ਦੇ ਅੰਕੜੇ ਵੀ ਸੂਚੀ ਵਿਚ ਦਰਜ ਹਨ। ਬੂਥ-ਵਾਰ ਦਰਜ ਕੀਤੇ ਗਏ ਇਨ੍ਹਾਂ ਅੰਕੜਿਆਂ ਦਾ ਕੁੱਲ ਜੋੜ 60,044 ਬੈਲਟ ਪੇਪਰ ਬਣਦਾ ਹੈ। ਪੰਜਾਬ ਯੂਨੀਵਰਸਿਟੀ ਸੈਨੇਟ ਗਿਣਤੀ ਦੌਰਾਨ ਹੋਈ ਤਕਰਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸੈਨੇਟ ਚੋਣਾਂ ਦੀ ਗਿਣਤੀ ਦੌਰਾਨ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਕੁਝ ਚੋਣਾ ਲੜ ਰਹੇ ਸੈਨੇਟਰਾਂ ਜਿਨ੍ਹਾਂ ਵਿਚ ਰਮਨਪ੍ਰੀਤ ਸਿੰਘ, ਅਰਸਦੀਪ ਸਿੰਘ ਤੇ ਹੋਰਾਂ ਅਤੇ ਨਾਨ-ਟੀਚਿੰਗ ਸਟਾਫ ਦੇ ਪ੍ਰਧਾਨ ਹਨੀ ਠਾਕੁਰ ਵਿਚਕਾਰ ਤਿੱਖੀ ਜ਼ੁਬਾਨੀ ਤਕਰਾਰ ਹੋਣ ਦੀ ਗੱਲ ਸਾਹਮਣੇ ਆਈ। ਘਟਨਾ ਦੌਰਾਨ ਦੋਵਾਂ ਪਾਸਿਆਂ ਵਲੋਂ ਇੱਕ-ਦੂਜੇ ਨਾਲ ਬਹਿਸ ਕੀਤੀ ਗਈ ਅਤੇ ਕੁਝ ਸਮੇਂ ਲਈ ਮਾਹੌਲ ਗਰਮ ਹੋ ਗਿਆ। ਸੈਨੇਟ ਚੋਣਾਂ ਪੰਜਾਬ ਯੂਨੀਵਰਸਿਟੀ ਲਈ ਮਹੱਤਵਪੂਰਨ ਹਨ, ਕਿਉਂਕਿ ਸੈਨੇਟ ਯੂਨੀਵਰਸਿਟੀ ਦੇ ਪ੍ਰਸ਼ਾਸਨ ਅਤੇ ਨੀਤੀ-ਨਿਰਧਾਰਨ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਮੰਗਾਂ ਬਾਰੇ ਚਰਚਾ ਅਗਲੀ ਖ਼ਬਰ ਪੈਟਰੋਲ ਪੰਪ ਤੋਂ ਦੋ ਨਕਾਬਪੋਸ਼ਾਂ ਨੇ ਦਿਨ-ਦਿਹਾੜੇ 50 ਹਜ਼ਾਰ ਰੁਪਏ ਲੁੱਟੇ
Ad Position 24