22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

526 ਸਾਈਟਾਂ ’ਤੇ ਲੱਗਣਗੇ ਇਸ਼ਤਿਹਾਰ, ਨਿਗਮ ਦੇ ਖ਼ਜ਼ਾਨੇ ’ਚ ਆਉਣਗੇ 82.45 ਕਰੋੜ

ਚੰਡੀਗੜ੍ਹ , 21 ਸਤੰਬਰ ( ਸੰਦੀਪ ਕੁਮਾਰ ਮਾਹਨਾ )– ਚੰਡੀਗੜ੍ਹ ਨਗਰ ਨਿਗਮ ਵਲੋਂ ਆਪਣੀ ਆਮਦਨ ਵਧਾਉਣ ਲਈ ਸ਼ਹਿਰ ਵਿਚ ਇਸ਼ਤਿਹਾਰਬਾਜ਼ੀ ਦੇ ਨਵੇਂ ਸਰੋਤ ਵਿਕਸਤ ਕਰਨ ਦੀ ਤਿਆਰੀ ਕੀਤੀ ਗਈ ਹੈ । ਇਸ ਤਹਿਤ ਜਨਤਕ ਪਖਾਨਿਆਂ ਵਾਲੇ ਬਲਾਕਾਂ , ਕਨੈਕਟਿੰਗ ਪੈਸੇਜਾਂ ਅਤੇ ਸਾਈਕਲ ਪਾਰਕਿੰਗ ਸਟੇਸ਼ਨਾਂ ਸਮੇਤ ਕੁੱਲ 526 ਸਾਈਟਾਂ ਦੇ ਇਸ਼ਤਿਹਾਰੀ ਹੱਕ ਟੈਂਡਰ ਰਾਹੀਂ ਦੇਣ ਦੀ ਤਜਵੀਜ਼ ਤਿਆਰ ਕੀਤੀ ਗਈ ਹੈ ।

Ad Position 21
No active advertisement
ਚੰਡੀਗੜ੍ਹ ਨਗਰ ਨਿਗਮ ਦੀ ਸੈਕਟਰ 17 ਸਥਿਤ ਇਮਾਰਤ ਦੀ ਬਾਹਰੀ ਤਸਵੀਰ। ਤਸਵੀਰ : ਗੁਰਿੰਦਰ ਸਿੰਘ 22-09-2026
ਚੰਡੀਗੜ੍ਹ , 21 ਸਤੰਬਰ ( ਸੰਦੀਪ ਕੁਮਾਰ ਮਾਹਨਾ )– ਚੰਡੀਗੜ੍ਹ ਨਗਰ ਨਿਗਮ ਵਲੋਂ ਆਪਣੀ ਆਮਦਨ ਵਧਾਉਣ ਲਈ ਸ਼ਹਿਰ ਵਿਚ ਇਸ਼ਤਿਹਾਰਬਾਜ਼ੀ ਦੇ ਨਵੇਂ ਸਰੋਤ ਵਿਕਸਤ ਕਰਨ ਦੀ ਤਿਆਰੀ ਕੀਤੀ ਗਈ ਹੈ । ਇਸ ਤਹਿਤ ਜਨਤਕ ਪਖਾਨਿਆਂ ਵਾਲੇ ਬਲਾਕਾਂ , ਕਨੈਕਟਿੰਗ ਪੈਸੇਜਾਂ ਅਤੇ ਸਾਈਕਲ ਪਾਰਕਿੰਗ ਸਟੇਸ਼ਨਾਂ ਸਮੇਤ ਕੁੱਲ 526 ਸਾਈਟਾਂ ਦੇ ਇਸ਼ਤਿਹਾਰੀ ਹੱਕ ਟੈਂਡਰ ਰਾਹੀਂ ਦੇਣ ਦੀ ਤਜਵੀਜ਼ ਤਿਆਰ ਕੀਤੀ ਗਈ ਹੈ । ਨਿਗਮ ਦੇ ਅਨੁਮਾਨ ਅਨੁਸਾਰ ਇਨ੍ਹਾਂ ਸਾਈਟਾਂ ਤੋਂ ਕਰੀਬ 82.45 ਕਰੋੜ ਰੁਪਏ ਦੀ ਆਮਦਨ ਹੋ ਸਕਦੀ ਹੈ । ਇਹ ਪ੍ਰਸਤਾਵ ਭਲ੍ਹਕੇ (22 ਸਤੰਬਰ ) ਹੋਣ ਵਾਲੀ ਨਗਰ ਨਿਗਮ ਸਦਨ ਦੀ ਮੀਟਿੰਗ ਵਿਚ ਵਿਚਾਰ ਲਈ ਪੇਸ਼ ਕੀਤਾ ਜਾਵੇਗਾ । ਤਜਵੀਜ਼ ਅਨੁਸਾਰ ਸ਼ਹਿਰ ਦੇ 320 ਜਨਤਕ ਪਖਾਨਿਆਂ ਵਾਲੇ ਬਲਾਕਾਂ ਅਤੇ 144 ਕਨੈਕਟਿੰਗ ਪੈਸੇਜਾਂ ਦੇ ਇਸ਼ਤਿਹਾਰੀ ਹੱਕ ਏਜੰਸੀ ਨੂੰ ਟੈਂਡਰ ਰਾਹੀਂ ਦਿੱਤੇ ਜਾਣਗੇ । ਇਨ੍ਹਾਂ ਦੋਵਾਂ ਸ਼੍ਰੇਣੀਆਂ ਤੋਂ ਨਿਗਮ ਨੂੰ ਕਰੀਬ 76.32 ਕਰੋੜ ਰੁਪਏ ਦੀ ਆਮਦਨ ਹੋਣ ਦਾ ਅਨੁਮਾਨ ਹੈ । ਨਿਗਮ ਵਲੋਂ ਇਨ੍ਹਾਂ ਸਾਈਟਾਂ ਦੀ ਚੋਣ ਸਿਰਫ਼ ਗਿਣਤੀ ਦੇ ਆਧਾਰ ’ ਤੇ ਨਹੀਂ ਕੀਤੀ ਗਈ , ਸਗੋਂ ਇਸ਼ਤਿਹਾਰ ਦੀ ਵਿਜ਼ੀਬਿਲਟੀ , ਲੋਕਾਂ ਦੀ ਆਵਾਜਾਈ ਅਤੇ ਸਾਈਟ ਦੀ ਲੋਕੇਸ਼ਨ ਨੂੰ ਧਿਆਨ ਵਿਚ ਰੱਖਦਿਆਂ ਫਿਜ਼ੀਕਲ ਸਰਵੇ ਕਰਵਾਇਆ ਗਿਆ ਹੈ । ਜਨਤਕ ਪਖਾਨਿਆਂ ਅਤੇ ਕਨੈਕਟਿੰਗ ਪੈਸੇਜਾਂ ਨੂੰ ਵੱਖ - ਵੱਖ ਜ਼ੋਨਾਂ ਵਿਚ ਵੰਡਿਆ ਗਿਆ ਹੈ । ਸਬੰਧਿਤ ਜ਼ੋਨਾਂ ਦੀਆਂ ਸਾਈਟਾਂ ਦੀ ਲੋਕੇਸ਼ਨ ਅਤੇ ਇਸ਼ਤਿਹਾਰਾਂ ਦੀ ਸੰਭਾਵਿਤ ਵਿਜ਼ੀਬਿਲਟੀ ਦੇ ਆਧਾਰ ’ ਤੇ ਇਸ਼ਤਿਹਾਰੀ ਹੱਕ ਦਿੱਤੇ ਜਾਣਗੇ । ਚੁਣੀ ਗਈ ਏਜੰਸੀ ਨੂੰ ਨਿਰਧਾਰਿਤ ਸ਼ਰਤਾਂ ਅਨੁਸਾਰ ਇਸ਼ਤਿਹਾਰ ਲਗਾਉਣ ਦੀ ਇਜਾਜ਼ਤ ਹੋਵੇਗੀ । 62 ਸਾਈਕਲ ਪਾਰਕਿੰਗ ਸਟੇਸ਼ਨਾਂ ਤੋਂ 6.13 ਕਰੋੜ ਦੀ ਆਮਦਨ ਦਾ ਅਨੁਮਾਨ ਇਸ਼ਤਿਹਾਰੀ ਹੱਕਾਂ ਦੀ ਯੋਜਨਾ ਵਿਚ ਸ਼ਹਿਰ ਦੇ 62 ਸਾਈਕਲ ਪਾਰਕਿੰਗ ਸਟੇਸ਼ਨ ਵੀ ਸ਼ਾਮਲ ਕੀਤੇ ਗਏ ਹਨ । ਇਨ੍ਹਾਂ ਸਾਈਟਾਂ ਦੇ ਇਸ਼ਤਿਹਾਰੀ ਹੱਕ ਵੱਖਰੇ ਤੌਰ ’ ਤੇ ਦਿੱਤੇ ਜਾਣਗੇ । ਮੁੱਢਲੇ ਅਨੁਮਾਨ ਅਨੁਸਾਰ ਇਨ੍ਹਾਂ ਤੋਂ ਨਿਗਮ ਨੂੰ ਕਰੀਬ 6.13 ਕਰੋੜ ਰੁਪਏ ਦੀ ਆਮਦਨ ਹੋ ਸਕਦੀ ਹੈ । ਇਸ ਤਰ੍ਹਾਂ 526 ਸਾਈਟਾਂ ਤੋਂ ਕੁੱਲ ਆਮਦਨ ਕਰੀਬ 82.45 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ । ਮਹੀਨਾਵਾਰ ਮਿਲੇਗੀ ਇਸ਼ਤਿਹਾਰੀ ਫ਼ੀਸ ਨਿਗਮ ਵਲੋਂ ਤਿਆਰ ਕੀਤੀ ਵਿਵਸਥਾ ਅਨੁਸਾਰ ਏਜੰਸੀ ਨੂੰ ਸਾਈਟਾਂ ਦੇ ਇਸ਼ਤਿਹਾਰੀ ਹੱਕ ਨਿਰਧਾਰਿਤ ਸ਼ਰਤਾਂ ਤਹਿਤ ਦਿੱਤੇ ਜਾਣਗੇ । ਇਸ ਨਾਲ ਨਿਗਮ ਨੂੰ ਸਿਰਫ਼ ਇਕਮੁਸ਼ਤ ਰਕਮ ਦੀ ਬਜਾਏ ਮਹੀਨਾਵਾਰ ਆਧਾਰ ’ ਤੇ ਇਸ਼ਤਿਹਾਰੀ ਫ਼ੀਸ ਮਿਲਣ ਦੀ ਵਿਵਸਥਾ ਹੋਵੇਗੀ । ਨਿਗਮ ਦੀ ਸਬੰਧਿਤ ਕਮੇਟੀ ਵਲੋਂ ਟੈਂਡਰ ਦੀਆਂ ਸ਼ਰਤਾਂ ਅਤੇ ਸਾਈਟਾਂ ਦੀ ਪਛਾਣ ਸਬੰਧੀ ਪ੍ਰਕਿਰਿਆ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ । 22 ਮਿਲਕ ਬੂਥ ਸਾਈਟਾਂ ਦੀ ਵੀ ਹੋਵੇਗੀ ਨਵੀਂ ਅਲਾਟਮੈਂਟ ਮੰਗਲਵਾਰ ਨੂੰ ਹੋਣ ਜਾ ਰਹੀ ਸਦਨ ਦੀ ਮੀਟਿੰਗ ਵਿਚ ਸ਼ਹਿਰ ਦੀਆਂ 22 ਮਿਲਕ ਬੂਥ ਸਾਈਟਾਂ ਦੀ ਨਵੀਂ ਅਲਾਟਮੈਂਟ ਦਾ ਮਾਮਲਾ ਵੀ ਰੱਖਿਆ ਜਾਵੇਗਾ । ਇਨ੍ਹਾਂ ਵਿਚੋਂ 11 ਸਾਈਟਾਂ ਵੇਰਕਾ ਅਤੇ 11 ਸਾਈਟਾਂ ਬੀਟਾ ਬੂਥਾਂ ਲਈ ਨਿਰਧਾਰਿਤ ਕੀਤੀਆਂ ਜਾਣਗੀਆਂ । ਇਨ੍ਹਾਂ ਸਾਈਟਾਂ ਨੂੰ ਨਵੇਂ ਸਿਰੇ ਤੋਂ ਅਲਾਟ ਕੀਤਾ ਜਾਵੇਗਾ । ਮੀਟ-ਫਿਸ਼-ਪੋਲਟਰੀ ਦੁਕਾਨਾਂ ਲਈ ਬਾਈਲਾਜ਼-2026 ਇਸ ਤੋਂ ਇਲਾਵਾ ਨਗਰ ਨਿਗਮ ਦੀ ਮੀਟਿੰਗ ਵਿਚ ‘ ਮਿਉਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਰੈਗੂਲੇਸ਼ਨ , ਕੰਟਰੋਲ ਐਂਡ ਇੰਸਪੈਕਸ਼ਨ ਆਫ਼ ਮੀਟ , ਫਿਸ਼ , ਪੋਲਟਰੀ ਸ਼ਾਪਸ ਐਂਡ ਕਮਰਸ਼ੀਅਲ ਫੂਡ ਐਸਟੈਬਲਿਸ਼ਮੈਂਟਸ ਬਾਈਲਾਜ਼ -2026’ ਨੂੰ ਵੀ ਮਨਜ਼ੂਰੀ ਲਈ ਪੇਸ਼ ਕੀਤਾ ਜਾਵੇਗਾ ।
Ad Position 22
No active advertisement
ਪਿਛਲੀ ਖ਼ਬਰ ਕੈਬ ਚਾਲਕ ਦਾ ਕਤਲ ਕਰ ਕੇ ਗੱਡੀ ਖੋਹਣ ਵਾਲੇ ਦੋ ਨੌਜਵਾਨ ਗ੍ਰਿਫ਼ਤਾਰ ਅਗਲੀ ਖ਼ਬਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਮਿਡ-ਡੇ-ਮੀਲ ਅਤੇ ਮਾਣ-ਭੱਤਾ ਵਰਕਰ ਯੂਨੀਅਨਾਂ ਨਾਲ ਕੀਤੀ ਮੀਟਿੰਗ
Ad Position 24