22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਗਰਿੱਡ ਦੇ ਪ੍ਰਿੰਸੀਪਲ ਨੂੰ ‘ਵੈਸ਼ਵਿਕ ਸਿੱਖਿਆ ਰਤਨ ਪੁਰਸਕਾਰ’ ਨਾਲ ਸਨਮਾਨਿਤ

ਚੰਡੀਗੜ੍ਹ, 21 ਸਤੰਬਰ (ਮਾਰਕੰਡਾ)- ਸਰਕਾਰੀ ਬੌਧਿਕ ਅਪੰਗਤਾਵਾਂ ਲਈ ਮੁੜ ਵਸੇਬਾ ਸੰਸਥਾਨ (ਜੀ. ਆਰ.

Ad Position 21
No active advertisement
ਅਜੀਤ ਡੈਸਕ 22-09-2026
ਚੰਡੀਗੜ੍ਹ, 21 ਸਤੰਬਰ (ਮਾਰਕੰਡਾ)- ਸਰਕਾਰੀ ਬੌਧਿਕ ਅਪੰਗਤਾਵਾਂ ਲਈ ਮੁੜ ਵਸੇਬਾ ਸੰਸਥਾਨ (ਜੀ.ਆਰ.ਆਈ.ਆਈ.ਡੀ) ਸੈਕਟਰ 31 ਚੰਡੀਗੜ੍ਹ ਦੇ ਪ੍ਰਿੰਸੀਪਲ ਅਨਿਲ ਕੁਮਾਰ ਨੂੰ ਇੰਡੀਅਨ ਸੋਸਾਇਟੀ ਆਫ਼ ਇੰਟਰਨੈਸ਼ਨਲ ਲਾਅ ਸੁਪਰੀਮ ਕੋਰਟ ਕੰਪਲੈਕਸ ਨਵੀਂ ਦਿੱਲੀ ਵਿਖੇ ਕਰਵਾਏ ਇਕ ਸਮਾਰੋਹ ਵਿਚ ‘ਵੈਸ਼ਵਿਕ ਸਿੱਖਿਆ ਰਤਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਵਿਸ਼ੇਸ਼ ਸਿੱਖਿਆ ਅਤੇ ਬੌਧਿਕ ਅਪਾਹਜ ਵਿਅਕਤੀਆਂ ਦੇ ਪੁਨਰਵਾਸ, ਸ਼ਮੂਲੀਅਤ ਅਤੇ ਸਸ਼ਕਤੀਕਰਨ ਵਿਚ ਉਨ੍ਹਾਂ ਦੇ ਯੋਗਦਾਨ ਵਜੋਂ ਦਿੱਤਾ ਜਾਂਦਾ ਹੈ। ਇਸ ਸਮਾਰੋਹ ਵਿਚ ਹਿੱਸਾ ਲੈਣ ਵਾਲੇ ਦੇਸ਼ਾਂ ਨਾਲ ਜੁੜੇ ਪਤਵੰਤੇ, ਸਿੱਖਿਆ ਸ਼ਾਸਤਰੀ ਅਤੇ ਪ੍ਰਤੀਨਿਧੀ ਸ਼ਾਮਲ ਹੋਏ। ਵੱਖ-ਵੱਖ ਰਾਜਾਂ ਦੇ 51 ਅਧਿਆਪਕਾਂ ਨੂੰ ‘ਵੈਸ਼ਵਿਕ ਸ਼ਿਕਸ਼ਕ ਰਤਨ ਪੁਰਸਕਾਰ’ ਅਤੇ ‘ਸ਼ਿਕਸ਼ਕ ਗੌਰਵ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਅਨਿਲ ਕੁਮਾਰ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਬੌਧਿਕ ਅਪੰਗਤਾ ਵਾਲੇ ਵਿਅਕਤੀਆਂ ਦੀ ਸਿੱਖਿਆ ਅਤੇ ਸਸ਼ਕਤੀਕਰਨ ਲਈ ਕੰਮ ਕਰਨ ਲਈ ਹੋਰ ਪ੍ਰੇਰਿਤ ਕਰੇਗਾ। ਉਨ੍ਹਾਂ ਨੇ ਇਹ ਮਾਨਤਾ ਪੂਰੀ ਗਰਿੱਡ ਟੀਮ ਚੰਡੀਗੜ੍ਹ ਪ੍ਰਸ਼ਾਸਨ ਅਤੇ ਅਪੰਗਤਾ ਵਾਲੇ ਵਿਅਕਤੀਆਂ ਦੀ ਭਲਾਈ ਲਈ ਕੰਮ ਕਰ ਰਹੇ ਸਾਰੇ ਹਿੱਸੇਦਾਰਾਂ ਨੂੰ ਸਮਰਪਿਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ’ਚ ਏ.ਆਈ, 3ਡੀ ਡਿਜ਼ਾਈਨਿੰਗ ਅਤੇ ਪ੍ਰਿੰਟਿੰਗ ’ਤੇ ਤਿੰਨ ਰੋਜ਼ਾ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅੱਜ
Ad Position 24