22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪੰਜਾਬ ਯੂਨੀਵਰਸਿਟੀ ’ਚ ਏ.ਆਈ, 3ਡੀ ਡਿਜ਼ਾਈਨਿੰਗ ਅਤੇ ਪ੍ਰਿੰਟਿੰਗ ’ਤੇ ਤਿੰਨ ਰੋਜ਼ਾ ਵਰਕਸ਼ਾਪ ਕਰਵਾਈ

ਚੰਡੀਗੜ੍ਹ, 21 ਸਤੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਲੈਬ ਵਿਚ 24 ਘੰਟੇ ਦੇ ਸਪਾਰਕ-ਪ੍ਰਯੋਜਿਤ ਬਲੈਕ ਬਾਕਸ ਹੈਕਾਥੌਨ ਦੇ ਨਾਲ-ਨਾਲ ਏ. ਆਈ, 3ਡੀ ਡਿਜ਼ਾਈਨਿੰਗ ਅਤੇ ਪ੍ਰਿੰਟਿੰਗ ’ਤੇ ਤਿੰਨ ਰੋਜ਼ਾ ਵਰਕਸ਼ਾਪ ਕਰਵਾਈ।

Ad Position 21
No active advertisement
ਅਜੀਤ ਡੈਸਕ 22-09-2026
ਚੰਡੀਗੜ੍ਹ, 21 ਸਤੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਲੈਬ ਵਿਚ 24 ਘੰਟੇ ਦੇ ਸਪਾਰਕ-ਪ੍ਰਯੋਜਿਤ ਬਲੈਕ ਬਾਕਸ ਹੈਕਾਥੌਨ ਦੇ ਨਾਲ-ਨਾਲ ਏ.ਆਈ, 3ਡੀ ਡਿਜ਼ਾਈਨਿੰਗ ਅਤੇ ਪ੍ਰਿੰਟਿੰਗ ’ਤੇ ਤਿੰਨ ਰੋਜ਼ਾ ਵਰਕਸ਼ਾਪ ਕਰਵਾਈ। ਇਸ ਵਰਕਸ਼ਾਪ ਵਿਚ 51 ਭਾਗੀਦਾਰਾਂ ਨੇ ਹਿੱਸਾ ਲਿਆ ਹੈ, ਜਦੋਂ ਕਿ ਚੰਡੀਗੜ੍ਹ ਟਰਾਈਸਿਟੀ ਖੇਤਰ ਤੋਂ 26 ਟੀਮਾਂ ਨੇ ਹਿੱਸਾ ਲਿਆ। ਜਿਨ੍ਹਾਂ ਵਿਚੋਂ ਹਰੇਕ ਵਿਚੋਂ ਚਾਰ ਮੈਂਬਰ ਹੈਕਾਥੌਨ ਲਈ ਪੁੱਜੇ ਸਨ। ਹੈਕਾਥੌਨ ਭਾਗੀਦਾਰਾਂ ਨੂੰ ਇੰਜੀਨੀਅਰਿੰਗ ਸਮੱਸਿਆਵਾਂ ਦੀ ਜਾਂਚ ਕਰਨ ਅਤੇ 24-ਘੰਟੇ ਵਿਕਾਸ ਵਾਤਾਵਰਨ ਦੇ ਅੰਦਰ ਨਵੀਨਤਾਕਾਰੀ , ਤਕਨਾਲੋਜੀ-ਅਧਾਰਤ ਹੱਲ ਵਿਕਸਤ ਕਰਨ ਦੀ ਚੁਣੌਤੀ ਦਿੱਤੀ ਗਈ। ਇਹ ਪ੍ਰੋਗਰਾਮ ਇੰਜੀਨੀਅਰਿੰਗ ਡਿਜ਼ਾਈਨ, ਸਮੱਸਿਆ-ਹੱਲ, ਸਿਸਟਮ ਏਕੀਕਰਨ, ਤੇਜ਼ ਪ੍ਰੋਟੋਟਾਈਪਿੰਗ, ਤਕਨੀਕੀ ਦਸਤਾਵੇਜ਼ੀਕਰਨ ਅਤੇ ਨਵੀਨਤਾ ’ਤੇ ਕੇਂਦ੍ਰਿਤ ਹੈ। ਪ੍ਰੋਗਰਾਮ ਦਾ ਤਾਲਮੇਲ ਡਾ. ਗੌਰਵ ਸਪਰਾ ਕੋਆਰਡੀਨੇਟਰ ਏਆਈਸੀਟੀਈ ਆਈਡੀਆ ਲੈਬ ਅਤੇ ਪ੍ਰੋਫੈਸਰ ਰਾਜੇਸ਼ ਕੁਮਾਰ ਸਹਿ-ਕੋਆਰਡੀਨੇਟਰ ਏਆਈਸੀਟੀਈ ਆਈਡੀਆ ਲੈਬ ਪੰਜਾਬ ਯੂਨੀਵਰਸਿਟੀ ਦੁਆਰਾ ਕੀਤਾ ਗਿਆ। ਸਮਾਗਮ ਵਿਚ ਪ੍ਰੋ. ਮੋਹਸਿਨ ਰਹਿਮਾਨੀ ਸਕੂਲ ਆਫ਼ ਸਾਇੰਸ ਐਂਡ ਟੈਕਨਾਲੋਜੀ ਨੌਟਿੰਘਮ ਟਰੈਂਟ ਯੂਨੀਵਰਸਿਟੀ ਯੂ.ਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਮੀਨਾਕਸ਼ੀ ਗੋਇਲ ਰੂਸਾ ਦੇ ਕੋਆਰਡੀਨੇਟਰ, ਪ੍ਰੋ. ਗੰਗਾ ਰਾਮ ਚੌਧਰੀ ਯੂ.ਆਈ.ਈ.ਟੀ ਦੇ ਡਾਇਰੈਕਟਰ, ਪ੍ਰੋ. ਸੁਖਵਿੰਦਰ ਸਿੰਘ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ‘ ਗੈਂਗਸਟਰਾਂ ’ਤੇ ਵਾਰ ਮੁਹਿੰਮ ਦਾ 244ਵਾਂ ਦਿਨ : ਪੰਜਾਬ ਪੁਲਿਸ ਵਲੋਂ 559 ਥਾਵਾਂ ’ਤੇ ਛਾਪੇਮਾਰੀ 333 ਵਿਅਕਤੀ ਕਾਬੂ ਅਗਲੀ ਖ਼ਬਰ ਗਰਿੱਡ ਦੇ ਪ੍ਰਿੰਸੀਪਲ ਨੂੰ ‘ਵੈਸ਼ਵਿਕ ਸਿੱਖਿਆ ਰਤਨ ਪੁਰਸਕਾਰ’ ਨਾਲ ਸਨਮਾਨਿਤ
Ad Position 24