12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਪੰਜਾਬ ਰੋਡਵੇਜ਼ , ਪਨਬੱਸ / ਪੀ . ਆਰ . ਟੀ . ਸੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਬਾਰੇ ਕੀਤੀ ਗੇਟ ਰੈਲੀ

ਚੰਡੀਗੜ੍ਹ, 11 ਸਤੰਬਰ (ਅਜਾਇਬ ਸਿੰਘ ਔਜਲਾ) - ਪੰਜਾਬ ਰੋਡਵੇਜ਼, ਪਨਬੱਸ/ਪੀ. ਆਰ.

Ad Position 21
repet_subhas-goyals [Copy P29]
ਚੰਡੀਗੜ੍ਹ ’ਚ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਆਗੂ ਤੇ ਵਰਕਰ ਮੰਗਾਂ ਸੰਬੰਧੀ ਗੇਟ ਰੈਲੀ ਕਰਦੇ ਹੋਏ। ਤਸਵੀਰ : ਗੁਰਿੰਦਰ ਸਿੰਘ 12-09-2026

ਚੰਡੀਗੜ੍ਹ, 11 ਸਤੰਬਰ (ਅਜਾਇਬ ਸਿੰਘ ਔਜਲਾ) - ਪੰਜਾਬ ਰੋਡਵੇਜ਼, ਪਨਬੱਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਆਗੂ ਜਗਜੀਤ ਸਿੰਘ ਵਿਰਕ ਨੇ ਅੱਜ ਆਗੂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲਗਭਗ 4 ਸਾਲ ਤੋਂ ਸਰਕਾਰ ਦੇ ਨਾਲ 59 ਮੀਟਿੰਗ ਦੇ ਕਰੀਬ ਮੀਟਿੰਗ ਹੋ ਚੁੱਕੀਆਂ ਹਨ ਹਰ ਵਾਰ ਸਰਕਾਰ ਵੱਲੋਂ ਭਰੋਸਾ ਮਿਲਣ ਤੇ ਸੰਘਰਸ਼ ਨੂੰ ਪੋਸਟ-ਪੌਨ ਕੀਤਾ ਜਾਂਦਾ ਰਿਹਾ ਹੈ ਪਰ ਹੁਣ ਤੱਕ ਭਰੋਸਾ ਤੋਂ ਇਲਾਵਾ ਕੁੱਝ ਨਹੀਂ ਮਿਲਿਆ। ਆਗੂਆਂ ਨੇ ਕਿਹਾ ਕਿ ਠੇਕੇਦਾਰੀ ਸਿਸਟਮ ਦੇ ਤਹਿਤ ਜਦੋਂ ਮੁੱਖ ਮੰਤਰੀ ਪੰਜਾਬ ਨੇ ਕੈਬਨਿਟ ਮੀਟਿੰਗ ਵਿੱਚ ਵੀ ਠੇਕੇਦਾਰੀ ਸਿਸਟਮ ਦਾ ਵਿਰੋਧ ਕੀਤਾ ਸੀ ਤੇ ਕਿਹਾ ਸੀ ਕਿ ਜਲਦੀ ਠੇਕੇਦਾਰੀ ਸਿਸਟਮ ਖ਼ਤਮ ਕੀਤਾ ਜਾਵੇਗਾ ਪ੍ਰੰਤੂ 4 ਸਾਲ ਬੀਤਣ ਦੇ ਬਾਵਜੂਦ ਵੀ ਮੰਗਾਂ ਦਾ ਹੱਲ ਨਹੀਂ ਹੋਇਆ ਉਲਟ ਨਵੇਂ ਠੇਕੇਦਾਰ ਨੂੰ ਵਿਭਾਗ ਦਾ ਵਿੱਚ ਬਿਠਾਇਆ ਜਾ ਰਿਹਾ ਹੈ ਈ.ਪੀ.ਐਫ, ਈ.ਐਸ.ਆਈ ਵਰਕਰਾਂ ਦਾ ਜਮ੍ਹਾਂ ਨਹੀਂ ਕਰਵਾਇਆ ਜਾ ਰਿਹਾ ਸੀ। ਠੇਕੇਦਾਰੀ ਸਿਸਟਮ ਜਿਉਂ ਦੀ ਤਿਉਂ ਚੱਲ ਰਿਹਾ ਹੈ ਨਵੇ ਬਣੇ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਵੀ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਸਿਰਫ ਗੱਲਬਾਤ ਹੀ ਕੀਤੀ ਜਾਦੀ ਰਹੀ ਹੈ। ਹਰ ਮੀਟਿੰਗ ਵਿਚ 10 ਦਿਨ ਦਾ ਸਮਾਂ ਮੰਗਿਆ ਜਾਂਦਾ ਹੈ ਤੇ ਹੁਣ ਯੂਨੀਅਨ ਵਲੋਂ ਸਰਕਾਰ ਨੂੰ 10 ਦਿਨ ਦਾ ਸਮਾਂ ਹੋਰ ਦਿੰਦਿਆਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਡੀਪੂ ਪ੍ਰਧਾਨ ਗੁਰਮੀਤ ਸਿੰਘ ਥਿੰਦ , ਸੈਕਟਰੀ ਮਨਬੀਰ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਰਕਾਰ ਦੇ ਝੂਠੇ ਲਾਰੇ ਤੋਂ ਉਹ ਅੱਕ ਚੁੱਕੇ ਹਾਂ ਸਰਕਾਰ ਹਰ ਵਾਰੀ ਮੀਟਿੰਗ ਦੇ ਵਿੱਚ ਮੰਗ ਹੱਲ ਕਰਨ ਦੇ ਲਈ ਪੱਤਰ ਜਾਰੀ ਕਰ ਦਿੰਦੀ ਹੈ ਪਰ ਮੰਗਾਂ ਦਾ ਹੱਲ ਨਹੀਂ ਹੋ ਰਿਹਾ ਮੰਗਾਂ ਜਿਉਂ ਦਿਆਂ ਤਿਉਂ ਲੰਮਕ ਰਹੀਆਂ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਘੱਟ ਤਨਖ਼ਾਹ ਤੇ ਪਰਿਵਾਰ ਚਲਾਉਣ ਬਹੁਤ ਹੀ ਮੁਸ਼ਕਲ ਹਨ ਇੱਥੇ ਤੱਕ ਕਿ ਸਹੀ ਸਮੇਂ ਤੇ ਤਨਖ਼ਾਹ ਵੀ ਨਹੀਂ ਦਿੱਤੀਆਂ ਜਾ ਰਹੀ ਫ਼ਰੀ ਸਫ਼ਰ ਸਹੂਲਤ ਦਾ ਸਰਕਾਰ ਪਾਸੋਂ ਲਗਭਗ 12 ਸੋ ਕਰੋੜ ਦੀ ਲਾਗਤ ਨਾਲ ਪੈਸਾ ਪੈਕਿੰਗ ਜੋ ਸਰਕਾਰ ਰਿਲੀਜ਼ ਨਹੀਂ ਕਰ ਰਹੀ। ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਪੱਕਾ ਕਰਨ ਤੋਂ ਕੰਨੀ ਕਤਰਾ ਰਹੀ ਹੈ,ਜਿਸ ਨੂੰ ਦੇਖਦੇ ਹੋਏ ਸਮੂਹ ਡੀਪੂਤੇ ਗੇਟ ਰੈਲੀਆਂ ਸਮੇਤ 22 ਸਤੰਬਰ ਨੂੰ ਪੱਕੇ ਤੌਰ ’ਤੇ ਚੱਕਾ ਜਾਮ ਕੀਤਾ ਜਾਵੇਗਾ ਜਿੰਨਾ ਟਾਇਮ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ । ਇਸੇ ਦੌਰਾਨ ਮੀਤ ਪ੍ਰਧਾਨ ਰਾਜਵੰਤ ਸਿੰਘ , ਜਸਬੀਰ ਸਿੰਘ ਢਿੱਲੋਂ ,ਨੇ ਬੋਲਦਿਆਂ ਕਿਹਾ ਕਿ ਸਰਕਾਰ ਨੇ ਫ਼ਰੀ ਸਫ਼ਰ ਸਹੂਲਤ ਪੰਜਾਬ ਦੀ ਪਬਲਿਕ ਨੂੰ ਦਿੱਤੀਆਂ ਹਨ ਜਿਨ੍ਹਾਂ ਦਾ ਅਸੀਂ ਸਵਾਗਤ ਕਰਦੇ ਹਾਂ ਪ੍ਰੰਤੂ ਪੰਜਾਬ ਸਰਕਾਰ ਨੇ ਪੰਜਾਬ ਦੀ ਪਬਲਿਕ ਦੇ ਹਿੱਤ ਦੇ ਲਈ ਵਿਭਾਗ ਦੀ ਇੱਕ ਵੀ ਨਵੀਂ ਬੱਸ ਨਹੀਂ ਪਈ ਕਿੱਲੋਮੀਟਰ ਸਕੀਮ ਬੱਸਾਂ ਨੂੰ ਝੰਡੀ ਦੇ ਕੇ ਪੰਜਾਬ ਦੀ ਪਬਲਿਕ ਅੱਗੇ ਝੂਠੇ ਨੰਬਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ( ਬ ) ਪ੍ਰਤੀ ਵਿਰੋਧੀਆਂ ਵਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਸੁਚੇਤ ਹੋਣ ਦੀ ਲੋੜ - ਸੁਖਬੀਰ ਸਿੰਘ... ਅਗਲੀ ਖ਼ਬਰ ਯੂ . ਪੀ . ਆਈ . ਅਤੇ ਏ . ਪੀ . ਕੇ . ਫਾਈਲ ਰਾਹੀਂ 4.07 ਲੱਖ ਦੀ ਸਾਈਬਰ ਠੱਗੀ ਦੋ ਵੱਖ-ਵੱਖ ਮਾਮਲਿਆਂ ਵਿਚ ਸਾਈਬਰ ਥਾਣੇ...
Ad Position 24