ਰਾਖਵੀਆਂ ਵਪਾਰਕ ਯੂਨਿਟਾਂ ਹੋਰ ਵਿਅਕਤੀ ਨੂੰ ਵੇਚਣ ਦੇ ਦੋਸ਼ ਹੇਠ ਸੁਸ਼ਮਾ ਬਿਲਡਰ ਦੇ ਖ਼ਿਲਾਫ਼ ਕੇਸ ਦਰਜ
ਜ਼ੀਰਕਪੁਰ, 26ਅਗਸਤ (ਮਨਿੰਦਰ ਸਿੰਘ)- ਜ਼ੀਰਕਪੁਰ ਪੁਲਿਸ ਨੇ ਸੁਸ਼ਮਾ ਬਿਲਡਟੈਕ ਲਿਮਟਿਡ ਦੇ ਮਾਲਕਾਂ ‘ਤੇ 60 ਲੱਖ ਰੁ. ਦੀ ਨਿਵੇਸ਼ ਰਕਮ ਲੈ ਕੇ ਰਾਖਵੀਆਂ ਵਪਾਰਕ ਯੂਨਿਟਾਂ ਕਥਿਤ ਤੌਰ ’ਤੇ ਕਿਸੇ ਹੋਰ ਵਿਅਕਤੀ ਨੂੰ ਵੇਚਣ ਦੇ ਮਾਮਲੇ ਵਿਚ ਬੀ.
ਜ਼ੀਰਕਪੁਰ, 26ਅਗਸਤ (ਮਨਿੰਦਰ ਸਿੰਘ)- ਜ਼ੀਰਕਪੁਰ ਪੁਲਿਸ ਨੇ ਸੁਸ਼ਮਾ ਬਿਲਡਟੈਕ ਲਿਮਟਿਡ ਦੇ ਮਾਲਕਾਂ ‘ਤੇ 60 ਲੱਖ ਰੁ. ਦੀ ਨਿਵੇਸ਼ ਰਕਮ ਲੈ ਕੇ ਰਾਖਵੀਆਂ ਵਪਾਰਕ ਯੂਨਿਟਾਂ ਕਥਿਤ ਤੌਰ ’ਤੇ ਕਿਸੇ ਹੋਰ ਵਿਅਕਤੀ ਨੂੰ ਵੇਚਣ ਦੇ ਮਾਮਲੇ ਵਿਚ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ । ਇਹ ਕੇਸ ਐਸ. ਐਸ. ਪੀ. ਦੇ ਹੁਕਮਾਂ ’ਤੇ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ। ਆਪਣੀ ਸ਼ਿਕਾਇਤ ਵਿਚ ਸਰੋਜ ਗੋਇਲ ਵਾਸੀ ਪੰਚਕੂਲਾ ਨੇ ਦੱਸਿਆ ਕਿ ਉਸ ਦੇ ਨਾਮ ’ਤੇ ਸੁਸ਼ਮਾ ਚੰਡੀਗੜ੍ਹ ਇਨਫਿਨੀਅਮ ਪਿੰਡ ਬਿਸ਼ਨਪੁਰਾ (ਜ਼ੀਰਕਪੁਰ) ਦੀ 12ਵੀਂ ਮੰਜ਼ਿਲ ’ਤੇ ਵਪਾਰਕ ਯੂਨਿਟ ਨੰਬਰ 21, 22, 23 ਅਤੇ 26 ਰਾਖਵੀਆਂ ਕੀਤੀਆਂ ਗਈਆਂ ਸਨ। ਹਰੇਕ ਯੂਨਿਟ ਦਾ ਸੁਪਰ ਏਰੀਆ 461.387 ਵਰਗ ਫੁੱਟ ਦੱਸਿਆ ਗਿਆ ਹੈ। ਸ਼ਿਕਾਇਤਕਰਤਾ ਮੁਤਾਬਕ 2 ਦਸੰਬਰ 2023 ਨੂੰ ਹੋਏ ਸਮਝੌਤੇ ਤਹਿਤ ਉਸ ਨੇ 30-30 ਲੱਖ ਰੁ. ਦੇ ਦੋ ਚੈੱਕਾਂ ਰਾਹੀਂ ਕੁੱਲ 60 ਲੱਖ ਰੁ. ਕੰਪਨੀ ਨੂੰ ਅਦਾ ਕੀਤੇ ਸਨ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਸਮਝੌਤੇ ਮੁਤਾਬਕ ਵਪਾਰਕ ਯੂਨਿਟਾਂ ਦਾ ਕਬਜ਼ਾ ਮਿਲਣ ਤੱਕ ਨਿਵੇਸ਼ ਕੀਤੀ ਰਕਮ ’ਤੇ 1 ਫ਼ੀਸਦੀ ਪ੍ਰਤੀ ਮਹੀਨਾ ਦੀ ਦਰ ਨਾਲ ਤਿਮਾਹੀ ਭੁਗਤਾਨ ਕੀਤਾ ਜਾਣਾ ਸੀ, ਪਰ ਅੱਜ ਤੱਕ ਕੋਈ ਵਿਆਜ ਰਾਸ਼ੀ ਅਦਾ ਨਹੀਂ ਕੀਤੀ ਗਈ। ਕੰਪਨੀ ਵਲੋਂ ਵਾਰ-ਵਾਰ ਭੁਗਤਾਨ ਕਰਨ ਦਾ ਭਰੋਸਾ ਦਿੱਤੇ ਜਾਣ ਦਾ ਵੀ ਦੋਸ਼ ਹੈ। ਸ਼ਿਕਾਇਤਕਰਤਾ ਅਨੁਸਾਰ ਦਸੰਬਰ 2024 ਵਿਚ ਉਸ ਦੇ ਪਤੀ ਦੀ ਸਿਹਤ ਖਰਾਬ ਹੋ ਗਈ ਅਤੇ 4 ਅਪ੍ਰੈਲ 2025 ਨੂੰ ਕੈਂਸਰ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਹ ਆਪਣੇ ਪੁੱਤਰ ਨਾਲ ਪੰਚਕੂਲਾ ਰਹਿਣ ਲੱਗ ਪਈ। ਕੰਪਨੀ ਤੋਂ ਨਿਵੇਸ਼ ਦੀ ਰਕਮ, ਵਿਆਜ ਅਤੇ ਰਾਖਵੀਆਂ ਯੂਨਿਟਾਂ ਸੰਬੰਧੀ ਜਾਣਕਾਰੀ ਮੰਗਣ ’ਤੇ ਕਥਿਤ ਤੌਰ ’ਤੇ ਪਤਾ ਲੱਗਾ ਕਿ ਉਸ ਦੇ ਨਾਂਅ ਰਾਖਵੀਆਂ ਕੀਤੀਆਂ ਯੂਨਿਟਾਂ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤੀਆਂ ਗਈਆਂ ਹਨ। ਪੁਲਿਸ ਦੀ ਜਾਂਚ ਰਿਪੋਰਟ ਮੁਤਾਬਕ ਸਰੋਜ ਗੋਇਲ ਦੇ ਨਾਂਅ ਯੂਨਿਟਾਂ ਦੀ ਬੁਕਿੰਗ ਹੋਈ ਸੀ ਅਤੇ ਕੰਪਨੀ ਨੂੰ 60 ਲੱਖ ਰੁ. ਅਦਾ ਕੀਤੇ ਗਏ ਸਨ। ਬਾਅਦ ਵਿਚ ਇਨ੍ਹਾਂ ਯੂਨਿਟਾਂ ਨੂੰ ਕਥਿਤ ਤੌਰ ’ਤੇ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤਾ ਗਿਆ। ਜਾਂਚ ਦੌਰਾਨ ਕੰਪਨੀ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਅਨੁਸਾਰ ਬਿੰਦਰਪਾਲ ਮਿੱਤਲ, ਪ੍ਰਤੀਕ ਮਿੱਤਲ ਅਤੇ ਭਰਤ ਮਿੱਤਲ ਨੇ ਫ਼ੋਨ ਨਹੀਂ ਚੁੱਕਿਆ। ਜਾਂਚ ਅਧਿਕਾਰੀ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਬਿੰਦਰਪਾਲ ਮਿੱਤਲ ਵਲੋਂ ਰਕਮ ਲੈਣ ਤੋਂ ਬਾਅਦ ਬੰਦ ਬੈਂਕ ਖਾਤੇ ਦਾ ਚੈੱਕ ਜਾਰੀ ਕਰਨਾ ਕਥਿਤ ਧੋਖਾਧੜੀ ਦੀ ਨੀਅਤ ਵੱਲ ਇਸ਼ਾਰਾ ਕਰਦਾ ਹੈ। ਸ਼ਿਕਾਇਤ ਤੇ ਜਾਂਚ ਦੇ ਆਧਾਰ ‘ਤੇ ਪੁਲਿਸ ਨੇ ਉਕਤ ਤਿੰਨਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ ਲਾਲੜੂ, 26 ਅਗਸਤ (ਰਾਜਬੀਰ ਸਿੰਘ)- ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ‘ਤੇ ਸਥਿਤ ਟੋਲ ਪਲਾਜ਼ਾ ਨੇੜੇ ਲੈਹਲੀ ਪੁਲਿਸ ਵਲੋਂ ਲਗਾਏ ਗਏ ਨਾਕੇ ਦੌਰਾਨ ਇਕ ਟੈਂਪੂ ‘ਚੋਂ ਨਾਜਾਇਜ਼ ਅੰਗਰੇਜੀ ਸ਼ਰਾਬ ਦੀਆਂ 150 ਪੇਟੀਅ ਬਰਾਮਦ ਕਰਕੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਕਾਬੂ ਕੀਤੇ ਵਿਅਕਤੀ ਦੀ ਪਛਾਣ ਆਸ਼ੀਸ਼ ਵਾਸੀ ਭਿਵਾਨੀ ਹਰਿਆਣਾ ਵਜੋਂ ਹੋਈ ਦੱਸੀ ਹੈ। ਲੈਹਲੀ ਚੌਕੀ ਦੇ ਹੌਲਦਾਰ ਕੁਲਦੀਪ ਸਿੰਘ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਟੈਂਪੂ ਰਾਹੀਂ ਚੰਡੀਗੜ੍ਹ ਤੋਂ ਸ਼ਰਾਬ ਲੈ ਕੇ ਆ ਰਿਹਾ ਹੈ, ਜਿਸ ਨੂੰ ਹਰਿਆਣਾ, ਪੰਜਾਬ ਅਤੇ ਰਾਜਸਥਾਨ ‘ਚ ਮਹਿੰਗੇ ਭਾਅ ‘ਤੇ ਵੇਚਿਆ ਜਾਣਾ ਹੈ। ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਨਾਕਾਬੰਦੀ ਕਰਕੇ ਟੈਂਪੂ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ‘ਚੋਂ ਕਤਿਤ ਤੌਰ ‘ਤੇ ਚੰਡੀਗੜ੍ਹ ‘ਚ ਵਿਕਣਯੋਗ ਅੰਗਰੇਜ਼ੀ ਸ਼ਰਾਬ ਬਰਾਮਦ ਹੋਈ। ਪੁਲਿਸ ਨੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।