ਲਾਲੜੂ ਫ਼ੂਡ ਡਿਪੂ ਦਾ ਨਿਰੀਖਣ, ਕਣਕ ਦੀ 80 ਫ਼ੀਸਦੀ ਵੰਡ ਮੁਕੰਮਲ-ਵਿਜੈ ਦੱਤ
ਲਾਲੜੂ, 26 ਅਗਸਤ (ਰਾਜਬੀਰ ਸਿੰਘ)- ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਵਲੋਂ ਲਾਲੜੂ ਮੰਡੀ ਸਥਿਤ ਫ਼ੂਡ ਡਿੱਪੂ ਦਾ ਨਿਰੀਖਣ ਕਰਕੇ ਕਣਕ ਦੇ ਸਟਾਕ ਅਤੇ ਵੰਡ ਪ੍ਰਬੰਧਾਂ ਦਾ ਜਾਇਜਤਾ ਲਿਆ ਗਿਆ। ਇਸ ਮੌਕੇ ਫ਼ੂਡ ਇੰਸਪੈਕਟਰ ਇੰਦਰਜੀਤ ਸਿੰਘ ਵੀ ਹਾਜ਼ਰ ਸਨ।
ਲਾਲੜੂ, 26 ਅਗਸਤ (ਰਾਜਬੀਰ ਸਿੰਘ)- ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਵਲੋਂ ਲਾਲੜੂ ਮੰਡੀ ਸਥਿਤ ਫ਼ੂਡ ਡਿੱਪੂ ਦਾ ਨਿਰੀਖਣ ਕਰਕੇ ਕਣਕ ਦੇ ਸਟਾਕ ਅਤੇ ਵੰਡ ਪ੍ਰਬੰਧਾਂ ਦਾ ਜਾਇਜਤਾ ਲਿਆ ਗਿਆ। ਇਸ ਮੌਕੇ ਫ਼ੂਡ ਇੰਸਪੈਕਟਰ ਇੰਦਰਜੀਤ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਜੁਲਾਈ ਤੋਂ ਅਕਤੂਬਰ ਤੱਕ ਦੇ ਚਾਰ ਮਹੀਨਿਆਂ ਦੀ ਕਣਕ ਦੀ ਵੰਡ ਕੀਤੀ ਜਾ ਰਹੀ ਹੈ, ਜਿਸ ‘ਚੋਂ ਲਗਪਗ 80 ਫ਼ੀਸਦੀ ਵੰਡ ਮੁਕੰਮਲ ਹੋ ਚੁੱਕੀ ਹੈ। ਵਿਜੇ ਦੱਤ ਨੇ ਬਾਕੀ ਰਹਿੰਦੇ ਯੋਗ ਲਾਭਪਾਤਰੀਆਂ ਤੱਕ ਵੀ ਸਮੇਂ ਸਿਰ ਕਣਕ ਪਹੁੰਚਾਉਣ ਦੀਆਂ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜਿਨ੍ਹਾਂ ਲਾਭਪਾਤਰੀਆਂ ਨੇ ਅਜੇ ਤੱਕ ਆਪਣਾ ਹਿੱਸਾ ਪ੍ਰਾਪਤ ਨਹੀਂ ਕੀਤਾ, ਉਹ ਸੰਬੰਧਿਤ ਡਿੱਪੂ ਤੋਂ ਆਪਣੀ ਬਣਦੀ ਕਣਕ ਜ਼ਰੂਰ ਲੈਣ। ਉਨ੍ਹਾਂ ਕਿਹਾ ਕਿ ਮੌਜੂਦਾ ਵੰਡ ਮੁਕੰਮਲ ਹੋਣ ਉਪਰੰਤ ‘ਮੇਰੀ ਰਸੋਈ ਯੋਜਨਾ’ ਤਹਿਤ ਕਿੱਟਾਂ ਦੀ ਵੰਡ ਵੀ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਸਟਾਕ ਅਤੇ ਵੰਡ ਦਾ ਰਿਕਾਰਡ ਸਹੀ ਰੱਖਣ ਅਤੇ ਪ੍ਰਕਿਰਿਆ ‘ਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਕਿਹਾ। ਇਸ ਤੋਂ ਇਲਾਵਾ ਕਿਸੇ ਵੀ ਸ਼ਿਕਾਇਤ ਲਈ ਪੰਜਾਬ ਰਾਜ ਖੁਰਾਕ ਕਮਿਸ਼ਨ ਦੀ ਹੈਲਪਲਾਈਨ ਨੰ. 98767-64545 ‘ਤੇ ਸੰਪਰਕ ਕਰਨ ਦੀ ਸਲਾਹ ਦਿੱਤੀ।