ਇੰਟਰ ਸਕੂਲ ਰਾਜ ਖੇਡ ਟੂਰਨਾਮੈਂਟ ’ਚ ਹੈਂਡਬਾਲ, ਬੈਡਮਿੰਟਨ ਤੇ ਟੇਬਲ ਟੈਨਿਸ ਦੇ ਫਾਈਨਲ ਮੈਚ ਖੇਡੇ
ਚੰਡੀਗੜ੍ਹ, 26 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਸਕੂਲ ਸਿੱਖਿਆ ਵਿਭਾਗ ਯੂ. ਟੀ ਚੰਡੀਗੜ੍ਹ ਵਲੋਂ ਕਰਵਾਏ ਜਾ ਰਹੇ ਇੰਟਰ ਸਕੂਲ ਰਾਜ ਖੇਡ ਟੂਰਨਾਮੈਂਟ ਵਿਚ ਹੈਂਡਬਾਲ, ਬੈਡਮਿੰਟਨ, ਚੈਸ ਅਤੇ ਟੇਬਲ ਟੈਨਿਸ ਦੇ ਫਾਈਨਲ ਮੁਕਾਬਲੇ ਕਰਵਾਏ ਗਏ, ਜਦੋਂ ਕਿ ਬਾਸਕਟਬਾਲ, ਫੁੱਟਬਾਲ ਅਤੇ ਕ੍ਰਿਕਟ ਦੇ ਲੀਗ ਮੈਚ ਖੇਡੇ ਗਏ।
ਟ
ਟੇਬਲ ਟੈਨਿਸ ਦੇ 17 ਸਾਲਾ ਕੁੜੀਆਂ ਦੇ ਫਾਈਨਲ ਮੈਚ ਵਿਚ ਜਿੱਤ ਪ੍ਰਾਪਤ ਕਰਨ ਵਾਲੀ ਦਿੱਲੀ ਪਬਲਿਕ ਸਕੂਲ-40 ਦੀ ਟੀਮ ਟੂਰਨਾਮੈਂਟ ਪ੍ਰਬੰਧਕਾਂ ਨਾਲ। ਤਸਵੀਰ : ਗੁਰਿੰਦਰ ਸਿੰਘ
27-08-2026
ਚੰਡੀਗੜ੍ਹ, 26 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਸਕੂਲ ਸਿੱਖਿਆ ਵਿਭਾਗ ਯੂ.ਟੀ ਚੰਡੀਗੜ੍ਹ ਵਲੋਂ ਕਰਵਾਏ ਜਾ ਰਹੇ ਇੰਟਰ ਸਕੂਲ ਰਾਜ ਖੇਡ ਟੂਰਨਾਮੈਂਟ ਵਿਚ ਹੈਂਡਬਾਲ, ਬੈਡਮਿੰਟਨ, ਚੈਸ ਅਤੇ ਟੇਬਲ ਟੈਨਿਸ ਦੇ ਫਾਈਨਲ ਮੁਕਾਬਲੇ ਕਰਵਾਏ ਗਏ, ਜਦੋਂ ਕਿ ਬਾਸਕਟਬਾਲ, ਫੁੱਟਬਾਲ ਅਤੇ ਕ੍ਰਿਕਟ ਦੇ ਲੀਗ ਮੈਚ ਖੇਡੇ ਗਏ। ਟੂਰਨਾਮੈਂਟ ਦੌਰਾਨ ਹੈਂਡਬਾਲ ਉਮਰ ਵਰਗ 14 ਸਾਲ ਮੁੰਡਿਆਂ ਦੇ ਖੇਡੇ ਗਏ ਫਾਈਨਲ ਮੈਚ ਵਿਚ ਗੁਰੂ ਨਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ 30 ਦੀ ਟੀਮ ਨੇ ਸਰਕਾਰੀ ਮਾਡਲ ਹਾਈ ਸਕੂਲ 38 ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਹੈਂਡਬਾਲ ਦੇ ਇਸ ਮੁਕਾਬਲੇ ਵਿਚ ਗੁਰੂ ਨਾਨਕ ਖ਼ਾਲਸਾ ਸਕੂਲ ਨੇ ਪਹਿਲੀ ਅਤੇ ਸਰਕਾਰੀ ਮਾਡਲ ਸਕੂਲ ਨੇ ਦੂਜੀ ਥਾਂ ਹਾਸਲ ਕੀਤੀ। ਜਦੋਂ ਕਿ ਦਾ ਟ੍ਰਿਬਿਊਨ ਸਕੂਲ 29 ਤੀਜੇ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 8 ਚੌਥੀ ਥਾਂ ’ਤੇ ਰਿਹਾ। ਇਸੇ ਵਰਗ ’ਚ ਕੁੜੀਆਂ ਦੇ ਫਾਈਨਲ ਮੁਕਾਬਲੇ ਵਿਚ ਸਰਕਾਰੀ ਮਾਡਲ ਹਾਈ ਸਕੂਲ 25 ਦੀ ਟੀਮ ਨੇ ਸਰਕਾਰੀ ਮਾਡਲ ਹਾਈ ਸਕੂਲ 38 ਦੀ ਟੀਮ ਨੂੰ ਮਾਤ ਦਿੱਤੀ। ਜਦੋਂ ਕਿ ਪੀ.ਐਮ ਸ਼੍ਰੀ ਸਰਕਾਰੀ ਗਰਲਜ਼ ਸਕੂਲ 18 ਤੀਜੀ ਅਤੇ ਸੇਂਟ ਜ਼ੇਵੀਅਰਜ਼ ਸਕੂਲ 44 ਚੌਥੀ ਥਾਂ ’ਤੇ ਰਹੇ। ਉਮਰ ਵਰਗ 19 ਸਾਲ ਕੁੜੀਆਂ ਦੇ ਫਾਈਨਲ ਮੁਕਾਬਲੇ ਵਿਚ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ 8 ਨੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ ਸੇਂਟ ਜ਼ੇਵੀਅਰਜ਼ ਸਕੂਲ 44 ਨੇ ਦੂਜਾ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 8 ਨੇ ਤੀਜਾ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 23 ਨੇ ਚੌਥਾ ਸਥਾਨ ਮੱਲ੍ਹਿਆ। ਬੈਡਮਿੰਟਨ ਖੇਡ ਦੇ ਉਮਰ ਵਰਗ 19 ਸਾਲ ਮੁੰਡਿਆਂ ਦੇ ਫਾਇਨਲ ਮੁਕਾਬਲੇ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ 8 ਦੀ ਖਿਡਾਰੀਆਂ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 19 ਦੀ ਟੀਮ ਨੂੰ ਹਰਾਇਆ। ਇਸ ਤਰ੍ਹਾਂ ਡੀ.ਏ.ਵੀ ਸਕੂਲ 8 ਨੇ ਪਹਿਲੀ, ਸਰਕਾਰੀ ਮਾਡਲ ਸਕੂਲ 19 ਨੇ ਦੂਜੀ, ਡੀ.ਏ.ਵੀ ਸਕੂਲ 36 ਨੇ ਤੀਜੀ ਅਤੇ ਗੁਰੂ ਨਾਨਕ ਖ਼ਾਲਸਾ ਸਕੂਲ 30 ਨੇ ਚੌਥੀ ਪੁਜ਼ੀਸ਼ਨ ਪ੍ਰਾਪਤ ਕੀਤੀ। ਕੁੜੀਆਂ ਦੇ ਉਮਰ ਵਰਗ 17 ਦੇ ਮੁਕਾਬਲੇ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ 26 ਦੇ ਖਿਡਾਰੀਆਂ ਨੇ ਪੀ.ਐਮ ਸ਼੍ਰੀ ਮਾਡਲ ਸਕੂਲ 18 ਨੂੰ ਦੋ ਅੰਕਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਚੈਸ ਦੇ ਉਮਰ ਵਰਗ 19 ਸਾਲ ਕੁੜੀਆਂ ਦੇ ਅੰਤਿਮ ਮੁਕਾਬਲੇ ਵਿਚ ਸੇਕਰਡ ਹਾਰਟ ਸਕੂਲ 26 ਦੀਆਂ ਖਿਡਾਰਨਾਂ ਨੇ ਦਿੱਲੀ ਪਬਲਿਕ ਸਕੂਲ 40 ਦੀਆਂ ਖਿਡਾਰਨਾਂ ਨੂੰ ਹਰਾਇਆ। ਜਦੋਂ ਕਿ ਦੂਜੇ ਸਥਾਨ ਲਈ ਰਿਆਨ ਇੰਟਰਨੈਸ਼ਨਲ ਸਕੂਲ 49 ਦੀਆਂ ਖਿਡਾਰਨਾਂ ਨੇ ਕਰਮਲ ਪਬਲਿਕ ਸਕੂਲ 9 ਨੂੰ ਮਾਤ ਦਿੱਤੀ। ਟੇਬਲ ਟੈਨਿਸ ਦੇ ਉਮਰ ਵਰਗ 17 ਸਾਲ ਮੁੰਡਿਆਂ ਦੇ ਮੁਕਾਬਲੇ ਵਿਚ ਸੇਂਟ ਐਨੀਜ਼ ਸਕੂਲ 32 ਨੇ ਸਟ੍ਰੈਬਰੀ ਸਕੂਲ 26 ਨੂੰ ਹਰਾ ਕੇ ਟੂਰਨਾਮੈਂਟ ਜਿੱਤਿਆ। ਜਦੋਂ ਕਿ ਡੀ.ਏ.ਵੀ ਸਕੂਲ 8 ਨੇ ਤੀਜੀ ਥਾਂ ਹਾਸਲ ਕੀਤੀ। ਇਸੇ ਵਰਗ ’ਚ ਕੁੜੀਆਂ ਦੇ ਫਾਈਨਲ ਮੁਕਾਬਲੇ ਵਿਚ ਦਿੱਲੀ ਪਬਲਿਕ ਸਕੂਲ 40 ਦੀ ਟੀਮ ਨੇ ਸੇਂਟ ਜੇਵੀਅਰਜ਼ ਸਕੂਲ 44 ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਜਦੋਂ ਸੇਕਰਡ ਹਾਰਟ ਸਕੂਲ 26 ਮੁਕਾਬਲੇ ਵਿਚ ਤੀਜੇ ਸਥਾਨ ’ਤੇ ਰਿਹਾ। ਟੇਬਲ ਟੈਨਿਸ ਦੇ ਉਮ ਰ ਵਰਗ 19 ਕੁੜੀਆਂ ਦੇ ਫਾਈਨਲ ਮੁਕਾਬਲੇ ਵਿਚ ਸੇਂਟ ਜੋਸਫ਼ ਸਕੂਲ 44 ਦੀ ਟੀਮ ਨੇ ਆਸ਼ਿਆਨਾ ਪਬਲਿਕ ਸਕੂਲ-46 ਦੀ ਟੀਮ ਨੂੰ ਹਰਾ ਕੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ, ਜਦੋਂ ਕਿ ਦਿੱਲੀ ਪਬਲਿਕ ਸਕੂਲ 40 ਦੀ ਟੀਮ ਤੀਜੀ ਪੁਜ਼ੀਸ਼ਨ ’ਤੇ ਰਹੀ।