27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਭਾਰਤ ਅਤੇ ਸ੍ਰੀਲੰਕਾ ਦਰਮਿਆਨ ਦੂਜਾ ਟੈਸਟ ਡਰਾਅ, ਭਾਰਤ ਨੇ 1-0 ਨਾਲ ਜਿੱਤੀ ਲੜੀ

ਕੋਲੰਬੋ, 27 ਅਗਸਤ - ਭਾਰਤ ਅਤੇ ਸ੍ਰੀਲੰਕਾ ਦੀਆਂ ਟੀਮਾਂ ਦਰਮਿਆਨ ਕੋਲੰਬੋ ਵਿਖੇ ਚੱਲ ਰਿਹਾ ਦੂਜਾ ਤੇ ਆਖਰੀ ਟੈਸਟ ਡਰਾਅ ਹੋ ਗਿਆ। ਮੈਚ ਦੇ 5ਵੇਂ ਤੇ ਆਖਰੀ ਦਿਨ ਸ੍ਰੀਲੰਕਾ ਦੀ ਟੀਮ ਨੇ ਆਪਣੀ ਦੂਜੀ ਪਾਰੀ ਵਿਚ 9 ਵਿਕਟਾਂ ਦੇ ਨੁਕਸਾਨ...

Ad Position 21
No active advertisement
ਅਜੀਤ ਡੈਸਕ 27-08-2026

ਕੋਲੰਬੋ, 27 ਅਗਸਤ - ਭਾਰਤ ਅਤੇ ਸ੍ਰੀਲੰਕਾ ਦੀਆਂ ਟੀਮਾਂ ਦਰਮਿਆਨ ਕੋਲੰਬੋ ਵਿਖੇ ਚੱਲ ਰਿਹਾ ਦੂਜਾ ਤੇ ਆਖਰੀ ਟੈਸਟ ਡਰਾਅ ਹੋ ਗਿਆ। ਇਸ ਦੇ ਨਾਲ ਹੀ ਭਾਰਤ ਨੇ 2 ਮੈਚਾਂ ਦੀ ਲੜੀ ਉੱਪਰ 1-0 ਨਾਲ ਕਬਜ਼ਾ ਕਰ ਲਿਆ। ਮੈਚ ਦੇ 5ਵੇਂ ਤੇ ਆਖਰੀ ਦਿਨ ਭਾਰਤ ਨੂੰ ਜਿੱਤ ਲਈ ਸਿਰਫ਼ 4 ਵਿਕਟਾਂ ਦੀ ਲੋੜ ਸੀ, ਪਰ ਭਾਰਤੀ ਗੇਂਦਬਾਜ਼ ਅਜਿਹਾ ਨਹੀਂ ਕਰ ਸਕੇ। ਸ੍ਰੀਲੰਕਾ ਦੀ ਟੀਮ ਨੇ ਆਪਣੀ ਦੂਜੀ ਪਾਰੀ ਵਿਚ 9 ਵਿਕਟਾਂ ਦੇ ਨੁਕਸਾਨ 'ਤੇ 429 ਦੌੜਾਂ ਬਣਾ ਕੇ ਪਾਰੀ ਸਮਾਪਤੀ ਦੀ ਘੋਸ਼ਣਾ ਕਰ ਦਿੱਤੀ, ਜਿਸ ਤੋਂ ਬਾਅਦ ਦੋਵਾਂ ਟੀਮਾਂ ਦੇ ਕਪਤਾਨ ਡਰਾਅ ਲਈ ਸਹਿਮਤ ਹੋ ਗਏ। ਸ੍ਰੀਲੰਕਾ ਦੇ ਸੋਨਲ ਦਿਨੁਸ਼ਾ ਨੇ ਪੰਜਵੇਂ ਦਿਨ 264 ਗੇਂਦਾਂ 'ਤੇ ਅਜੇਤੂ 133 ਦੌੜਾਂ ਬਣਾਈਆਂ, ਲਗਭਗ 420 ਮਿੰਟ ਬੱਲੇਬਾਜ਼ੀ ਕੀਤੀ ।

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪਠਾਨਕੋਟ ਅੰਦਰ ਸਮੂਹਿਕ ਛੁੱਟੀ ਲੈ ਕੇ ਮੁਲਾਜਮਾਂ ਵਲੋਂ ਅਰਥੀ ਫੂਕ ਪ੍ਰਦਰਸ਼ਨ ਅਗਲੀ ਖ਼ਬਰ ਭਾਜਪਾ ਨੇ ਮਨਾਇਆ ਰੱਖੜੀ ਦਾ ਤਿਉਹਾਰ
Ad Position 24