27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਆਈ. ਸੀ. ਐਸ. ਈ. ਸਕੂਲਾਂ ਦੇ ਸਾਲਾਨਾ ਇੰਟਰ ਸਕੂਲ ਕਹਾਣੀ ਸੁਣਾਉਣ ਦੇ ਮੁਕਾਬਲੇ ਕਰਾਏ

ਚੰਡੀਗੜ੍ਹ, 26 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਆਈ. ਸੀ.

Ad Position 21
No active advertisement
– ਪਿਤਾ — ਸੰਜੂ ਬਿਸਵਾਸ – ਮਾਤਾ — ਸੁਸਮਿਤਾ – ਵਾਸੀ — ਚੰਡੀਗੜ੍ਹ 27-08-2026
ਚੰਡੀਗੜ੍ਹ, 26 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਆਈ. ਸੀ. ਐਸ. ਈ. ਸਕੂਲਾਂ ਦੇ ਸਾਲਾਨਾ ਇੰਟਰ-ਸਕੂਲ ਕਹਾਣੀ ਸੁਣਾਉਣ ਦੇ ਮੁਕਾਬਲੇ ਸੇਂਟ ਜੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਸੈਕਟਰ 44 ਸੀ ਚੰਡੀਗੜ੍ਹ ਵਿਖੇ ਕਰਵਾਏ ਗਏ। ਇਸ ਮੁਕਾਬਲੇ ਵਿਚ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਦੇ 11 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਕਹਾਣੀ ਸੁਣਾਉਣ ਦੇ ਮੁਕਾਬਲੇ ਦੌਰਾਨ ਮਾਹਿਰ ਅਧਿਆਪਕਾ ਰੇਖਾ ਸ਼ਰਮਾ ਤੇ ਸ਼ਿਲਪਾ ਮਲਿਕ ਨੇ ਬੱਚਿਆਂ ਦੇ ਆਤਮ-ਵਿਸ਼ਵਾਸ ਅਤੇ ਪੇਸ਼ਕਾਰੀ ਦੇ ਆਧਾਰ ’ਤੇ ਜੱਜ ਦੀ ਭੂਮਿਕਾ ਨਿਭਾਈ। ਥੀਮ 1 ਦੀ ਕਹਾਣੀ ‘ਹਰ ਅੰਤ ਦੀ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ’ ਵਿਚ ਸੇਂਟ ਜੇਵੀਅਰਜ਼ ਦੀ ਸਿਮਰਤ ਬਰਾੜ ਪਹਿਲੇ, ਟੈਂਡਰ ਹਾਰਟ ਚੰਡੀਗੜ੍ਹ ਦੀ ਵਿਦਿਆਰਥਣ ਦੀਆ ਦੂਜੇ ਅਤੇ ਸੇਂਟ ਸਟੀਫਨਜ਼ ਚੰਡੀਗੜ੍ਹ ਦੇ ਕਬੀਰ ਆਹੂਜਾ ਸਮੇਤ ਸੇਂਟ ਜੇਵੀਅਰਜ਼ ਜ਼ੀਰਕਪੁਰ ਦੀ ਰੀਤ ਕੌਰ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੇ। ਥੀਮ 2 ਦੀ ਕਹਾੜੀ ‘ਅੱਜ ਸਿੱਖੋ, ਕੱਲ੍ਹ ਅਗਵਾਈ ਕਰੋ’ ਵਿੱਚ ਸੇਂਟ ਜੇਵੀਅਰਜ਼ ਚੰਡੀਗੜ੍ਹ ਦੀ ਰਾਵਿਆ ਸ਼ਰਮਾ ਨੇ ਪਹਿਲਾ, ਸੇਂਟ ਜੇਵੀਅਰਜ਼ ਪੰਚਕੂਲਾ ਦੀ ਰੁਹਾਨੀ ਇੰਸਾਨ ਨੇ ਦੂਜਾ ਅਤੇ ਕਰਨਲ ਵੀ. ਆਰ. ਮੋਹਨ ਡੀਏਵੀ ਡੇਰਾਬੱਸੀ ਦੀ ਸ਼੍ਰੀ ਮਿਸ਼ਰਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਤ ਵਿਚ ਸੇਂਟ ਜੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਡਾ. ਆਈਵਰਿਨ ਕਾਸਟੇਲਾਸ ਨੇ ਜੇਤੂਆਂ ਨੂੰ ਇਨਾਮ ਵੰਡੇ ਅਤੇ ਉਨ੍ਹਾਂ ਦੀ ਸਾਹਿਤਕ ਪ੍ਰਤਿਭਾ ਦੀ ਸ਼ਲਾਘਾ ਕੀਤੀ। ਐਡੀਸ਼ਨਲ ਪ੍ਰਿੰਸੀਪਲ ਚੰਦਨ ਐਸ. ਪਟਵਾਲ ਨੇ ਸਭ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਮੰਚ ਦੀ ਹੜਤਾਲ ਦਾ ਕੀਤਾ ਸਮਰਥਨ ਅਗਲੀ ਖ਼ਬਰ ‘ਖੰਡ ਦਾ ਲੰਗਰ’ ਲਾ ਕੇ ਚੰਡੀਗੜ੍ਹ ਕਾਂਗਰਸ ਨੇ ਕੀਤਾ ਮਹਿੰਗਾਈ ਖ਼ਿਲਾਫ਼ ‘ਅਨੋਖਾ ਪ੍ਰਦਰਸ਼ਨ’
Ad Position 24