21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਅਜੀਤ, ਜਲੰਧਰ ਪੰਜਾਬ ਯੂਨੀਵਰਸਿਟੀ ਨੂੰ ਡੇਅਰੀ ਉਦਯੋਗ ਲਈ ਨੈਨੋਇਮਲਸ਼ਨ ਤਕਨਾਲੋਜੀ ਦਾ ਮਿਲਿਆ ਪੇਟੈਂਟ

ਚੰਡੀਗੜ੍ਹ, 20 ਅਗਸਤ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ ਡੇਅਰੀ ਇੰਡਸਟਰੀ ਵਿਚ ਵਰਤੋਂ ਲਈ ਫੰਗਲ ਐਕਸੋਪੋਲਿਸੈਕਰਾਈਡ ਦਾ ਨੈਨੋਇਮਲਸ਼ਨ ਲਈ ਇਕ ਭਾਰਤੀ ਪੇਟੈਂਟ ਪ੍ਰਾਪਤ ਕੀਤਾ ਹੈ। ਪ੍ਰੋ.

Ad Position 21
No active advertisement
ਅਜੀਤ ਡੈਸਕ 21-08-2026
ਚੰਡੀਗੜ੍ਹ, 20 ਅਗਸਤ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ ਡੇਅਰੀ ਇੰਡਸਟਰੀ ਵਿਚ ਵਰਤੋਂ ਲਈ ਫੰਗਲ ਐਕਸੋਪੋਲਿਸੈਕਰਾਈਡ ਦਾ ਨੈਨੋਇਮਲਸ਼ਨ ਲਈ ਇਕ ਭਾਰਤੀ ਪੇਟੈਂਟ ਪ੍ਰਾਪਤ ਕੀਤਾ ਹੈ। ਪ੍ਰੋ. ਦੀਪਕ ਕੁਮਾਰ ਰਾਹੀ (ਮਾਈਕਰੋਬਾਇਓਲੋਜੀ ਵਿਭਾਗ) ਤੇ ਡਾ. ਏਕਤਾ ਚੌਧਰੀ ਦੀ ਕਾਢ ਲਈ ਪੇਟੈਂਟ ਦਫ਼ਤਰ ਭਾਰਤ ਸਰਕਾਰ ਦੁਆਰਾ ਪੰਜਾਬ ਯੂਨੀਵਰਸਿਟੀ ਨੂੰ ਪੇਟੈਂਟ ਦਿੱਤਾ ਗਿਆ ਹੈ। ਜੋ ਗੈਨੋਡਰਮਾ ਗਿਬੋਸਮ ਅਤੇ ਅਲਸੀ ਦੇ ਤੇਲ ਤੋਂ ਪ੍ਰਾਪਤ ਐਕਸੋਪੋਲਿਸੈਕਰਾਈਡ ਦੀ ਵਰਤੋਂ ਕਰਕੇ ਵਿਕਸਤ ਕੀਤੀ ਗਈ ਹੈ। ਜੋ ਕਿ ਇਕ ਓਮੇਗਾ-3 ਫੈਟੀ ਐਸਿਡ, ਖ਼ਾਸ ਕਰਕੇ ਅਲਫ਼ਾ-ਲਿਨੋਲੇਨਿਕ ਐਸਿਡ (ਏ.ਐਲ.ਏ) ਦਾ ਕੁਦਰਤੀ ਸਰੋਤ ਹੈ। ਇਹ ਫਾਰਮੂਲੇਸ਼ਨ ਓਮੇਗਾ-3 ਫੈਟੀ ਐਸਿਡ ਨੂੰ ਸ਼ਾਮਲ ਕਰਨ ਅਤੇ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ, ਜਦੋਂ ਕਿ ਉਨ੍ਹਾਂ ਦੀ ਸਥਿਰਤਾ ਅਤੇ ਕਾਰਜਸ਼ੀਲ ਵਿਸ਼ੇਸ਼ਤਾਵਾਂ ਨੂੰ ਬਿਹਤਰ ਬਣਾਉਂਦਾ ਹੈ। ਇਹ ਓਮੇਗਾ-3/ਏ.ਐਲ.ਏ ਦੇ ਪੌਸ਼ਟਿਕ ਲਾਭਾਂ ਨੂੰ ਫੰਗਲ ਐਕਸੋਪੋਲਿਸੈਕਰਾਈਡ ਦੀ ਐਂਟੀਆਕਸੀਡੈਂਟ ਸਮਰੱਥਾ ਨਾਲ ਜੋੜਦਾ ਹੈ। ਇਸਦੀ ਸੰਭਾਵੀ ਉਪਯੋਗਤਾ ਡੇਅਰੀ ਅਤੇ ਹੋਰ ਕਾਰਜਸ਼ੀਲ ਭੋਜਨ ਉਤਪਾਦਾਂ ਨੂੰ ਓਮੇਗਾ-3 ਫੈਟੀ ਐਸਿਡ ਨਾਲ ਮਜ਼ਬੂਤ ਕਰਨ ਵਿਚ ਸਹਾਈ ਹੈ। ਨੈਨੋਇਮਲਸ਼ਨ ਪਹੁੰਚ ਭੋਜਨ ਫਾਰਮੂਲੇਸ਼ਨਾਂ ਵਿਚ ਓਮੇਗਾ-3 ਫੈਟੀ ਐਸਿਡ ਦੀ ਸਥਿਰਤਾ ਤੇ ਪ੍ਰਭਾਵਸ਼ਾਲੀ ਵਰਤੋਂ ਨੂੰ ਬਿਹਤਰ ਬਣਾਉਣ ਵਿਚ ਮਦਦ ਕਰ ਸਕਦੀ ਹੈ। ਇਸ ਤਕਨਾਲੋਜੀ ਰਾਹੀ ਲਿਪਿਡ ਆਕਸੀਕਰਨ ਨੂੰ ਘਟਾਉਣ ਅਤੇ ਡੇਅਰੀ ਉਤਪਾਦਾਂ ਦੀ ਸ਼ੈਲਫ ਲਾਈਫ਼ ਵਧਾਉਣ ਦੀ ਸਮਰੱਥਾ ਰੱਖਦਾ ਹੈ। ਇਸ ਲਈ ਇਹ ਕਾਢ ਇੱਕ ਫੂਡ-ਗ੍ਰੇਡ ਪਲੇਟਫਾਰਮ ਪ੍ਰਦਾਨ ਕਰਦੀ ਹੈ, ਜੋ ਓਮੇਗਾ-3 ਫੋਰਟੀਫਾਈਡ ਡੇਅਰੀ ਉਤਪਾਦਾਂ, ਨਿਊਟਰਾਸਿਊਟੀਕਲ ਫਾਰਮੂਲੇਸ਼ਨਾਂ ਅਤੇ ਹੋਰ ਕਾਰਜਸ਼ੀਲ ਭੋਜਨਾਂ ਨੂੰ ਵਿਕਸਤ ਕਰਨ ਵਿਚ ਉਪਯੋਗੀ ਹੋ ਸਕਦਾ ਹੈ। ਕੁਦਰਤੀ ਬਾਇਓਐਕਟਿਵ ਹਿੱਸਿਆਂ ਦੀ ਵਰਤੋਂ ਓਮੇਗਾ-3 ਡਿਲੀਵਰੀ ਨੂੰ ਫੰਗਲ ਐਕਸੋਪੋਲਿਸੈਕਰਾਈਡ ਦੇ ਸੰਭਾਵੀ ਐਂਟੀਆਕਸੀਡੈਂਟ ਲਾਭਾਂ ਨਾਲ ਵੀ ਜੋੜਦੀ ਹੈ।
Ad Position 22
No active advertisement
ਪਿਛਲੀ ਖ਼ਬਰ ਰਾਮਪੁਰਾ ਫੂਲ ਤੋਂ ਕਈ ‘ਆਪ’ ਆਗੂ ਕਾਂਗਰਸ ਵਿੱਚ ਸ਼ਾਮਿਲ ਬਘੇਲ , ਵੜਿੰਗ ਨੇ ਉਨ੍ਹਾਂ ਦਾ ਪਾਰਟੀ ਵਿੱਚ ਕੀਤਾ ਸਵਾਗਤ ਅਗਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਚੰਡੀਗੜ੍ਹ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤ...
Ad Position 24