ਭਾਜਪਾ ਆਗੂ ਕਾਲੇਵਾਲ ਵਲੋਂ ਪਿੰਡ ਮੁੱਲਾਂਪੁਰ ਸੋਢੀਆਂ ਵਿਖੇ ਮੀਟਿੰਗ
ਕੁਰਾਲੀ, 20 ਅਗਸਤ (ਹਰਪ੍ਰੀਤ ਸਿੰਘ)- ਭਾਜਪਾ ਆਗੂ ਚਰਨਜੀਤ ਸਿੰਘ ਕਾਲੇਵਾਲ ਵਲੋਂ ਨੇੜਲੇ ਪਿੰਡ ਮੁੱਲਾਂਪੁਰ ਸੋਢੀਆਂ ਵਿਖੇ ਇਲਾਕੇ ਦੇ ਪਤਵੰਤਿਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲਗਾਤਾਰ ਦੋ ਵਾਰੀ ਹਲਕਾ ਖਰੜ ਤੋਂ ਨੁਮਾਇੰਦਗੀ ਮਿਲ ਚੁੱਕੀ ਹੈ, ਪਰ ਹਾਲੇ ਤੱਕ ਹਲਕੇ ਦੀਆਂ ਮੁੱਢਲੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੋ ਸਕੀਆਂ।
ਕੁਰਾਲੀ, 20 ਅਗਸਤ (ਹਰਪ੍ਰੀਤ ਸਿੰਘ)- ਭਾਜਪਾ ਆਗੂ ਚਰਨਜੀਤ ਸਿੰਘ ਕਾਲੇਵਾਲ ਵਲੋਂ ਨੇੜਲੇ ਪਿੰਡ ਮੁੱਲਾਂਪੁਰ ਸੋਢੀਆਂ ਵਿਖੇ ਇਲਾਕੇ ਦੇ ਪਤਵੰਤਿਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲਗਾਤਾਰ ਦੋ ਵਾਰੀ ਹਲਕਾ ਖਰੜ ਤੋਂ ਨੁਮਾਇੰਦਗੀ ਮਿਲ ਚੁੱਕੀ ਹੈ, ਪਰ ਹਾਲੇ ਤੱਕ ਹਲਕੇ ਦੀਆਂ ਮੁੱਢਲੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੋ ਸਕੀਆਂ। ਸੂਬੇ ਦੀ ਮੌਜੂਦਾ ਸਥਿਤੀ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਦਿਨ-ਬਾ-ਦਿਨ ਵਿਗੜਦੀ ਜਾ ਰਹੀ ਹੈ ਅਤੇ ਗੈਂਗਸਟਰਵਾਦ ਭਾਰੂ ਹੋ ਰਿਹਾ ਹੈ। ઠ ਉਨ੍ਹਾਂ ਪਿੰਡ ਵਾਸੀਆਂ ਨੂੰ ਆਪਸੀ ਭਾਈਚਾਰਾ ਤੇ ਇਕਜੁੱਟਤਾ ਕਾਇਮ ਰੱਖਦਿਆਂ ਰਾਜਸੀ ਤੌਰ ‘ਤੇ ਸੁਚੇਤ ਰਹਿਣ ਅਤੇ ਇਲਾਕੇ ਦੀ ਤਰੱਕੀ ਲਈ ਮਿਲ ਕੇ ਹੰਭਲਾ ਮਾਰਨ ਦੀ ਅਪੀਲ ਕੀਤੀ। ਇਸ ਮੌਕੇ ਮੰਡਲ ਪ੍ਰਧਾਨ ਕੁਰਾਲੀ ਤਰੁਣ ਕੌਸ਼ਲ, ਵਿਸ਼ਵ ਬਜਾਜ ਮੀਤ ਪ੍ਰਧਾਨ ਮੰਡਲ ਕੁਰਾਲੀ, ਸੈਕਟਰੀ ਸੁਮਿਤ, ਸਰਪੰਚ ਸਪਿਤਰ ਸਿੰਘ, ਸਾਬਕਾ ਸਰਪੰਚ ਸੁੱਚਾ ਸਿੰਘ, ਸਾਬਕਾ ਸਰਪੰਚ ਗੁਰਿੰਦਰ ਸਿੰਘ, ਬਲਵੀਰ ਸਿੰਘ ਬਿੱਲੂ, ਰਣਜੀਤ ਸਿੰਘ ਅਤੇ ਸੁਸ਼ੀਲ ਸ਼ਰਮਾ ਸਮੇਤ ਇਲਾਕੇ ਦੇ ਪਤਵੰਤੇ ਵੀ ਹਾਜ਼ਰ ਸਨ।