21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਕਾਬਲ ਸਿੰਘ ਮੁਹਾਲੀ ਨੂੰ ਨਵੀਂ ਨਿਯੁਕਤੀ ਲਈ ਡੇਰਾਬੱਸੀ ਦੇ ਆਗੂਆਂ ਨੇ ਦਿੱਤੀ ਵਧਾਈ

ਲਾਲੜੂ, 20 ਅਗਸਤ (ਰਾਜਬੀਰ ਸਿੰਘ)-’ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਸੂਬਾ ਪੱਧਰ ‘ਤੇ 5 ਮੈਂਬਰੀ ਕਮੇਟੀ ਦਾ ਗਠਨ ਕਰਦਿਆਂ ਕਾਬਲ ਸਿੰਘ ਮੁਹਾਲੀ ਨੂੰ ਪੰਜਾਬ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ ਨਿਯੁਕਤੀ ਦੀ ਖੁਸ਼ੀ ‘ਚ ਹਲਕਾ ਡੇਰਾਬੱਸੀ ਨਾਲ ਸੰਬੰਧਿਤ ਪਾਰਟੀ ਆਗੂਆਂ ਅਤੇ ਨੌਜਵਾਨਾਂ ਵਲੋਂ ਉਨ੍ਹਾਂ ਨਾਲ ਮੁਲਾਕਾਤ ਕਰਕੇ ਵਧਾਈ ਦਿੱਤੀ ਗਈ।

Ad Position 21
No active advertisement
ਅਜੀਤ ਡੈਸਕ 21-08-2026
ਲਾਲੜੂ, 20 ਅਗਸਤ (ਰਾਜਬੀਰ ਸਿੰਘ)-’ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਸੂਬਾ ਪੱਧਰ ‘ਤੇ 5 ਮੈਂਬਰੀ ਕਮੇਟੀ ਦਾ ਗਠਨ ਕਰਦਿਆਂ ਕਾਬਲ ਸਿੰਘ ਮੁਹਾਲੀ ਨੂੰ ਪੰਜਾਬ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ ਨਿਯੁਕਤੀ ਦੀ ਖੁਸ਼ੀ ‘ਚ ਹਲਕਾ ਡੇਰਾਬੱਸੀ ਨਾਲ ਸੰਬੰਧਿਤ ਪਾਰਟੀ ਆਗੂਆਂ ਅਤੇ ਨੌਜਵਾਨਾਂ ਵਲੋਂ ਉਨ੍ਹਾਂ ਨਾਲ ਮੁਲਾਕਾਤ ਕਰਕੇ ਵਧਾਈ ਦਿੱਤੀ ਗਈ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਜਗਦੀਪ ਸਿੰਘ, ਮੀਤ ਪ੍ਰਧਾਨ ਕੁਲਦੀਪ ਸਿੰਘ ਸਰਸੀਣੀ, ਜ਼ਿਲ੍ਹਾ ਮੁਹਾਲੀ ਦੇ ਯੂਥ ਪ੍ਰਧਾਨ ਹਰਜਿੰਦਰ ਸਿੰਘ, ਜਗਤਾਰ ਸਿੰਘ ਝਾਰਮੜੀ, ਬਖਸ਼ੀਸ਼ ਸਿੰਘ ਭੱਟੀ, ਸੁਰਿੰਦਰ ਸਿੰਘ ਹਮਾਂਯੂਪੁਰ, ਭੁਪਿੰਦਰ ਸਿੰਘ ਸੁੰਡਰਾਂ, ਗੁਰਜੀਤ ਸਿੰਘ, ਜਸਵਿੰਦਰ ਸਿੰਘ ਝਾਰਮੜੀ, ਪਰਮਜੀਤ ਸਿੰਘ ਬੇਹੜਾ, ਗੁਰਦੀਪ ਸਿੰਘ ਮਾਹੀਵਾਲਾ, ਜਸਵਿੰਦਰ ਸਿੰਘ ਜੋਨੀ ਪੰਡਵਾਲਾ, ਕੁਲਜੀਤ ਸਿੰਘ ਹੈਬਤਪੁਰ ਸਮੇਤ ਹਲਕਾ ਡੇਰਾਬੱਸੀ ਦੇ ਨੌਜਵਾਨਾਂ ਨੇ ਕਿਹਾ ਕਿ ਕਾਬਲ ਸਿੰਘ ਨੂੰ ਮਿਲੀ ਨਵੀਂ ਜ਼ਿੰਮੇਵਾਰੀ ਨਾਲ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਵਰਕਰਾਂ ‘ਚ ਨਵਾਂ ਉਤਸ਼ਾਹ ਪੈਦਾ ਹੋਵੇਗਾ। ਉਨ੍ਹਾਂ ਕਾਬਲ ਸਿੰਘ ਨੂੰ ਪਾਰਟੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਿਆਂ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੇ ਪਾਰਟੀ ‘ਚ ਆਉਣ ਨਾਲ ਪਾਰਟੀ ਨੂੰ ਹੋਰ ਹੁਲਾਰਾ ਮਿਲੇਗਾ।
Ad Position 22
No active advertisement
ਪਿਛਲੀ ਖ਼ਬਰ ਇੰਡੀਅਨ ਰੈੱਡ ਕਰਾਸ ਸੁਸਾਇਟੀ ਵਲੋਂ ਪੰਛੀਆਂ ਲਈ ਰੈਣ ਬਸੇਰੇ ਸਥਾਪਤ ਅਗਲੀ ਖ਼ਬਰ ਕਾਂਗਰਸ ਦੇ ਪੰਜਾਬੀਆਂ ਨਾਲ ਵਿਸ਼ਵਾਸ਼ਘਾਤ ਨੇ ਸਿਰਜਿਆ ਪੰਜਾਬ ਅੰਦਰ ਕਤਲੋਗਾਰਦ ਦਾ ਬ੍ਰਿਤਾਂਤ : ਕਾਹਲੋਂ
Ad Position 24