ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਨੇ ਸਿੱਖਿਆ ਨੀਤੀ ਤੇ ਸਕੂਲ ਬੈਗ ਨੀਤੀ ਬਾਰੇ ਸਮਾਗਮ ਕਰਾਇਆ
ਚੰਡੀਗੜ੍ਹ, 17 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਨੇ ਚੰਡੀਗੜ੍ਹ ਦੇ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ, ਵਾਈਸ-ਪ੍ਰਿੰਸੀਪਲਾਂ ਅਤੇ ਕੋਆਰਡੀਨੇਟਰਾਂ ਲਈ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਸੈਕਟਰ 43ਵਿਖੇ ਇਕ ਜਾਗਰੂਕਤਾ ਪ੍ਰੋਗਰਾਮ ਦਾ ਕਰਵਾਇਆ। ਇਹ ਪ੍ਰੋਗਰਾਮ ਸਕੂਲ ਬੈਗ ਨੀਤੀ-2020, ਰਾਸ਼ਟਰੀ ਸਿੱਖਿਆ ਨੀਤੀ (ਐਨ.
ਚੰਡੀਗੜ੍ਹ, 17 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਨੇ ਚੰਡੀਗੜ੍ਹ ਦੇ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ, ਵਾਈਸ-ਪ੍ਰਿੰਸੀਪਲਾਂ ਅਤੇ ਕੋਆਰਡੀਨੇਟਰਾਂ ਲਈ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਸੈਕਟਰ 43ਵਿਖੇ ਇਕ ਜਾਗਰੂਕਤਾ ਪ੍ਰੋਗਰਾਮ ਦਾ ਕਰਵਾਇਆ। ਇਹ ਪ੍ਰੋਗਰਾਮ ਸਕੂਲ ਬੈਗ ਨੀਤੀ-2020, ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ.)-2020 ਅਤੇ ਮਾਹਵਾਰੀ ਸਫਾਈ ਨੂੰ ਮਜ਼ਬੂਤ ਕਰਨ ’ਤੇ ਕੇਂਦ੍ਰਿਤ ਸੀ। ਚੰਡੀਗੜ੍ਹ ਪ੍ਰਸ਼ਾਸਨ ਦੇ ਉੱਚ ਸਿੱਖਿਆ ਨਿਰਦੇਸ਼ਕ ਪਾਲਿਕਾ ਅਰੋੜਾ (ਪੀ.ਸੀ.ਐਸ) ਨੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਮਾਜ ਭਲਾਈ ਅਤੇ ਮਹਿਲਾ ਤੇ ਬਾਲ ਵਿਕਾਸ ਨਿਰਦੇਸ਼ਕ ਨਵੀਨ (ਡੀ.ਏ.ਐਨ.ਆਈ.ਸੀ.ਐਸ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉੱਚ ਸਿੱਖਿਆ ਨਿਰਦੇਸ਼ਕ ਪਾਲਿਕਾ ਅਰੋੜਾ ਨੇ ਸੀ. ਸੀ. ਪੀ. ਸੀ. ਆਰ. ਨੂੰ ਸਮਾਗਮ ਲਈ ਵਧਾਈ ਦਿੱਤੀ ਤੇ ਭਾਰੀ ਸਕੂਲ ਬੈਗਾਂ ਦੇ ਸਰੀਰਕ ਬੋਝ ਨੂੰ ਘਟਾਉਣ, ਮਾਹਵਾਰੀ ਦੀ ਸਫ਼ਾਈ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਬਾਲ-ਅਨੁਕੂਲ ਸਕੂਲ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ । ਉਨ੍ਹਾਂ ਹਰੇਕ ਪ੍ਰਿੰਸੀਪਲ, ਸਕੂਲ ਮੁਖੀ ਤੇ ਅਧਿਆਪਕ ਨੂੰ ਬੱਚਿਆਂ ਦੇ ਅਧਿਕਾਰਾਂ ਦੇ ਵਕੀਲ ਬਣਨ ਦੀ ਅਪੀਲ ਕੀਤੀ। ਲਗਪਗ 350 ਪ੍ਰਿੰਸੀਪਲ, ਉਪ ਪ੍ਰਿੰਸੀਪਲ, ਕੋਆਰਡੀਨੇਟਰ, ਚੰਡੀਗੜ੍ਹ ਯੂਨੀਅਨ ਦੀ ਬਾਲ ਭਲਾਈ ਕਮੇਟੀ ਦੇ ਮੈਂਬਰ ਅਤੇ ਸਕੂਲ ਬੱਸ ਟਰਾਂਸਪੋਰਟ ਯੂਨੀਅਨ ਨੇ ਤਕਨੀਕੀ ਸੈਸ਼ਨਾਂ ਅਤੇ ਓਪਨ ਹਾਊਸ ਵਿਚਾਰ-ਵਟਾਂਦਰੇ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਐਨ.ਸੀ.ਈ.ਆਰ.ਟੀ ਦੀ ਸਕੂਲ ਬੈਗ ਨੀਤੀ 2020 ’ਤੇ ਇੱਕ ਜਾਣਕਾਰੀ ਭਰਪੂਰ ਪੋਸਟਰ ਵੀ ਜਾਰੀ ਕੀਤਾ ਗਿਆ। ਸੀ.ਸੀ.ਪੀ.ਸੀ.ਆਰ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਕਿਹਾ ਕਿ ਬਾਲ ਸੁਰੱਖਿਆ ਸਿਰਫ ਉਲੰਘਣਾਵਾਂ ਨੂੰ ਹੱਲ ਕਰਨ ਤੱਕ ਸੀਮਿਤ ਨਹੀਂ ਹੈ, ਸਗੋਂ ਅਜਿਹੇ ਸਿਸਟਮ ਬਣਾਉਣਾ ਵੀ ਸ਼ਾਮਲ ਹੈ, ਜੋ ਨੁਕਸਾਨ ਨੂੰ ਰੋਕਦੇ ਹਨ, ਤੰਦਰੁਸਤੀ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਹਰੇਕ ਬੱਚੇ ਨੂੰ ਵਧਣ-ਫੁੱਲਣ ਵਿੱਚ ਸਹਾਇਤਾ ਕਰਦੇ ਹਨ। ਬੀਬਾ ਬਾਂਸਲ ਨੇ ਭਾਗੀਦਾਰਾਂ ਨੂੰ ਸਕੂਲ ਬੈਗ ਨੀਤੀ-2020 ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ ਇਹ ਵਿਵਸਥਾ ਸ਼ਾਮਲ ਹੈ ਕਿ ਇੱਕ ਵਿਦਿਆਰਥੀ ਦੇ ਸਕੂਲ ਬੈਗ ਦਾ ਭਾਰ ਉਨ੍ਹਾਂ ਦੇ ਸਰੀਰ ਦੇ ਭਾਰ ਦੇ 10% ਤੋਂ ਵੱਧ ਨਹੀਂ ਹੋਣਾ ਚਾਹੀਦਾ। ਅੰਤ ਵਿਚ ਰਜਨੀਸ਼ ਕੁਮਾਰ ਵੱਲੋਂ ਧੰਨਵਾਦ ਮਤਾ ਪੇਸ਼ ਕੀਤਾ ਗਿਆ।