80 ਸਾਲਾਂ ਬਜ਼ੁਰਗ ਮਹਿਲਾ ਤੋਂ ਝਪਟੀਆਂ ਵਾਲੀਆਂ
ਚੰਡੀਗੜ੍ਹ, 10 ਅਗਸਤ (ਕਪਿਲ ਵਧਵਾ)- ਮਲੋਆ ਥਾਣਾ ਪੁਲਿਸ ਨੇ ਡੱਡੂਮਾਜਰਾ ਕਾਲੋਨੀ ਵਿਖੇ ਰਹਿਣ ਵਾਲੀ 80 ਸਾਲਾਂ ਬਜ਼ੁਰਗ ਮਹਿਲਾ ਤੋਂ ਵਾਲੀਆਂ ਇਹ ਮਾਮਲਾ ਭਾਰਤੀ ਨਿਆਂ ਸੰਹਿਤਾ ਦੀ ਧਾਰਾ 304(2) ਤਹਿਤ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਚੱਤਰ ਦੇਵੀ ਪਤਨੀ ਕੁੰਦਨ ਲਾਲ ਵਾਸੀ ਡੱਡੂਮਾਜਰਾ ਕਾਲੋਨੀ ਨੇ ਦੱਸਿਆ ਕਿ ਐਤਵਾਰ ਤੜਕਸਾਰ ਘਬਰਾਹਟ ਮਹਿਸੂਸ ਹੋਣ ਕਾਰਨ ਉਹ ਕਰੀਬ 2.
ਚੰਡੀਗੜ੍ਹ, 10 ਅਗਸਤ (ਕਪਿਲ ਵਧਵਾ)- ਮਲੋਆ ਥਾਣਾ ਪੁਲਿਸ ਨੇ ਡੱਡੂਮਾਜਰਾ ਕਾਲੋਨੀ ਵਿਖੇ ਰਹਿਣ ਵਾਲੀ 80 ਸਾਲਾਂ ਬਜ਼ੁਰਗ ਮਹਿਲਾ ਤੋਂ ਵਾਲੀਆਂ ਇਹ ਮਾਮਲਾ ਭਾਰਤੀ ਨਿਆਂ ਸੰਹਿਤਾ ਦੀ ਧਾਰਾ 304(2) ਤਹਿਤ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਚੱਤਰ ਦੇਵੀ ਪਤਨੀ ਕੁੰਦਨ ਲਾਲ ਵਾਸੀ ਡੱਡੂਮਾਜਰਾ ਕਾਲੋਨੀ ਨੇ ਦੱਸਿਆ ਕਿ ਐਤਵਾਰ ਤੜਕਸਾਰ ਘਬਰਾਹਟ ਮਹਿਸੂਸ ਹੋਣ ਕਾਰਨ ਉਹ ਕਰੀਬ 2.30 ਵਜੇ ਉਹ ਆਪਣੇ ਘਰ ਤੋਂ ਬਾਹਰ ਟਹਿਲਣ ਲਈ ਨਿਕਲੀ ਸੀ। ਇਸ ਦੌਰਾਨ ਮਕਾਨ ਨੰਬਰ 2041-2042 ਵਲੋਂ ਇਕ ਅਣਪਛਾਤਾ ਵਿਅਕਤੀ ਅਚਾਨਕ ਉਸ ਦੇ ਨੇੜੇ ਆਇਆ ਅਤੇ ਜ਼ਬਰਦਸਤੀ ਉਸ ਦੇ ਕੰਨਾਂ ਵਿਚ ਪਾਈਆਂ ਝਪਟੀਆਂ ਖਿੱਚ ਕੇ ਖੋਹ ਲਈਆਂ। ਝਪਟਮਾਰ ਨੇ ਬਜ਼ੁਰਗ ਮਹਿਲਾ ਨੂੰ ਧੱਕਾ ਵੀ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਸ਼ਿਕਾਇਤਕਰਤਾ ਅਨੁਸਾਰ ਉਹ ਝਪਟਮਾਰ ਦੀ ਪਛਾਣ ਹੋਣ ਦੀ ਸੂਰਤ ਵਿਚ ਉਸ ਨੂੰ ਪਛਾਣ ਸਕਦੀ ਹੈ। ਪੁਲਿਸ ਵਲੋਂ ਅਣਪਛਾਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਐੱਸ. ਆਈ. ਪੰਜਾਬ ਸਿੰਘ ਨੂੰ ਸੌਂਪੀ ਗਈ ਹੈ।