08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਕੱਚ ਦੀਆਂ ਬੋਤਲਾਂ ਦਾ ਭਰਿਆ ਟਰੱਕ ਪਲਟਿਆ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਡੇਰਾਬੱਸੀ, 8 ਅਗਸਤ (ਗੁਰਮੀਤ ਸਿੰਘ)-ਚੰਡੀਗੜ੍ਹ-ਅੰਬਾਲਾ ਮੁੱਖ ਸੜਕ ‘ਤੇ ਬੀਤੀ ਦੇਰ ਰਾਤ ਕੱਚ ਦੀਆਂ ਖਾਲੀ ਬੋਤਲਾਂ ਨਾਲ ਭਰਿਆ ਇਕ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਇਹ ਹਾਦਸਾ ਡੇਰਾਬੱਸੀ ਨੇੜਲੀ ਸਟੀਲ ਸਟ੍ਰਿਪ ਸੁਸਾਇਟੀ ਦੇ ਨਜ਼ਦੀਕ ਵਾਪਰਿਆ।

Ad Position 21
No active advertisement
ਅਜੀਤ ਡੈਸਕ 09-08-2026
ਡੇਰਾਬੱਸੀ, 8 ਅਗਸਤ (ਗੁਰਮੀਤ ਸਿੰਘ)-ਚੰਡੀਗੜ੍ਹ-ਅੰਬਾਲਾ ਮੁੱਖ ਸੜਕ ‘ਤੇ ਬੀਤੀ ਦੇਰ ਰਾਤ ਕੱਚ ਦੀਆਂ ਖਾਲੀ ਬੋਤਲਾਂ ਨਾਲ ਭਰਿਆ ਇਕ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਇਹ ਹਾਦਸਾ ਡੇਰਾਬੱਸੀ ਨੇੜਲੀ ਸਟੀਲ ਸਟ੍ਰਿਪ ਸੁਸਾਇਟੀ ਦੇ ਨਜ਼ਦੀਕ ਵਾਪਰਿਆ। ਟਰੱਕ ਦੇ ਪਲਟਣ ਕਾਰਨ ਬੋਰੀਆਂ ‘ਚ ਭਰੀਆਂ ਕੱਚ ਦੀਆਂ ਬੋਤਲਾਂ ਸੜਕ ਕਿਨਾਰੇ ਖਿੱਲਰ ਗਈਆਂ। ਗ਼ਨੀਮਤ ਰਹੀ ਕਿ ਟਰੱਕ ਸੜਕ ਦੇ ਕਿਨਾਰੇ ਵਾਲੇ ਪਾਸੇ ਪਲਟਿਆ ਅਤੇ ਬੋਤਲਾਂ ਵਾਲੀਆਂ ਬੋਰੀਆਂ ਕੱਚੀ ਸੜਕ ‘ਤੇ ਡਿੱਗੀਆਂ। ਟਰੱਕ ਚਾਲਕ ਨੇ ਦੱਸਿਆ ਕਿ ਉਹ ਮੁੱਖ ਸੜਕ ‘ਤੇ ਜਾ ਰਿਹਾ ਸੀ ਕਿ ਅਚਾਨਕ ਇਕ ਵਾਹਨ ਦੇ ਇਕਦਮ ਅੱਗੇ ਆਉਣ ਕਾਰਨ ਉਸ ਲਈ ਟਰੱਕ ਨੂੰ ਸੰਭਾਲਣਾ ਮੁਸ਼ਕਿਲ ਹੋ ਗਿਆ ਅਤੇ ਟਰੱਕ ਬੇਕਾਬੂ ਹੋ ਕੇ ਸੜਕ ‘ਤੇ ਪਲਟ ਗਿਆ। ਹਾਦਸੇ ਤੋਂ ਬਾਅਦ ਮੁੱਖ ਸੜਕ ‘ਤੇ ਆਵਾਜਾਈ ਪ੍ਰਭਾਵਿਤ ਰਹੀ ਅਤੇ ਕੁਝ ਸਮੇਂ ਲਈ ਜਾਮ ਦੀ ਸਥਿਤੀ ਬਣ ਗਈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਖਿੱਲਰੀਆਂ ਬੋਤਲਾਂ ਅਤੇ ਕੱਚ ਨੂੰ ਇਕ ਪਾਸੇ ਕਰਨ ‘ਚ ਮਦਦ ਕੀਤੀ। ਇਸ ਹਾਦਸੇ ‘ਚ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ’ਚ ਲੇਖਕਾ ਕੁਲਵਿੰਦਰ ਕੌਰ ਕਿੰਦਰ ਦੀ ਕਾਵਿ ਪੁਸਤਕ ‘‘ਮੋਹ ਦੀਆਂ ਤੰਦਾਂ’’ ਹੋਈ ਲੋਕ ਅਰਪਣ ਅਗਲੀ ਖ਼ਬਰ ਸਾਲਾਨਾ ਐਂਡਰਿਊ ਜੌਨ ਗੋਸਾਈਂ ਮੈਮੋਰੀਅਲ ਹੈਂਡਬਾਲ ਟੂਰਨਾਮੈਂਟ ਆਰੰਭ ਪਹਿਲੇ ਮੈਚ ’ ਚ ਸਕੂਲ ਆਫ਼ ਐਮੀਨੈਂਸ ਮੋਹਾਲੀ ਦੀ ਟੀ...
Ad Position 24