29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਪਿੱਗ ਫਾਰਮ ਖੋਲ੍ਹਣ ਦੇ ਨਾਂਅ ’ਤੇ ਐੱਨ. ਆਰ. ਆਈ. ਨਾਲ ਮਾਰੀ 20 ਲੱਖ ਰੁਪਏ ਦੀ ਠੱਗੀ ਮਹਿਲਾ ਖ਼ਿਲਾਫ਼ ਮਾਮਲਾ ਦਰਜ

ਐੱਸ. ਏ.

Ad Position 21
No active advertisement
ਅਜੀਤ ਡੈਸਕ 30-10-2026
ਐੱਸ. ਏ. ਐੱਸ. ਨਗਰ, 29 ਅਕਤੂਬਰ (ਕਪਿਲ ਵਧਵਾ)- ਮੁਹਾਲੀ ਦੇ ਐੱਨ. ਆਰ. ਆਈ. ਵਿੰਗ ਥਾਣੇ ਵਿਖੇ ਪਿੱਗ ਫਾਰਮ ਖੋਲ੍ਹਣ ਦੇ ਨਾਂਅ ‘ਤੇ 20 ਲੱਖ ਰੁ. ਦੀ ਕਥਿਤ ਠੱਗੀ ਮਾਰਨ ਦੇ ਦੋਸ਼ ਹੇਠ ਕਰਮਜੀਤ ਕੌਰ ਨਾਮਕ ਮਹਿਲਾ ਵਿਰੁੱਧ ਬੀ. ਐੱਨ. ਐੱਸ. ਦੀਆਂ ਧਾਰਾਵਾਂ 316 (2) ਅਤੇ 318 (4) ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਹਰਿੰਦਰਜੀਤ ਸਿੰਘ ਵਾਸੀ ਪਿੰਡ ਦੱਪਰ (ਡੇਰਾਬੱਸੀ), ਜੋ ਕਿ ਇਸ ਸਮੇਂ ਇਟਲੀ ਵਿਖੇ ਰਹਿੰਦਾ ਹੈ, ਨੇ ਦੋਸ਼ ਲਗਾਇਆ ਹੈ ਕਿ ਕਰਮਜੀਤ ਕੌਰ ਅਤੇ ਉਸ ਦੇ ਪਰਿਵਾਰ ਨੇ ਉਸ ਨਾਲ ਮਿਲ ਕੇ 50-50 ਫ਼ੀਸਦੀ ਭਾਈਵਾਲੀ ‘ਤੇ ਪਿੱਗ ਫਾਰਮ ਖੋਲ੍ਹਣ ਦੀ ਯੋਜਨਾ ਬਣਾਈ ਸੀ। ਇਸ ਤਹਿਤ ਉਸ ਨੇ ਕਥਿਤ ਤੌਰ ‘ਤੇ ਕਰਮਜੀਤ ਕੌਰ ਦੇ ਬੈਂਕ ਖਾਤਿਆਂ ਵਿਚ 9 ਤੋਂ 10 ਲੱਖ ਰੁ. ਆਨਲਾਈਨ ਭੇਜੇ ਸਨ, ਜਦਕਿ ਕਰੀਬ 10 ਲੱਖ ਰੁ. ਨਕਦ ਦਿੱਤੇ ਸਨ। ਸ਼ਿਕਾਇਤਕਰਤਾ ਅਨੁਸਾਰ ਪਿੱਗ ਫਾਰਮ ਦਿਖਾਉਣ ਲਈ ਸੱਦਣ ਦੇ ਬਾਵਜੂਦ ਮੁਲਜ਼ਮ ਧਿਰ ਵਲੋਂ ਕੋਈ ਵਿਅਕਤੀ ਮੌਕੇ ‘ਤੇ ਨਹੀਂ ਪੁੱਜਿਆ। ਉਸ ਨੇ ਦੋਸ਼ ਲਗਾਇਆ ਕਿ ਆਪਣੇ ਪੈਸੇ ਵਾਪਸ ਮੰਗਣ ‘ਤੇ ਉਸ ਨੂੰ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਹਾਲਾਂਕਿ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਵਲੋਂ ਉਕਤ ਮਹਿਲਾ ਦੇ ਪਿਤਾ ਅਤੇ ਭਰਾ ਨੂੰ ਵੀ ਨਾਮਜ਼ਦ ਕਰਨ ਦੀ ਬੇਨਤੀ ਕੀਤੀ ਗਈ ਸੀ, ਪਰ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਐੱਨ. ਆਰ. ਆਈ. ਥਾਣੇ ਦੀ ਪੁਲਿਸ ਨੇ ਹਾਲੇ ਉਕਤ ਮਹਿਲਾ ਖ਼ਿਲਾਫ਼ ਹੀ ਮਾਮਲਾ ਦਰਜ ਕੀਤਾ ਹੈ। ਫ਼ਿਲਹਾਲ ਇਸ ਮਾਮਲੇ ਵਿਚ ਉਕਤ ਮਹਿਲਾ ਦੀ ਗ੍ਰਿਫ਼ਤਾਰੀ ਹੋਣ ਬਾਰੇ ਪੁਲਿਸ ਅਧਿਕਾਰੀਆਂ ਵਲੋਂ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਸੰਬੰਧੀ ਅਗਲੇਰੀ ਕਾਰਵਾਈ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਸੀ. ਜੀ. ਸੀ. ਲਾਂਡਰਾਂ ਵਲੋਂ ਲਿੰਕਡਇਨ ਐਕਸਪੀਰੀਐਂਸ ਜ਼ੋਨ ਲਾਂਚ ਅਗਲੀ ਖ਼ਬਰ ਵਿਧਾਇਕ ਰੰਧਾਵਾ ਵਲੋਂ ਨਗਰ ਕੌਂਸਲ ਦੇ ਨੁਮਾਇੰਦਿਆਂ ਤੇ ਵਾਰਡ ਇੰਚਾਰਜਾਂ ਨਾਲ ਮੀਟਿੰਗ
Ad Position 24