29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਚੌਧਰੀ ਸ਼ਿਆਮ ਲਾਲ ਗੁੜਾ ਭਾਜਪਾ ਵਿਚ ਹੋਏ ਸ਼ਾਮਿਲ

ਮੁੱਲਾਂਪੁਰ ਗਰੀਬਦਾਸ, 29 ਅਕਤੂਬਰ (ਦਿਲਬਰ ਸਿੰਘ ਖੈਰਪੁਰ)- ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਵਸਦੇ ਪਿੰਡ ਗੂੜਾ ਵਿਖੇ ਚੌਧਰੀ ਸ਼ਿਆਮ ਲਾਲ ਵਲੋਂ ਕਰਵਾਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਭਾਜਪਾ ਆਗੂ ਰਾਣਾ ਰਣਜੀਤ ਸਿੰਘ ਗਿੱਲ ਤੇ ਹੋਰ ਆਗੂਆਂ ਨੇ ਵੀ ਹਾਜ਼ਰੀ ਲੁਆਈ।

Ad Position 21
No active advertisement
ਪਿੰਡ ਗੂੜਾ ਵਿਖੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸ਼ਾਮਿਲ ਹੋਏ ਚੌਧਰੀ ਸ਼ਿਆਮ ਲਾਲ ਦਾ ਸਨਮਾਨ ਕਰਦੇ ਹੋਏ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਹੋਰ ਆਗੂ। ਤਸਵੀਰ : ਦਿਲਬਰ ਸਿੰਘ ਖੈਰਪੁਰ 30-10-2026
ਮੁੱਲਾਂਪੁਰ ਗਰੀਬਦਾਸ, 29 ਅਕਤੂਬਰ (ਦਿਲਬਰ ਸਿੰਘ ਖੈਰਪੁਰ)- ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਵਸਦੇ ਪਿੰਡ ਗੂੜਾ ਵਿਖੇ ਚੌਧਰੀ ਸ਼ਿਆਮ ਲਾਲ ਵਲੋਂ ਕਰਵਾਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਭਾਜਪਾ ਆਗੂ ਰਾਣਾ ਰਣਜੀਤ ਸਿੰਘ ਗਿੱਲ ਤੇ ਹੋਰ ਆਗੂਆਂ ਨੇ ਵੀ ਹਾਜ਼ਰੀ ਲੁਆਈ। ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਖਿਆ ਕਿ ਅੱਜ ਦੇ ਨੌਜਵਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਵਿਚਾਰਧਾਰਾ, ਨੀਤੀਆਂ ਪ੍ਰਤੀ ਉਤਸ਼ਾਹਿਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਾ ਐਨਾ ਵਧ ਗਿਆ ਹੈ ਕਿ ਅੱਜ ਬਰਾਤਾਂ ਜਾਣ ਦੀ ਥਾਂ ਲਾਸ਼ਾਂ ਉਠ ਰਹੀਆਂ ਹਨ। ਉਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਨਕਸ਼ੇ ਕਦਮ ਉਤੇ ਪੰਜਾਬ ਵਿਚ ਚੱਲ ਰਹੀ ਆਪ ਸਰਕਾਰ ਨੇ ਪੰਜਾਬ ਨੂੰ ਲੁੱਟਿਆ ਹੈ, ਇਸ ਕਰਕੇ ਪੰਜਾਬ ਦੀ ਤਰੱਕੀ ਲਈ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਲਿਆਉਣਾ ਜ਼ਰੂਰੀ ਹੈ। ਸੂਬਾ ਪ੍ਰਧਾਨ ਢਿੱਲੋਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸ਼ਾਮਿਲ ਹੋਏ ਚੌਧਰੀ ਸ਼ਿਆਮ ਲਾਲ ਗੂੜਾ ਦਾ ਵਿਸ਼ੇਸ਼ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਖਰੜ ਵਿਚ ਚੌਧਰੀ ਸ਼ਿਆਮ ਲਾਲ ਗੂੜਾ ਦੇ ਨਾਲ ਭਾਜਪਾ ਨੂੰ ਹੋਰ ਮਜ਼ਬੂਤੀ ਮਿਲੇਗੀ। ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਅਤੇ ਹਲਕਾ ਖਰੜ੍ਹ ਦੇ ਸੀਨੀਅਰ ਆਗੂ ਰਣਜੀਤ ਸਿੰਘ ਗਿੱਲ ਨੇ ਚੌਧਰੀ ਸ਼ਿਆਮ ਲਾਲ ਗੂੜਾ ਦਾ ਸ਼ਾਮਿਲ ਹੋਣਾ ਭਾਜਪਾ ਲਈ ਸੁਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਸ਼ਿਆਮ ਲਾਲ ਗੂੜਾ ਗੁਜਰ ਸਮਾਜ ਦੇ ਸਰਗਰਮ ਲੀਡਰ ਹਨ, ਇਸ ਨਾਲ ਚੰਡੀਗੜ੍ਹ ਤੋਂ ਲੈ ਕੇ ਪਠਾਨਕੋਟ ਤੱਕ ਪਹਾੜੀ ਖੇਤਰ ਵਿਚ ਭਾਜਪਾ ਦਾ ਵੋਟ ਬੈਂਕ ਹੋਰ ਵਧਿਆ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਨਸ਼ਿਆਂ ਦੇ ਮਾਮਲੇ ਵਿਚ ਪੰਜਾਬ ਨੂੰ ਅਫਗਾਨਿਸਤਾਨ ਬਣਾ ਦਿੱਤਾ ਹੈ। ਮਹਿਲਾ ਮੋਰਚਾ ਸੂਬਾ ਪ੍ਰਧਾਨ ਆਭਾ ਬਾਂਸਲ ਨੇ ਕਿਹਾ ਕਿ ਜਿੱਥੇ ਭਾਜਪਾ ਪੱਖੀ ਰਾਜ ਹੈ,ਉਥੇ ਸੂਬੇ ਤਰੱਕੀ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਨੇ ਕਿਹਾ ਕਿ ਨਸ਼ਿਆਂ ਕਾਰਨ ਪੰਜਾਬ ਬਰਬਾਦ ਹੋ ਗਿਆ ਹੈ। ਚੌਧਰੀ ਸ਼ਿਆਮ ਲਾਲ ਮਾਜਰੀਆਂ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੇ ਪਿਛਲੇ ਤੀਹ ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਿਪਾਹੀ ਬਣਕੇ ਸੇਵਾ ਕੀਤੀ ਪਰ ਪਾਰਟੀ ਨੇ ਕਦਰ ਨਹੀਂ ਪਾਈ। ਇਸੇ ਦੌਰਾਨ ਭਾਨੂੰ ਪ੍ਰਤਾਪ ਰਾਣਾ, ਖੁਸਵੰਤ ਰਾਏ ਗੀਗਾ, ਸੰਜੀਵ ਵਸਿਸਟ, ਸੁਖਵਿੰਦਰ ਸਿੰਘ ਗੋਲਡੀ, ਭੁਪਿੰਦਰ ਭੂਪੀ, ਸੁਰਿੰਦਰ ਬਬਲ, ਰਵਨੀਤ , ਅਰਵਿੰਦ ਪੁਰੀ, ਚੌਧਰੀ ਪ੍ਰਕਾਸ, ਪਰਮਜੀਤ ਪੰਮੀ, ਮੁਕੇਸ਼ ਗਾਂਧੀ ਤੇ ਜੋਗਿੰਦਰਪਾਲ ਨੇ ਵੀ ਸੰਬੋਧਨ ਕਰਦਿਆਂ ਆਪੋ ਆਪਣੇ ਵਿਚਾਰ ਲੋਕਾਂ ਅੱਗੇ ਰੱਖੇ।
Ad Position 22
No active advertisement
ਪਿਛਲੀ ਖ਼ਬਰ ਕਰਵਾ ਚੌਥ ਮੌਕੇ ਜ਼ਿਲ੍ਹਾ ਅਦਾਲਤੀ ਕੰਪਲੈਕਸ ’ ਚ ਰਹੀ ਛੁੱਟੀ ਅਗਲੀ ਖ਼ਬਰ ਐਡਵੋਕੇਟ ਸੁਸਾਇਟੀ ਦੀਆਂ ਔਰਤਾਂ ਨੇ ਇਕੱਠੀਆਂ ਹੋ ਕੇ ਮਨਾਇਆ ਕਰਵਾ ਚੌਥ ਦਾ ਤਿਉਹਾਰ
Ad Position 24